ਤਰਸਿੱਕਾ (ਕੰਵਲਜੀਤ ਸਿੰਘ ਜੋਧਾਨਗਰੀ) ਇਥੋਂ ਥੋੜ੍ਹੀ ਦੂਰ ਗੁਰਦੁਆਰਾ ਗੰਮਗੜ੍ਹ ਸਾਹਿਬ (ਤਰਸਿੱਕਾ)ਵਿਖੇ ਮੁੱਖ ਸੇਵਾਦਾਰ ਬਾਬਾ ਅਜੈਬ ਸਿੰਘ ਜੀ ਅਤੇ ਬਾਬਾ ਹਰਬੰਸ ਸਿੰਘ ਜੀ ਦੀ ਯੋਗ ਅਗਵਾਈ ਵਿੱਚ ਤਿੰਨ ਦਿਨ ਤੋਂ ਚੱਲ ਰਹੇ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਪਿੰਡ ਤਰਸਿੱਕਾ ਦੀ ਚੁਣੀ ਗਈ ਨਵੀਂ ਗ੍ਰਾਮ ਪੰਚਾਇਤ ਜਿਵੇਂ ਸਰਪੰਚ ਜਗਦੀਪ ਸਿੰਘ, (ਸਰਪੰਚ ਜਰਮਨਜੀਤ ਸਿੰਘ ਕਰਤਾਰ ਸਿੰਘ ਨਗਰ ਨਹਿਰ ਤਰਸਿੱਕਾ,) ਪੰਚ ਹਰਦੇਵ ਸਿੰਘ, ਬਲਕਾਰ ਸਿੰਘ, ਗੁਰਵਰਿੰਦਰ ਸਿੰਘ,ਆਪ ਆਗੂ ਬਲਾਕ ਪ੍ਰਧਾਨ ਬਲਰਾਜ ਸਿੰਘ, ਜੁਆਇੰਟ ਸਕੱਤਰ ਵਿਸ਼ਾਲ ਸ਼ਰਮਾ ਜੀ ਵੱਲੋਂ ਗੁਰਦੁਆਰਾ ਗੰਮਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ। ਅਤੇ ਅਰਦਾਸ ਬੇਨਤੀ ਕਰਨ ਉਪਰੰਤ ਕਿਹਾ ਕਿ ਗ੍ਰਾਮ ਪੰਚਾਇਤ ਤਰਸਿੱਕਾ ਵੱਲੋਂ ਪਿੰਡ ਵਿੱਚ ਵਿਕਾਸ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ। ਇਸ ਮੌਕੇ ਗੁਰਦੁਆਰਾ ਗੰਮਗੜ੍ਹ ਸਾਹਿਬ ਜੀ ਦੇ ਮੁੱਖ ਸੇਵਾਦਾਰ ਵੱਲੋਂ ਸਮੁੱਚੀ ਤਰਸਿੱਕਾ ਦੀ ਨਵੀਂ ਬਣੀ ਗ੍ਰਾਮ ਪੰਚਾਇਤ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਗਤਾਂ ਵਾਸਤੇ ਗੁਰਦੁਆਰਾ ਸਾਹਿਬ ਵਿਖੇ ਵੱਖ ਵੱਖ ਪਕਵਾਨ ਵੀ ਤਿਆਰ ਕੀਤੇ ਗਏ।