ਲੁਧਿਆਣਾ (ਰਾਜਿੰਦਰ ਬੱਧਣ) : ਹਵਨ ਯੱਗ ਤੁਹਾਨੂੰ ਮਾਨਸਿਕ ਸ਼ਾਂਤੀ ਪ੍ਰਦਾਨ ਕਰਨ ਦਾ ਕੰਮ ਕਰਦਾ ਹੈ। ਇਹ ਤੁਹਾਡੇ ਤਣਾਅ ਨੂੰ ਘਟਾਉਂਦਾ ਹੈ ਅਤੇ ਤੁਹਾਡੇ ਦਿਮਾਗ ਨੂੰ ਸ਼ਾਂਤ ਕਰਦਾ ਹੈ। ਉਪਰੋਕਤ ਸ਼ਬਦ ਉਘੇ ਸਮਾਜ ਸੇਵੀ ਅਤੇ ਮਾਂ ਭਗਵਤੀ ਕਲੱਬ ਦੇ ਮੁਖੀ ਅਵਿਨਾਸ਼ ਸਿੱਕਾ ਨੇ ਸ਼੍ਰੀ ਸ਼ਿਵ ਸ਼ਕਤੀ ਸੇਵਾ ਸੰਘ ਵਲੋ ਨਵੇਂ ਸਾਲ ਦੇ ਮੌਕੇ ‘ਤੇ ਸ਼੍ਰੀ ਦੁਰਗਾ ਮਾਤਾ ਮੰਦਿਰ ਜਗਰਾਉਂ ਪੁਲ ਵਿਖੇ ਪੰਡਿਤ ਨਗੇਂਦਰ ਸ਼ਾਸਤਰੀ ਵੱਲੋਂ ਮੰਤਰਾਂ ਦੇ ਜਾਪ ਨਾਲ ਕਰਵਾਏ ਗਏ ਹਵਨ ਯੱਗ ਵਿੱਚ ਆਹੂਤੀਆਂ ਪਾਉਂਦੀਆ ਕਹੇ। ਉਹਨਾਂ ਅੱਗੇ ਕਿਹਾ ਕਿ ਯੱਗ ਤੋਂ ਨਿਕਲਣ ਵਾਲਾ ਧੂੰਆਂ ਸਰੀਰ ਅਤੇ ਮਨ ਨੂੰ ਸ਼ੁੱਧ ਕਰਦਾ ਹੈ। ਇਸ ਨਾਲ ਹਵਨ ਯੱਗ ਕਰਨ ਨਾਲ ਘਰ ਵਿਚ ਸੁੱਖ, ਸ਼ਾਂਤੀ, ਖੁਸ਼ਹਾਲੀ ਆਉਂਦੀ ਹੈ ਅਤੇ ਚੰਗੀ ਸਿਹਤ ਮਿਲਦੀ ਹੈ ਇਸ ਮੌਕੇ ਪੂਰਨ ਚੰਦ ਨਈਅਰ, ਡੀ.ਪੀ.ਆਨੰਦ, ਕਿਰਨ ਕਪਿਲਾ, ਅਨਿਲ ਅਗਰਵਾਲ, ਕਾਕਾ, ਸੁਰਿੰਦਰਾ ਸ਼ਰਮਾ, ਹਰਲੀਨ ਕੌਰ, ਗੁਰਚਰਨ ਗਰੋਵਰ, ਰਜਿੰਦਰਾ ਨੰਦਾ, ਕਸ਼ਮੀਰੀ ਲਾਲ, ਸਕਸ਼ਮ ਕਪੂਰ, ਚਰਨਜੀਤ ਕਪੂਰ, ਸ਼ਸ਼ੀ ਸਿੰਗਲਾ, ਰਘੁਬੀਰ, ਰਾਜਕੁਮਾਰ, ਅੰਜਲੀ.ਨੇ ਹਵਨ ਯੱਗ ਵਿੱਚ ਆਹੂਤੀਆਂ ਪਾਇਆ ਅਤੇ ਦੇਵੀ ਭਗਵਤੀ ਅੱਗੇ ਸੰਸਾਰ ਕਲਿਆਣ ਲਈ ਅਰਦਾਸ ਵੀ ਕੀਤੀ।