ਹਰ ਸ਼ੁਕਰਵਾਰ ਡੈਂਗੂ ਤੇ ਵਾਰ ਮੁਹਿੰਮ ਤਹਿਤ ਘਰ ਘਰ ਜਾ ਕੇ ਲੋਕਾਂ ਨੂੰ ਡੈਂਗੂ ਪ੍ਰਤੀ ਜਾਗਰੂਕ ਕੀਤਾ ਗਿਆ 

Share and Enjoy !

Shares
– ਡੈਂਗੂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਪੰਪਫਲੈਟ ਵੰਡ ਜਾਣਕਾਰੀ ਦਿੱਤੀ 
– ਡੈਂਗੂ ਤੋਂ ਬਚਣ ਲਈ ਹਰ ਵਿਆਕਤੀ ਅਪਣੇ ਆਲੇ ਦੁਆਲੇ ਨੂੰ ਰੱਖੇ ਸਾਫ਼ ਸੁਥਰਾ: ਗੁਰਮੇਜ਼ ਸਿੰਘ 
ਫਗਵਾੜਾ : ਸਿਵਲ ਸਰਜਨ ਕਪੂਰਥਲਾ ਡਾ ਰੀਚਾ ਭਾਟੀਆ ਦੇ ਹੁਕਮਾਂ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ ਨੰਦਿਕਾ ਖੁੱਲਰ ਅਤੇ ਡਾ ਨਵਪ੍ਰੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਡਾ. ਲਹਿੰਬਰ ਰਾਮ ਦੀ ਯੋਗ ਰਹਿਨੁਮਾਈ ਅਤੇ (ਨੋਡਲ ਅਫ਼ਸਰ ਡੈਂਗੂ ਜਾਗਰੂਕਤਾ ) ਡਾ ਦਰਸ਼ਨ ਬੱਧਨ ਦੀ ਸੁਚੱਜੀ ਅਗਵਾਈ ਹੇਠ ਟੀਮ ਹੈਲਥ ਇੰਸਪੈਕਟਰ ਗੁਰਮੇਜ ਸਿੰਘ ਦੀ ਸੁੱਚਜੀ ਦੇਖਰੇਖ ਹੇਠ ਹਰ ਸ਼ੁੱਕਰਵਾਰ ਡੈਂਗੂ ‘ਤੇ ਵਾਰ ਮੁਹਿੰਮ ਤਹਿਤ ਸਿਹਤ ਵਿਭਾਗ ਦੀ ਐਂਟੀ ਲਾਰਵਾ ਟੀਮ ਵਲੋਂ ਮੁੱਹਲਾ ਭਗਤਪੁਰਾ, ਰਾਮਪੁਰਾ,  ਵਿਖੇ ਬ੍ਰੀਡਿੰਗ ਚੈੱਕਰਾਂ ਵਲੋਂ ਘਰ ਘਰ ਜਾ ਕੇ ਵਿਜਟ ਕੀਤਾ ਗਿਆ ਇਸ ਮੌਕੇ ਲੋਕਾਂ ਦੇ ਘਰਾਂ ਵਿੱਚ ਪਾਣੀ ਨਾਲ ਭਰੇ ਹੋਏ ਕੰਨਟੈਨਰ ਜਿਵੇਂ ਕਿ ਗਮਲੇ, ਫਰਿੱਜਾਂ, ਦੀਆ ਟ੍ਰੇਆਂ ਆਦਿ ਚੈਕ ਕੀਤੀਆਂ ਗਈਆਂ ਇਸ ਮੌਕੇ ਹੈਲਥ ਇੰਸਪੈਕਟਰ ਗੁਰਮੇਜ ਸਿੰਘ ਹੈਲਥ ਵਰਕਰ ਮਨਜਿੰਦਰ ਕੁਮਾਰ ਬ੍ਰਿਡਿੰਗ ਚੈਕਰ ਮਨੀ ਕੁਮਾਰ,  ਰਜਿੰਦਰ ਕੁਮਾਰ, ਜੋਨੀ , ਡਿੰਪਲ , ਸੁਨੀਲ ਕੁਮਾਰ  ਨੇ ਇਸ ਕੰਮ ਨੂੰ ਨੇਪਰੇ ਚਾੜ੍ਹਿਆ ਇਸ ਮੌਕੇ ਟੀਮ ਨਾਲ ਰਾਮਗੜ੍ਹੀਆ ਇੰਸਟੀਟਿਊਟ ਹੈਲਥ ਐਂਡ ਸਾਇੰਸ ਦੇ ਵਿਦਿਆਰਥੀਆਂ ਕਸ਼ਿਸ਼ ਸ਼ਰਮਾ , ਪ੍ਰਿੰਆ, ਨੰਦਨੀ , ਸਾਰਿਕਾ , ਨੀਰਜਾ ਸੁਮਨ , ਮਨਦੀਪ, ਨੇਹਾ , ਸੁਰੇਖਾ , ਹਰਲੀਨ , ਜਸਲੀਨ , ਨੇਹਾ ਅਤੇ ਆਸ਼ਾ ਵਰਕਰ ਆਸ਼ਾ ਸ਼ਰਮਾ , , ਚੰਦਨ ਆਦਿ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ

About Post Author

Share and Enjoy !

Shares

Leave a Reply

Your email address will not be published. Required fields are marked *