ਯਾਦਗਾਰੀ ਹੋ ਨਿੱਬੜਿਆ ਜੇਈ ਹੀਰਾ ਸਿੰਘ ਦਾ ਸੇਵਾ ਮੁਕਤੀ ਸਨਮਾਨ ਸਮਾਰੋਹ

Share and Enjoy !

Shares
ਲੌਂਗੋਵਾਲ (ਜਗਸੀਰ ਸਿੰਘ):  ਪੀਐਸਪੀਸੀਐਲ ਸਬ ਡਵੀਜ਼ਨ ਦਫਤਰ ਲੌਂਗੋਵਾਲ ਦੇ ਮੁਲਾਜ਼ਮਾਂ ਵੱਲੋਂ ਜੇਈ ਸ.ਹੀਰਾ ਸਿੰਘ ਦੀ ਸੇਵਾ ਮੁਕਤੀ ਮੌਕੇ ਅਗਰਵਾਲ ਧਰਮਸ਼ਾਲਾ ਵਿੱਚ ਸ਼ਾਨਦਾਰ ਸਮਾਗਮ  ਆਯੋਜਿਤ ਕੀਤਾ ਗਿਆ,ਇਹ ਸਮਾਗਮ ਯਾਦਗਾਰੀ ਹੋ ਨਿੱਬੜਿਆ। ਹੀਰਾ ਸਿੰਘ ਸਬ ਡਵੀਜ਼ਨ ਲੌਂਗੋਵਾਲ  ਤੋਂ ਬਤੌਰ ਜੂਨੀਅਰ ਇੰਜੀਨੀਅਰ ਸੇਵਾ ਮੁਕਤ ਹੋਏ ਹਨ। ਇਸ ਮੌਕੇ ਸਮੂਹ ਮੁਲਾਜ਼ਮ ਜਥੇਬੰਦੀਆਂ ਵੱਲੋਂ ਉਹਨਾਂ ਨੂੰ ਸਨਮਾਨ ਚਿੰਨ੍ਹ ਵੀ ਭੇਂਟ ਕੀਤਾ ਗਿਆ। ਇਸ ਸਮੇਂ ਗੁਰਸ਼ਰਨ ਸਿੰਘ ਐਕਸੀਅਨ ਸੁਨਾਮ, ਸ਼ਰਨਜੀਤ ਸਿੰਘ ਕਾਰਜਕਾਰੀ ਇੰਜੀਨੀਅਰ ਸਬ ਡਵੀਜ਼ਨ ਲੌਂਗੋਵਾਲ, ਕਰਮਜੀਤ ਸਿੰਘ ਸਹਾਇਕ ਕਾਰਜਕਾਰੀ ਇੰਜੀਨੀਅਰ, ਜਰਨੈਲ ਸਿੰਘ ਚੀਮਾ,ਦੇਸ ਭਗਤ ਯਾਦਗਾਰ ਦੇ ਸਕੱਤਰ ਜੁਝਾਰ ਲੌਂਗੋਵਾਲ, ਡੇਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸੂਬਾ ਸਕੱਤਰ ਬਲਵੀਰ ਚੰਦ ਲੌਂਗੋਵਾਲ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਲਖਵੀਰ ਲੌਂਗੋਵਾਲ, ਨੇ ਜੇਈ ਹੀਰਾ ਸਿੰਘ ਦੀ ਸੰਘਰਸ਼ ਭਰੀ ਜਿੰਦਗੀ ਤੇ ਚਾਣਨਾ ਪਾਉਂਦਿਆਂ ਮੁਲਾਜ਼ਮਾਂ ਅਤੇ ਸਮਾਜ ਦੇ ਮੌਜੂਦਾ ਸਮੇਂ ਦੀਆਂ ਚਣੌਤੀਆਂ ਦੇ ਰੂਬਰੂ ਕਰਵਾਇਆ। ਇਸ ਲਈ ਸਭ ਨੂੰ ਅੱਗੇ ਆਉਣ ਲਈ ਵੀ ਸੁਨੇਹਾ ਦਿੱਤਾ।ਇਸ  ਸਮਾਗਮ ਵਿੱਚ ਸਵਰਨ ਸਿੰਘ ਜੇਈ, ਕੁਲਵੀਰ ਸਿੰਘ ਜੇਈ, ਗੁਰਮੀਤ ਸਿੰਘ ਜੇਈ,ਅਮਨਦੀਪ ਸਿੰਘ ਜੇਈ, ਹਰਮੀਤ ਸਿੰਘ ਜੇਈ, ਗਿਆਨ ਸਿੰਘ ਜੇਈ, ਤਰਸੇਮ ਸਿੰਘ ਜੇਈ, ਤੇ ਸਮੂਹ ਮੁਲਾਜ਼ਮ ਅਤੇ ਪੰਚ ਸਰਪੰਚ ਹਾਜਰ ਸਨ। ਇਸ ਸਮੇਂ ਸਟੇਜ ਸੈਕਟਰੀ ਦੀ ਜਿੰਮੇਵਾਰੀ ਸਰਪੰਚ ਬਲਵਿੰਦਰ ਸਿੰਘ ਢਿੱਲੋਂ ਨੇ ਬਾਖੂਬੀ ਨਿਭਾਈ।

About Post Author

Share and Enjoy !

Shares

Leave a Reply

Your email address will not be published. Required fields are marked *