ਬੱਗਾ ਸੇਲਕੀਆਣਾ,,ਲਸਾੜਾ/ਉੜਾਪੜ:ਬਲਾਕ ਔੜ ਦੇ ਇਤਿਹਾਸਕ ਪਿੰਡ ਝਿੰਗੜਾਂ ਵਿਖੇ ਨਵੀਂ ਬਣੀ ਗ੍ਰਾਮ ਪੰਚਾਇਤ ਦੀ ਖੁਸ਼ੀ ਵਿੱਚ ਪਿੰਡ ਵਾਸੀਆਂ ਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਸੱਭਿਆਚਾਰਕ ਮੇਲਾ ਕਰਵਾਇਆ ਗਿਆ। ਇਸ ਸੱਭਿਆਚਾਰਕ ਮੇਲੇ ਵਿੱਚ ਗਾਇਕ ਬਲਵੀਰ ਲਹਿਰੀ ਐਂਡ ਪਾਰਟੀ ਤੋਂ ਇਲਾਵਾ ਦੁਨੀਆਂ ਦੀ ਨਾਮਵਰ ਗਾਇਕ ਆਤਮਾ ਬੁੱਢੇਵਾਲੀਆ ਵਲੋਂ ਧਾਰਮਿਕ ਗੀਤ ਨਾਲ ਸਟੇਜ ਦੀ ਸ਼ੁਰੂਆਤ ਕਰਦਿਆਂ ਗਾਇਕ ਆਤਮਾ ਬੁੱਢੇਵਾਲੀਆ ਤੇ ਬੀਬਾ ਐਸ ਕੌਰ ਵੱਲੋਂ ਧਾਰਮਿਕ ਗੀਤ ਨਾਲ ਪ੍ਰੋਗਰਾਮ ਦਾ ਅਗਾਜ ਕੀਤਾ ਉਸ ਤੋਂ ਬਾਅਦ ਆਪਣੇ ਹਿੱਟ ਗੀਤਾਂ ਨਾਲ ਮੇਲੇ ਵਿੱਚ ਪਹੁੰਚੇ ਸਰੋਤਿਆ ਦਾ ਭਰਪੂਰ ਮਨੋਰੰਜਨ ਕੀਤਾ ਉਥੇ ਉਨ੍ਹਾਂ ਦੇ ਰਿਕਾਰਡ ਹੋਏ ਨਵੇਂ ਗੀਤ ਗੱਲ ਵੋਟਾਂ ਦੀ ਨੀ ਯਾਰ ਦੋਗਲੇ ਪਰਖੇ ਗਏ ਆਦਿ ਗੀਤ ਗਾ ਕੇ ਦਰਸ਼ਕਾਂ ਦੀਆਂ ਤਾੜੀਆਂ ਦੀ ਵਾਹ ਵਾਹ ਖੱਟੀ । ਇਸ ਸੱਭਿਆਚਾਰਕ ਮੇਲੇ ਵਿੱਚ ਵਿਧਾਨ ਸਭਾ ਹਲਕਾ ਬੰਗਾ ਦੇ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਉਨ੍ਹਾਂ ਨਵੀਂ ਬਣੀ ਗ੍ਰਾਮ ਪੰਚਾਇਤ ਦੀ ਖੁਸ਼ੀ ਵਿੱਚ ਪ੍ਰਬੰਧਕਾਂ ਵਲੋਂ ਕਰਵਾਏ ਸੱਭਿਆਚਾਰਕ ਮੇਲੇ ਦੀ ਵਧਾਈ ਦਿੰਦਿਆਂ ਆਖਿਆ ਕਿ ਸੱਭਿਆਚਾਰਕ ਮੇਲੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਰੱਖਦੇ ਹਨ। ਉਨ੍ਹਾਂ ਆਖਿਆ ਕਿ ਸੱਭਿਆਚਾਰਕ ਮੇਲੇ ਸਾਨੂੰ ਭਾਰੀ ਉਤਸ਼ਾਹ ਨਾਲ ਮਨਾਉਂਣ ਲਈ ਕਿਹਾ। ਸੁਰਜੀਤ ਸਿੰਘ ਝਿੰਗੜ ਸਾਬਕਾ ਵਾਈਸ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਸੁੱਚਾ ਸਿੰਘ ਝਿੰਗੜ ਐਲ ਆਈ ਸੀ, ਸੋਹਣ ਲਾਲ ਢੰਡਾ,ਸਰਪੰਚ ਭੁਪਿੰਦਰ ਸਿੰਘ, ਸੁਰਿੰਦਰ ਸਿੰਘ ਛਿੰਦਾ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਉਨ੍ਹਾਂ ਸੱਭਿਆਚਾਰਕ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਹਲਕਾ ਬੰਗਾ ਦੇ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਤੇ ਪਿੰਡ ਵਾਸੀਆਂ ਅਤੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਮੇਲੇ ਦੀ ਵਧਾਈ ਦਿੱਤੀ। ਇਸ ਮੌਕੇ ਸਮੂਹ ਪ੍ਰਬੰਧਕਾਂ ਵਲੋਂ ਪ੍ਰਸਿੱਧ ਗਾਇਕ ਆਤਮਾ ਬੁੱਢੇਵਾਲੀਆ ਤੇ ਬੀਬਾ ਐਸ ਕੌਰ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸੋਹਣ ਲਾਲ ਢੰਡਾ, ਸਾਬਕਾ ਸਰਪੰਚ ਸਿਮਰਨ ਕੌਰ,ਸਭਾ ਦੇ ਪ੍ਰਧਾਨ ਸੰਤੋਖ ਸਿੰਘ ਗਰੇਵਾਲ, ਸੀਨੀਅਰ ਮੀਤ ਪ੍ਰਧਾਨ ਨਿਰਮਲ ਸਿੰਘ ਢੰਡਾ, ਸਰਪੰਚ ਭੁਪਿੰਦਰ ਸਿੰਘ ਬੂਟਾ , ਪੰਚਾਇਤ ਮੈਂਬਰ ਪਰਮਜੀਤ ਸਿੰਘ ਗਰੇਵਾਲ, ਮਨਪ੍ਰੀਤ ਕੌਰ ,ਜਸਬੀਰ ਕੌਰ, ਗੁਰਦੇਵ ਰਾਮ ਤੇ ਬਲਵਿੰਦਰ ਸਿੰਘ ਸ਼ੇਰਗਿੱਲ , ਨਿਰਮਲ ਸਿੰਘ ਮਹਿਮੀ, ,ਸੁੱਚਾ ਸਿੰਘ ਝਿੰਗੜ, ਸਤਨਾਮ ਸਿੰਘ ਯੂ ਐਸ ਏ,ਸਿਮਰ ਚੰਦ ਸਾਬਕਾ ਪ੍ਰਧਾਨ , ਕਸ਼ਮੀਰ ਸਿੰਘ ਸਾਬਕਾ ਮੀਤ ਪ੍ਰਧਾਨ, ਅਵਤਾਰ ਕੌਰ, ਅਜੀਤ ਸਿੰਘ ਗੋਸਲ, ਜਸਪਾਲ ਸਿੰਘ ਢਿੱਲੋ, ,ਸੁਰਜੀਤ ਸਿੰਘ ਪੱਪੂ,ਸੁਰਜੀਤ ਸਿੰਘ ਬੰਬੇ, ਵਾਈਸ ਪ੍ਰਧਾਨ ਕਸ਼ਮੀਰ ਸਿੰਘ ਪੱਪੂ, ਜਰਨੈਲ ਸਿੰਘ ਗਰੇਵਾਲ , ਸਤਨਾਮ ਸਿੰਘ ਅਮਰੀਕਾ, ਸੰਤੋਖ ਸਿੰਘ ਸ਼ੇਰਗਿੱਲ, ਸਕੱਤਰ ਜਸਵਿੰਦਰ ਸਿੰਘ ਢੰਡਾ,ਸਿਕੰਦਰ ਪਾਲ ਇਟਲੀ, ਬਲਵੀਰ ਸਿੰਘ ਬੀਰੂ,ਜਿੰਮੀ ਸ਼ੇਰਗਿੱਲ, ਸੁਖਵਿੰਦਰ ਸਿੰਘ ਛਿੰਦਾ,ਅਤਿੰਦਰਜੀਤ ਸਿੰਘ ਤਿੰਦਾ, ਸੰਤੋਖ ਸਿੰਘ ਢੰਡਾ, ਠੇਕੇਦਾਰ ਪਰਸ,ਡਾ ਬਿਕਰਮਜੀਤ ਸਿੰਘ,ਅਸ਼ੋਕ ਕੁਮਾਰ, ਮਹਿੰਦਰ ਪਾਲ ਢੰਡਾ, ਸੁਰਿੰਦਰ ਪਾਲ ਢੰਡਾ, ਸ਼ਮਸ਼ੇਰ ਸਿੰਘ ਸ਼ੇਰਗਿੱਲ, ਕ੍ਰਿਸ਼ਨ ਕੁਮਾਰ,ਸੰਦੀਪ ਸਿੰਘ ਸ਼ੇਰਗਿੱਲ,ਰਣਜੀਤ ਸਿੰਘ,ਸੁਰਜੀਤ ਰੱਲ੍ਹ,ਸੁਰਿੰਦਰ ਕੌਰ,ਅਮਰ ਕੌਰ ਅਮਰੀਕਾ, ਮੰਗਤ ਰਾਏ, ਅਮਰ ਨਾਥ ਆਦਿ ਹਾਜ਼ਰ ਸਨ।