ਪਿੰਡਾਂ ਵਿਚ ਇਕਾਈਆਂ ਨੂੰ ਮਜ਼ਬੂਤ ਕਰਨ ਲਈ ਤੇ ਜਥੇਬੰਦੀ ਵਧਾਰੇ ਤੇ ਪਸਾਰੇ ਲਈ ਮੀਟਿੰਗ 

Share and Enjoy !

Shares

– ਪਾਣੀ ਬਚਾਓ, ਵਾਤਾਵਰਨ ਬਚਾਓ ,ਤੇ ਕੁਦਰਤੀ ਖੇਤੀ ਵੱਲ ਤੁਰ ਕੇ ਹੀ ਭਵਿੱਖ ਨੂੰ ਸੁਰੱਖਿਤ ਕਰ ਸਕਦੇ ਹੋ ਨਹੀਂ ਤੇ ਆਉਣ ਵਾਲਾ ਸਮਾਂ ਬੜਾ ਭਿਅੰਕਰ ਹੋਵੇਗਾ.. ਲਾਲ ਸਿੰਘ ਹਰਪੁਰਾ 
ਕਾਦੀਆਂ: ਕਿਸਾਨ ਮਜ਼ਦੂਰ ਨੌਜਵਾਨ ਏਕਤਾ ਪੰਜਾਬ ਦੀ ਪਿੰਡ ਇਕਾਈ ਹਰਪੁਰਾ ਦੇ ਵਿੱਚ ਜਗਤਾਰ ਸਿੰਘ,ਦਰਸ਼ਨ ਸਿੰਘ, ਲਾਲ ਸਿੰਘ, ਕਰਨਬੀਰ ਸਿੰਘ ਦੀ ਅਗਵਾਈ ਦੇ ਵਿੱਚ ਲੱਗੀ ।ਜਿਸ ਵਿੱਚ ਕੋਰ ਕਮੇਟੀ ਵੱਲੋਂ ਹਰਵਿੰਦਰ ਸਿੰਘ ਖਜਾਲਾ, ਬਾਬਾ ਸ਼ੀਤਲ ਸਿੰਘ ਢਪਈ, ਮੰਗਲ ਸਿੰਘ ਧੀਰਾ, ਹਰਭਜਨ ਸਿੰਘ ਨੱਤ, ਬਲਦੇਵ ਸਿੰਘ ਨੇ ਹਾਜਰੀ ਭਰੀ।ਜਿਸ ਵਿੱਚ ਜਥੇਬੰਦੀ ਆਗੂਆਂ ਸੈਂਟਰ ਸਰਕਾਰ ਦੁਆਰਾ ਲਿਆਂਦੇ ਗਏ ਨਵੇਂ ਕਿਸਾਨ ਖੇਤੀ ਵਿਰੋਧੀ ਖਰੜੇ ਨੈਸ਼ਨਲ ਪਾਲਸੀ ਫਰੈਮਵਰਕ ਔਨ ਐਗਰੀਕਲਚਰ ਮਾਰਕੀਟਿੰਗ ਤੋਂ ਕਿਰਤੀ ਕਿਸਾਨਾਂ ਨੂੰ ਜਾਣੂ ਕਰਵਾਇਆ ਗਿਆ ਤੇ , 26 ਤਰੀਕ ਕਿਸਾਨ ਜਥੇਬੰਦੀਆਂ ਵੱਲੋਂ ਸਮੂਹ ਭਾਰਤ ਵਿੱਚ ਉਲੀਕੇ ਗਏ ਟਰੈਕਟਰ ਮਾਰਚ ਕਰਨ ਲਈ ਲਾਮਬੰਦ ਕੀਤਾ ਗਿਆ।ਪਿੰਡਾਂ ਵਿਚ ਇਕਾਈਆਂ ਨੂੰ ਮਜ਼ਬੂਤ ਕਰਨ ਲਈ ਤੇ ਜਥੇਬੰਦੀ ਵਧਾਰੇ ਪਸਾਰੇ ਲਈ ਜ਼ੋਰ ਦਿੱਤਾ ਗਿਆ। ਇਸ ਮੌਕੇ ਲਾਲ ਸਿੰਘ ਹਰਪੁਰਾ ਨੇ ਕਿਰਤੀ ਕਿਸਾਨਾ ਨੂੰ ਸੰਬੋਧਿਤ ਕਰਦਿਆਂ ਵਾਤਾਵਰਨ ਬਚਾਓ, ਪਾਣੀ ਬਚਾਓ, ਤੇ ਵੱਧ ਤੋਂ ਵੱਧ ਕੁਦਰਤੀ ਖੇਤੀ ਅਪਣਾਉਣ ਦੀ ਅਪੀਲ ਕੀਤੀ । ਇਸ ਮੌਕੇ ਹੋਰਨਾਂ ਤੋਂ ਇਲਾਵਾ ਰਸਾਲ ਸਿੰਘ,ਗੁਰਦਿਆਲ ਸਿੰਘ, ਨਿਰਮਲ ਸਿੰਘ,ਮੇਜਰ ਸਿੰਘ, ਚਰਨਜੀਤ ਸਿੰਘ ਫੌਜੀ, ਬਲਵਿੰਦਰ ਸਿੰਘ ਬੱਲਾ, ਲਖਵਿੰਦਰ ਸਿੰਘ, ਗੁਰਿੰਦਰ ਸਿੰਘ, ਬਲਕਾਰ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published. Required fields are marked *