ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੀ ਬੱਚਤ ਭਵਨ ਵਿੱਖੇ ਹੋਈ ਮੀਟਿੰਗ 

Share and Enjoy !

Shares
-ਸੂਬਾ ਪ੍ਰਧਾਨ ਵੱਲੋਂ ਨਵੇਂ ਵਰ੍ਹੇ 2025 ਦਾ ਕੀਤਾ ਗਿਆ ਕਲੰਡਰ ਅਤੇ ਡਾਇਰੀ 

ਲੁਧਿਆਣਾ : ਦੀ ਰੈਵੀਨਿਊ ਪਟਵਾਰ ਯੂਨੀਅਨ ਸੂਬਾ ਕਮੇਟੀ,ਪੰਜਾਬ ਦੀ ਸਾਲ 2025 ਦੀ ਪਲੇਠੀ ਮੀਟਿੰਗ ਮਿਨੀ ਸਕੱਤਰੇਤ ਸਥਿਤ ਬੱਚਤ ਭਵਨ ਵਿੱਖੇ ਜਥੇਬੰਦੀ ਦੇ ਸੂਬਾ ਪ੍ਰਧਾਨ ਬਲਰਾਜ ਸਿੰਘ ਔਜਲਾ ਦੀ ਅਗਵਾਈ ਹੇਠ ਹੋਈ । ਇਸ ਮੀਟਿੰਗ ਦੌਰਾਨ ਜਿੱਥੇ ਪਟਵਾਰੀਆਂ ਨੂੰ ਡਿਊਟੀ ਦੌਰਾਨ ਨਿੱਤ ਪੇਸ਼ ਆਉਂਦੀਆਂ ਮੁਸ਼ਕਲਾਂ ਅਤੇ ਸੱਦ ਹੱਲ ਲਈ ਵਿੱਚਰਾ ਚਰਚਾ ਕੀਤੀ ਗਈ ਉੱਥੇ ਹੀ ਕਿਸਾਨੀ ਸੰਘਰਸ਼ ਦੀ ਹਮਾਇਤ ਕੀਤੀ ਗਈ ।ਪਟਵਾਰ ਯੂਨੀਅਨ ਵੱਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਨਵੇਂ ਵਰ੍ਹੇ ਦੀਆਂ ਸਮੂਹ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿੱਤੀ ਗਈ । ਇਸ ਤੋਂ ਇਲਾਵਾ ਨਵੇਂ ਵਰ੍ਹੇ 2025 ਦਾ ਜਥੇਬੰਦਕ ਕੈਲੰਡਰ ਅਤੇ ਡਾਇਰੀ ਰਿਲੀਜ਼ ਕੀਤੀ ਗਈ ।  ਇਸ ਮੌਕੇ ਸੂਬਾ ਜਨਰਲ ਸਕੱਤਰ ਸੁਖਪ੍ਰੀਤ ਸਿੰਘ ਢਿੱਲੋਂ,ਪਵਨ ਕੁਮਾਰ ਸੂਬਾ ਖਜ਼ਾਨਚੀ, ਸੁਮਨਦੀਪ ਭੁੱਲਰ ਨੁਮਾਇੰਦਾ ਕੁੱਲ ਹਿੰਦ, ਬਲਦੇਵ ਸਿੰਘ ਫਾਜ਼ਿਲਕਾ, ਜਗਸੀਰ ਸੇਖਾ, ਪਰਦੀਪ ਭਾਰਦਵਾਜ , ਹਰਪਾਲ ਸਿੰਘ ਸਮਰਾ, ਡਿੰਪਲ ਗਰਗ ਤੇ ਹੋਰ ਹਾਜਰ ਸਨ।

About Post Author

Share and Enjoy !

Shares

Leave a Reply

Your email address will not be published. Required fields are marked *