ਮੀਰੀ ਪੀਰੀ ਸਕੂਲ ਕੁੱਸਾ ਵਿੱਚ ਐਸ ਜੀ ਪੀ ਸੀ ਧਾਰਮਿਕ ਪ੍ਰੀਖਿਆ ਵਿੱਚੋਂ ਜੇਤੂ ਬੱਚੇ ਸਨਮਾਨਿਤ

Share and Enjoy !

Shares
ਹਠੂਰ ( ਕੌਸ਼ਲ ਮੱਲ੍ਹਾ  ):  ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਮੀਰੀ ਪੀਰੀ ਸਕੂਲ ਕੁੱਸਾ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਸੈਸ਼ਨ 2023-24 ਦੌਰਾਨ ਹੋਏ ਧਾਰਮਿਕ ਪ੍ਰੀਖਿਆ ਵਿੱਚੋਂ ਜੇਤੂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਪ੍ਰੀਖਿਆ ਵਿੱਚੋਂ ਸਕੂਲ ਦੀ ਹੋਣਹਾਰ ਵਿਦਿਆਰਥਣ ਸੁੱਖਪ੍ਰੀਤ ਕੌਰ ਨੇ 1100 ਰੁਪਏ ਨਗਦ ਰਾਸ਼ੀ ਵੀ ਪ੍ਰਾਪਤ ਕੀਤੀ। ਇਹਨਾਂ ਬੱਚਿਆਂ ਨੂੰ ਮੈਡਲ ਅਤੇ ਸਰਟੀਫਿਕੇਟ ਵੀ ਦਿੱਤੇ ਗਏ।ਇਸ ਮੌਕੇ ਸਕੂਲ ਦੇ ਐਮ ਡੀ ਸਰਦਾਰ ਕਸ਼ਮੀਰ ਸਿੰਘ, ਪ੍ਰਿੰਸੀਪਲ ਮੈਡਮ ਪਰਮਜੀਤ ਕੌਰ ਮੱਲ੍ਹਾ, ਵਾਈਸ ਪ੍ਰਿੰਸੀਪਲ ਹਰਦੀਪ ਸਿੰਘ ਚਕਰ ਨੇ ਜਿੱਥੇ ਐਸ ਜੀ ਪੀ ਸੀ ਦੀ ਇਸ ਕਾਰਜ ਸ਼ੈਲੀ ਦੀ ਭਰਪੂਰ ਸ਼ਲਾਘਾ ਕੀਤੀ ਉਥੇ ਨਾਲ ਹੀ ਸਾਰੇ ਬੱਚੇ ਅਤੇ ਉਨਾਂ ਦੇ ਮਾਪਿਆਂ ਨੂੰ ਵਧਾਈਆਂ ਵੀ ਦਿੱਤੀਆਂ।ਧਾਰਮਿਕ ਵਿਭਾਗ ਦੇ ਕੋਆਰਡੀਨੇਟਰ ਸਰਦਾਰ ਨਿਰਮਲ ਸਿੰਘ ਮੀਨੀਆ ਨੇ ਐਸ ਜੀ ਪੀ ਸੀ ਮੈਂਬਰ ਬੀਬੀ ਨਰਿੰਦਰ ਕੌਰ ਰਣੀਆਂ ਅਤੇ ਪ੍ਰਚਾਰਕ ਭਾਈ ਜਗਜੀਤ ਸਿੰਘ ਰੌਂਤਾ ਜੀ ਦਾ ਇਸ ਉਪਰਾਲੇ ਕਰਕੇ ਵਿਸ਼ੇਸ਼ ਧੰਨਵਾਦ ਵੀ ਕੀਤਾ।ਇਸ ਮੌਕੇ ਸੰਸਥਾ ਦੇ ਮੈਨੇਜਰ ਡਾਕਟਰ ਚਮਕੌਰ ਸਿੰਘ, ਕੋਆਰਡੀਨੇਟਰ ਮੈਡਮ ਰਮਨਦੀਪ ਕੌਰ ਮੱਲੇਆਣਾ, ਏਕਜੀਤ ਕੌਰ ਸੈਦੋਕੇ ,ਪਵਨਜੀਤ ਕੌਰ ਬੋਡੇ , ਧਾਰਮਿਕ ਅਧਿਆਪਕ ਇੰਦਰਜੀਤ ਸਿੰਘ ਰਾਮਾ, ਕੀਰਤਨ ਅਧਿਆਪਕ ਮੰਗਲ ਸਿੰਘ ਰਣੀਆਂ , ਮੈਡਮ ਜਸਵਿੰਦਰ ਪਾਲ ਕੌਰ ਸਮੇਤ ਸਮੂਹ ਅਧਿਆਪਕ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published. Required fields are marked *