– ਅੱਖਾਂ ਦੇ ਅਪਰੇਸ਼ਨ 15 ਨਵੰਬਰ ਨੂੰ : ਸਮਾਜ ਸੇਵਕ ਟਿਵਾਣਾ
ਨਵਾਂਸ਼ਹਿਰ (ਅਵਤਾਰ ਮਹੇ) : ਪਿੰਡ ਡੋਗਰ ਪੁਰ ਦੇ ਸਰਵਸੰਮਤੀ ਨਾਲ ਚੁਣੇ ਗਏ ਸਰਪੰਚ ਅਵਤਾਰ ਸਿੰਘ ਟਿਵਾਣਾ ਉਘੇ ਸਮਾਜ ਸੇਵਕ ਦੇ ਟਿਵਾਣਾ ਪ੍ਰੀਵਾਰ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ 7ਵਾ ਅੱਖਾਂ, ਦਿਮਾਗ ,ਹੱਡੀਆ, ਦੰਦਾਂ ਦਾ ਮੁਫ਼ਤ ਚੈੱਕਅਪ ਕੈਂਪ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਅੱਖਾਂ , ਦੰਦਾਂ, ਦਿਮਾਗ ਦੇ ਕੈਂਪ ਦਾ ਆਰੰਭ ਕੀਤਾ ਗਿਆ। ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਪੁੱਜੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿਸ੍ਰਨ ਸਿੰਘ ਰੋੜੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੀਆਂ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਵਤਾਰ ਸਿੰਘ ਟਿਵਾਣਾ ਵਲੋਂ ਗੁਰਪੁਰਬ ਤੇ 7 ਸਾਲਾਂ ਤੋਂ ਮਨੁੱਖਤਾ ਦੇ ਭਲੇ ਲਈ ਵੱਖ ਵੱਖ ਬਿਮਾਰੀਆਂ ਦੇ ਮੁਫ਼ਤ ਚੈੱਕਅਪ ਕਰਵਾਉਣ ਦੇ ਉਪਰਾਲੇ ਸ਼ਲਾਘਾਯੋਗ ਹਨ।
ਉਨ੍ਹਾਂ ਕਿਹਾ ਪਿੰਡ ਵਾਸੀਆਂ ਨੇ ਸਮਾਜ ਸੇਵਕ ਅਵਤਾਰ ਸਿੰਘ ਟਿਵਾਣਾ ਨੂੰ ਸਰਪੰਚ ਅਤੇ ਸਮੁੱਚੇ ਪੰਚਾਇਤ ਮੈਂਬਰਾਂ ਨੂੰ ਵੀ ਸਰਵਸੰਮਤੀ ਨਾਲ ਚੁਣੇ ਜਾਣ ਤੇ ਮੈਨੂੰ ਅਤੇ ਵਿਧਾਨ ਸਭਾ ਗੜਸ਼ੰਕਰ ਪਿੰਡਾਂ ਨੂੰ ਮਾਣ ਹੈ। ਪਿੰਡ ਦੇ ਵਿਕਾਸ ਕਾਰਜਾਂ ਲਈ 10 ਲੱਖ ਰੁਪਏ ਦੇਣ ਦਾ ਐਲਾਨ ਕਰਦਾਂ ਹਾਂ। ਵਿਕਾਸ ਕਾਰਜਾਂ ਲਈ ਸਰਪੰਚ ਟਿਵਾਣਾ ਵੀ ਪਿੰਡ ਨੂੰ ਸੁਦੰਰ ਬਣਾਉਣ ਅਹਿਮ ਭੂਮਿਕਾ ਨਿਭਾਉਣ ਲਈ ਤੱਤਪਰ ਰਹਿੰਦੇ ਹਨ।ਇਸ ਇਲਾਵਾ ਹਲਕੇ ਦੇ ਪਿੰਡਾਂ ਦੇ ਵਿਕਾਸ ਲਈ ਗਰਾਂਟਾ ਦਿੱਤੀਆਂ ਜਾਣਗੀਆਂ।
ਅੱਖਾਂ ਦੇ ਮਾਹਿਰ ਡਾਕਟਰ ਦੀਪਕ ਕੁਮਾਰ ਪਾਂਡੇ, ਸੀ ਐਮ ਸੀ ਲੁਧਿਆਣਾ ਦੇ ਡਾ ਵਰੁਣ ਸ਼ਰਮਾ ਅਤੇ ਹੱਡੀਆਂ ਦੇ ਡਾ ਐਚ ਐਸ ਬਰਾੜ,ਡਾ ਨਮਿਤ ਅਰੋੜਾ ਦੀ ਟੀਮ ਵਲੋਂ ਮਰੀਜ਼ਾਂ ਦਾ ਮੁਫ਼ਤ ਚੈੱਕ ਅਪ ਕੀਤਾ । ਸਰਪੰਚ ਟਿਵਾਣਾ ਨੇ ਡਿਪਟੀ ਸਪੀਕਰ ਜੈ ਕਿ ਲੌੜਵੰਦ ਮਰੀਜ਼ਾਂ 15 ਨਵੰਬਰ ਨੂੰ ਨਵਦੀਪਕ ਆਈਂ ਕੇਅਰ ਹਸਪਤਾਲ ਗੜਸ਼ੰਕਰ ਵਿਖੇ ਮੁਫ਼ਤ ਅਪਰੇਸ਼ਨ ਕੀਤੇ ਜਾਣਗੇ। ਅੱਜ ਕੈਂਪ ਵਿੱਚ ਦਵਾਈਆਂ, ਅਨੇਕਾਂ ਵੀ ਮੁਫ਼ਤ ਦਿੱਤੀਆਂ ਗਈਆਂ। ਕੈਂਪ ਵਿੱਚ ਵੱਖ ਵੱਖ ਬਿਮਾਰੀਆਂ ਲਈ 387 ਲੋਕਾਂ ਨੇ ਚੈੱਕਅਪ ਕਰਵਾਇਆ ਗਿਆ। ਇਸ ਮੌਕੇ ਭਾਈ ਕੁਲਵੀਰ ਸਿੰਘ, ਪਰਮਵੀਰ ਸਿੰਘ ਟਿਵਾਣਾ, ਵਿਕਰਮ ਸਿੰਘ ਰੋੜੀ ਸਬ ਇੰਸਪੈਕਟਰ ਪੰਜਾਬ ਪੁਲਿਸ, ਬਲਕਰਨ ਸਿੰਘ ਟਿਵਾਣਾ, ਪੰਚ ਲੇਖ ਰਾਜ ਪੰਚ,ਕੁਲਵਿੰਦਰ ਕੌਰ , ਜਸਵੰਤ ਕੌਰ ਪੰਚ, ਅਮਰਜੀਤ ਸਿੰਘ ਸਬ ਇੰਸਪੈਕਟਰ, ਵਿਨੋਦ ਕੁਮਾਰ ਮਿੱਢਾ , ਅਜੇ ਜੰਜੂਆ, ਮਲਕੀਅਤ ਸਿੰਘ ਸਾਬਕਾ ਚੇਅਰਮੈਨ ਫਗਵਾੜ, ਚੇਤ ਰਾਮ ਰਤਨ ਸੀਨੀਅਰ ਕੌਂਸਲਰ ਨਵਾਂਸ਼ਹਿਰ,,ਹਕੂਮਤ ਰਾਏ,ਨਿਰਮਲ ਸਿੰਘ, ਜਸਵੀਰ ਸਿੰਘ, ਕੁਲਦੀਪ ਸਿੰਘ, ਬਲਵੀਰ ਸਿੰਘ,ਮਨਜੀਤ ਸਿੰਘ ਸਾਬਕਾ ਪੰਚ, ਕਰਨੈਲ ਸਿੰਘ, ਕੇਵਲ ਸਿੰਘ, ਆਦਿ ਹਾਜ਼ਰ ਸਨ। ਗੁਰੂ ਕਾ ਲੰਗਰ ਅਤੁੱਟ ਵਰਤਿਆ ਜਾਵੇਗਾ।