(ਜਗਸੀਰ ਸਿੰਘ) ਚੀਮਾ ਮੰਡੀ : ਪਿਛਲੇ ਦਿਨੀਂ 68ਵੀਆਂ ਸਕੂਲ ਖੇਡਾਂ ਲੜਕੇ/ਲੜਕੀਆਂ ਦੇ ਤੀਰ-ਅੰਦਾਜੀ ਮੁਕਾਬਲੇ ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗਰਾਊਂਡ ਵਿਖੇ ਕਰਵਾਏ ਗਏ ਸੀ। ਜਿਸ ਵਿੱਚ ਗੁਜਰਾਤ ਵਿਖੇ ਹੋਣ ਵਾਲੀਆਂ 68ਵੀਆਂ ਸਕੂਲ ਨੈਸ਼ਨਲ ਗੇਮਜ਼ ਲਈ ਪੰਜਾਬ ਟੀਮ ਵੱਲੋਂ ਪੈਰਾਮਾਊਂਟ ਪਬਲਿਕ ਸਕੂਲ, ਚੀਮਾਂ ਦੇ ਬੱਚੇ ਗੁਰਸ਼ਰਨਪ੍ਰੀਤ ਸਿੰਘ ਸਿੱਧੂ, ਰਵਨੀਤ ਕੌਰ, ਸਾਹਿਬਜੋਤ ਸਿੰਘ, ਅਵਨੀਤ ਸਿੰਘ, ਅਮਨਿੰਦਰ ਸਿੰਘ, ਸੁਖਜੋਤ ਕੌਰ, ਪ੍ਰਨਾਜ਼ਵੀਰ ਕੌਰ, ਗੁਰਪ੍ਰੀਤ ਸਿੰਘ (ਕੋਚ) ਅਤੇ ਸੇਵਕ ਸਿੰਘ (ਕੋਚ) ਨੂੰ ਨੈਸ਼ਨਲ ਲਈ ਪੈਰਾਮਾਊਂਟ ਪਬਲਿਕ ਸਕੂਲ, ਚੀਮਾਂ ਦੇ ਐੱਮ.ਡੀ ਜਸਵੀਰ ਸਿੰਘ ਚੀਮਾਂ ਅਤੇ ਮੈਡਮ ਕਿਰਨਪਾਲ ਕੌਰ ਵੱਲੋਂ ਟੀਮ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਸੰਜੇ ਕੁਮਾਰ, ਸਦਾਮ ਹੁਸੈਨ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।