ਪ੍ਰੀਖਿਆ ਦੇ ਦਿਨ ਆਏ
ਪੇਪਰਾਂ ਦੀਆਂ ਤਾਰੀਖਾਂ ਨਾਲ ਲਿਆਏ ।
ਛੁੱਟੀਆਂ ਨੂੰ ਨਾ ਕਰੋ ਖਰਾਬ
ਪੜ੍ਹਾਈ ਵੱਲ ਕਰੋ ਧਿਆਨ ।
ਹੋ ਗਈ ਸਾਰੀ ਪੂਰੀ ਪੜ੍ਹਾਈ
ਹੁਣ ਵਾਰੀ ਦੋਹਰਾਈ ਦੀ ਆਈ ।
ਅੱਠਵੀਂ ,ਦਸਵੀਂ ,ਬਾਰਵੀਂ ਵਾਲੇ ਵਿਸ਼ੇਸ਼ ਕਰਨ ਤਿਆਰੀ
ਬੋਰਡ ਦੀਆਂ ਪ੍ਰੀਖਿਆਵਾਂ ਹੋਣੀ ਸਾਰੀ ।
ਮਿਹਨਤਾਂ ਨਾਲ ਕਰ ਲਓ ਪੜ੍ਹਾਈ ਸਫਲਤਾ ਤੁਹਾਡੇ ਪਿੱਛੇ ਆਈ ।
ਪੜਣ ਲਈ ਸਮਾਂ ਸਾਰਨੀ ਬਣਾਓ ਪ੍ਰੀਖਿਆ ਦੀ ਤਿਆਰੀ ਵਿੱਚ ਜੁੜ ਜਾਓ ।
ਪੜ੍ਹ ਕੇ ਹੀ ਮੰਜ਼ਿਲ ਪਾਉਣੀ
ਨਕਲ ਨਾਲ ਨਹੀਂ ਤਰੱਕੀ ਹੋਣੀ।
ਸਾਰੇ ਅਧਿਆਪਕਾਂ ਨੇ ਇੱਕੋ ਗੱਲ ਸਮਝਾਈ
ਪ੍ਰੀਖਿਆ ਦੀ ਮਿਤੀ ਹੈ ਨੇੜੇ ਆਈ ।
ਪੂਰੇ ਸਾਲ ਦੀ ਮਿਹਨਤ ਹੈ ਤੁਹਾਡੀ ਕਿਤੇ ਨਾ ਪੜ੍ਹ ਕੇ ਕਰ ਲੈਣਾ ਨਾ ਬਰਬਾਦੀ
ਪ੍ਰੀਖਿਆਵਾਂ ਲਈ ਕਰੋ ਪੜ੍ਹਾਈ ਪ੍ਰੀਖਿਆਵਾਂ ਵਿੱਚ ਸਭ ਨੇ ਪਾਸ ਹੋਣਾ ਭਾਈ ।
ਮਾਪਿਆਂ, ਅਧਿਆਪਕਾਂ ਦਾ ਨਾਮ ਰੋਸ਼ਨ ਹੋਣਾ
ਜਦੋਂ ਤੁਸੀਂ ਪ੍ਰੀਖਿਆ ਵਿੱਚ ਸਫਲ ਹੋਣਾ ।
ਪਿਛਲੀਆਂ ਗਲਤੀਆਂ ਨੂੰ ਹੁਣ ਛੱਡੋ ਪੜ੍ਹਾਈ ਵਿੱਚ ਆਪਣਾ ਮਨ ਗੱਢੋ।
ਹੁਣ ਵੀ ਸਫਲਤਾ ਵਿੱਚ ਦੇਰੀ ਨਾ ਆਈ
ਕਰੋ ਪੜਾਈ ਕਰੋ ਪੜਾਈ।
ਪ੍ਰੀਖਿਆਵਾਂ ਦੀ ਕਰੋ ਤਿਆਰੀ ਪ੍ਰੀਖਿਆ ਦੇ ਦਿਨ ਆਏ ਭਾਈ।
ਅਵਨੀਸ਼ ਲੌਂਗੋਵਾਲ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਬਰ,
ਜ਼ਿਲ੍ਹਾ ਬਰਨਾਲਾ
7888346465