ਲੌਂਗੋਵਾਲ (ਜਗਸੀਰ ਸਿੰਘ): ਕੜਾਕੇ ਦੀ ਸਰਦੀ ਨੂੰ ਧਿਆਨ ਰੱਖਦਿਆਂ ਸੇਵਾ – ਮੁਕਤ ਪ੍ਰਿੰਸੀਪਲ ਸ਼੍ਰੀ ਪ੍ਰੇਮ ਨਾਥ ਵੱਲੋਂ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਹਰੀਗੜ੍ਹ ਦੇ ਲੋੜਵੰਦ ਵਿਦਿਆਰਥੀਆਂ ਨੂੰ ਬੂਟ ਤੇ ਕੋਟੀਆਂ ਵੰਡੀਆਂ ਜਿਕਰਯੋਗ ਹੈ ਕਿ ਸ਼੍ਰੀ ਪ੍ਰੇਮ ਨਾਥ ਇਸੇ ਸਕੂਲ ਦੇ ਪ੍ਰਿੰਸੀਪਲ ਰਹੇ ਹਨ। ਪ੍ਰਿੰਸੀਪਲ ਹੁੰਦਿਆਂ ਵੀ ਬੱਚਿਆਂ ਦੀ ਜਰੂਰਤ ਦਾ ਧਿਆਨ ਰੱਖਦਿਆਂ ਵੀ ਇਹ ਸੇਵਾ ਨਿਭਾਉਂਦੇ ਰਹੇ ਹਨ ਅਤੇ ਸੇਵਾ ਮੁਕਤ ਹੋਣ ਤੋਂ ਬਾਅਦ ਵੀ ਹਰ ਸਾਲ ਲਗਾਤਾਰ ਇਹਨਾਂ ਦਿਨਾਂ ਚ ਲੋੜਵੰਦ ਵਿਦਿਆਰਥੀਆਂ ਨੂੰ ਬੂਟ ਤੇ ਕੋਟੀਆਂ ਵੰਡਦੇ ਆ ਰਹੇ ਹਨ। ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸ਼੍ਰੀ ਕੁਲਦੀਪ ਸਿੰਘ ਅਤੇ ਸਾਬਕਾ ਪੰਚ ਸ. ਮਲਕੀਤ ਸਿੰਘ ਨੇ ਉਨ੍ਹਾਂ ਦੀ ਇਸ ਸੇਵਾ ਭਾਵਨਾ ਦੀ ਪ੍ਰਸ਼ੰਸ਼ਾ ਕੀਤੀ। ਓਹਨਾਂ ਕਿਹਾ ਕਿ ਸ੍ਰੀ ਪ੍ਰੇਮ ਨਾਥ ਵੱਲੋਂ ਬਤੌਰ ਪ੍ਰਿੰਸੀਪਲ ਦਿੱਤੀਆਂ ਸੇਵਾਵਾਂ ਲਈ ਵੀ ਨਗਰ ਹਮੇਸ਼ਾ ਓਹਨਾਂ ਦਾ ਕਰਜ਼ਦਾਰ ਰਹੇਗਾ।