ਸੰਗਰੂਰ (ਜਗਸੀਰ ਲੌਂਗੋਵਾਲ ): ਅੱਜ ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ਤੇ ਡੀ ਸੀ ਦਫਤਰ ਸੰਗਰੂਰ ਦੇ ਸਾਹਮਣੇ ਵੱਖ ਵੱਖ ਕਿਸਾਨ ਜਥੇਬੰਦੀਆ ਨੇ ਇਕੱਠ ਕਰਕੇ ਖੇਤੀਬਾੜੀ ਮਾਰਕੀਟਿੰਗ ‘ਤੇ ਨਵਾਂ ਰਾਸ਼ਟਰੀ ਨੀਤੀ ਫਰੇਮਵਰਕ – ਐਨ ਪੀ ਐਫ ਏ ਐਮ ਦੀਆ ਕਾਪੀਆ ਸਾੜੀਆ ਗਈਆ।ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਜਗਤਾਰ ਸਿੰਘ ਲੱਡੀ ਨੇ ਕਿਹਾ ਕਿ ਕੇਂਦਰ ਸਰਕਾਰ ਸੰਕਟ ਨੂੰ ਹੱਲ ਕਰਨ ਲਈ ਵਿਚਾਰ-ਵਟਾਂਦਰੇ ਦੀ ਬਜਾਏ, ਐਨ.ਡੀ.ਏ. ਦੀ ਤੀਸਰੀ ਸਰਕਾਰ ਖੇਤੀ ਕਾਰੋਬਾਰੀ ਕਾਰਪੋਰੇਸ਼ਨਾਂ ਦੁਆਰਾ ਖੇਤੀਬਾੜੀ ਅਤੇ ਕਿਸਾਨਾਂ, ਐਨ ਬੀ ਖੇਤੀਬਾੜੀ ਕਰਮਚਾਰੀਆਂ, ਛੋਟੇ ਵਪਾਰੀਆਂ ਅਤੇ ਛੋਟੇ ਉਤਪਾਦਕਾਂ ਦੀ ਰੋਜ਼ੀ-ਰੋਟੀ ‘ਤੇ ਅਤੇ ਰਾਜ ਸਰਕਾਰਾਂ ਦੇ ਸੰਘੀ ਅਧਿਕਾਰਾਂ ‘ਤੇ ਨਵੇਂ ਹਮਲੇ ਦੀ ਸਹੂਲਤ ਦੇ ਰਹੀ ਹੈ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸੁਖਦੇਵ ਉਭਾਵਾਲ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਖੇਤੀਬਾੜੀ ਮਾਰਕੀਟਿੰਗ ‘ਤੇ ਨਵਾਂ ਰਾਸ਼ਟਰੀ ਨੀਤੀ ਫਰੇਮਵਰਕ –ਐਨ ਪੀ ਐਫ ਏ ਐਮਨੂੰ ਰਾਜ ਸਰਕਾਰਾਂ ਤੋ ਜਬਰੀ ਲਾਗੂ ਕਰਵਾ ਰਹੀ ਜਿਸ ਦਾ ਪੰਜਾਬ ਦੇ ਕਿਸਾਨ ਲਾਗੂ ਨਹੀਂ ਹੋਣ ਦੇਣਗੇ।
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰੋਹੀ ਸਿੰੰਘ ਮੰਗਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ 9 ਦਸੰਬਰ 2021 ਨੂੰ ਕੀਤੇ ਸਮਝੌਤੇ ਦੀ ਉਲੰਘਣਾ ਕਰਕੇ ਕਿਸਾਨਾਂ ਨੂੰ ਐਮਐਸਪੀ ਗਾਰੰਟੀਸ਼ੁਦਾ ਖਰੀਦ, ਵਿਆਪਕ ਕਰਜ਼ਾ ਮੁਆਫੀ ਅਤੇ ਨਿੱਜੀਕਰਨ ਦੇ ਨਾਲ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਦੀ ਉਲੰਘਣਾ ਕਰਕੇ ਮੁੜ ਸੰਘਰਸ਼ਾਂ ਦਾ ਰਾਹ ਅਪਣਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ।ਇਸ ਸਮੇਂ ਨਿਰਮਲ ਸਿੰਘ ਬਟੜਿਆਣਾ, ਊਧਮ ਸਿੰਘ ਸੰਤੋਖਪੁਰਾ,ਜਗਤਾਰ ਸਿੰਘ ਦੁੱਗਾ,ਮਹਿੰਦਰ ਸਿੰਘ ਭੱਠਲ,ਦਰਸ਼ਨ ਸਿੰਘ ਕੁੰਨਰਾ,ਜੁਝਾਰ ਸਿੰਘ,ਰਣਜੀਤ ਲੋਗੋਵਾਲ,ਕਰਮਜੀਤ ਮੰਗਵਾਲ,ਕੁਲਦੀਪ ਸਿੰਘ ,ਗੁਰਮੀਤ ਸਿੰਘ,ਅਸ਼ਵਨੀ ਕੁਮਾਰ ਆਗੂ ਹਾਜਰ ਸਨ ਤੇ ਸਟੇਜ ਸੈਕਟਰੀ ਦੀ ਜਿੰਮੇਵਾਰੀ ਇੰਦਰਪਾਲ ਸਿੰਘ ਪੁੰਨਾਵਾਲ ਨੇ ਨਿਭਾਈ।