ਸੰਗਰੂਰ ( ਜਗਸੀਰ ਲੌਂਗੋਵਾਲ ) : ਬਹੁਜਨ ਸਮਾਜ ਪਾਰਟੀ ਜਿਲ੍ਹਾ ਸੰਗਰੂਰ ਵੱਲੋਂ ਸ. ਸਤਿਗੁਰ ਸਿੰਘ ਕੌਹਰੀਆਂ ਜ਼ਿਲਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਸੈਂਕੜੇ ਵਰਕਰਾਂ ਦੀ ਹਾਜ਼ਰੀ ਵਿੱਚ ਭੈਣ ਕੁਮਾਰੀ ਮਾਇਆਵਤੀ ਜੀ ਦਾ 69ਵਾਂ ਜਨਮ ਦਿਵਸ ਡਾਕਟਰ ਅੰਬੇਡਕਰ ਨਗਰ ਵਿਖੇ ਮਨਾਇਆ ਗਿਆ ਜਿਸ ਵਿੱਚ ਚਮਕੌਰ ਸਿੰਘ ਵੀਰ ਸੂਬਾ ਜਨਰਲ ਸਕੱਤਰ ਅਤੇ ਡਾਕਟਰ ਮੱਖਣ ਸਿੰਘ ਲੋਕ ਸਭਾ ਇੰਚਾਰਜ ਨੇ ਆਗੂਆਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭੈਣ ਕੁਮਾਰੀ ਮਾਇਆਵਤੀ ਦੇ ਆਦੇਸ਼ਾਂ ਅਨੁਸਾਰ ਅਤੇ ਸੂਬਾ ਲੀਡਰਸ਼ਿਪ ਦੀਆਂ ਹਦਾਇਤਾਂ ਅਨੁਸਾਰ ਪਾਰਟੀ ਨੂੰ ਸੰਗਠਨ ਤੌਰ ਤੇ ਮਜਬੂਤ ਕਰਨ ਦਾ ਸੰਕਲਪ ਲਿਆ ।ਉਹਨਾਂ ਇਹ ਵੀ ਕਿਹਾ ਕਿ ਅੱਜ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਦੇ ਨਾਂ ਤੇ ਅਤੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਨਾਮ ਤੇ ਵੋਟਾਂ ਦੀ ਰਾਜਨੀਤੀ ਹੋ ਰਹੀ ਹੈ ਜਦਕਿ ਮੰਨੂਵਾਦੀ ਪਾਰਟੀਆਂ ਇਹਨਾਂ ਦੀ ਵਿਚਾਰਧਾਰਾ ਦੇ ਉਲਟ ਕੰਮ ਕਰ ਰਹੇ ਹਨ। ਉਹਨਾਂ ਕਿਹਾ ਕਿ ਬਾਬਾ ਸਾਹਿਬ ਅਤੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੀ ਅਸਲੀ ਵਾਰਿਸ ਭੈਣ ਕੁਮਾਰੀ ਮਾਇਆਵਤੀ ਜੀ ਹਨ। ਸਾਰੇ ਆਗੂਆਂ ਤੇ ਵਰਕਰਾਂ ਨੇ ਜਿੱਥੇ ਭੈਣ ਜੀ ਦੀ ਲੰਬੀ ਉਮਰ ਤੇ ਸਿਹਤਯਾਬੀ ਲਈ ਕੁਦਰਤ ਅੱਗੇ ਦੁਆ ਕੀਤੀ ਉਥੇ ਸਾਰੇ ਵਰਕਰਾਂ ਨੇ ਖੁਸ਼ੀ ਮਨਾ ਕੇ ਜਨਮ ਦਿਨ ਮਨਾਇਆ, ਸਾਰੇ ਸਾਥੀਆਂ ਨੇ ਸੰਕਲਪ ਲਿਆ ਕਿ ਦੋ ਮਹੀਨਿਆਂ ਦੇ ਵਿੱਚ ਵਿੱਚ ਸੰਗਠਨ ਨੂੰ ਚੁਸਤ ਅਤੇ ਦਰੁਸਤ ਕਰਕੇ 2027 ਦੀ ਲੜਾਈ ਆਰ ਪਾਰ ਦੀ ਤਿਆਰੀ ਕੀਤੀ ਜਾਵੇਗੀ। ਇਸ ਸਮੇਂ ਨਿਰਮਲ ਸਿੰਘ ਮੱਟੂ, ਹਰਮੇਲ ਸਿੰਘ ਬਲਦ ਕਲਾ, ਪਵਿੱਤਰ ਸਿੰਘ, ਸੂਬੇਦਾਰ ਰਣਧੀਰ ਸਿੰਘ ਨਾਗਰਾ, ਹਰੀ ਕ੍ਰਿਸ਼ਨ ਹਾਕਮ ਸਿੰਘ ਭੋਰਾ, ਰਾਮ ਸਿੰਘ ਲੌਂਗੋਵਾਲ, ਡਾ ਹਰਬੰਸ ਸਿੰਘ, ਕਸ਼ਮੀਰਾ ਸਿੰਘ, ਡਾ ਮਿੱਠੂ ਸਿੰਘ, ਭੋਲਾ ਸਿੰਘ ਧਰਮਗੜ੍ਹ, ਲਾਲ ਸਿੰਘ ਬਹਾਦਰਪੁਰ, ਰਾਮਪਾਲ ਸਿੰਘ ਮਹਿਲਾਂ, ਅਮਰੀਕ ਸਿੰਘ ਕੈਥ, ਰਾਮ ਸਰੂਪ ਸਿੰਘ, ਕਸ਼ਮੀਰਾ ਸਿੰਘ, ਜੱਸਾ ਸਿੰਘ ਕੜਿਆਲ, ਹੰਸਰਾਜ ਸਿੰਘ, ਗੁਰਮੇਲ ਸਿੰਘ ਧੂਰੀ, ਸੁਰਜੀਤ ਸਿੰਘ ਕਾਲੀਆ, ਜਗਜੀਤ ਇੰਦਰ ਸਿੰਘ, ਗੁਰਜੰਟ ਸਿੰਘ, ਜਰਨੈਲ ਸਿੰਘ ਨਾਗਰੀ, ਮੰਗਲ ਸਿੰਘ ਜਵੰਦਾ, ਰਣਧੀਰ ਸਿੰਘ, ਰਾਜ ਸਿੰਘ, ਅਜੈਬ ਸਿੰਘ ਮੱਟੂ, ਪ੍ਰਕਾਸ਼ ਸਿੰਘ ਸੰਗਰੂਰ ਆਦ ਵੱਡੀ ਗਿਣਤੀ ਵਿੱਚ ਆਗੂ ਤੇ ਵਰਕਰ ਮੌਜੂਦ ਸਨ।