ਹੁਸ਼ਿਆਰਪੁਰ (ਓ.ਪੀ. ਰਾਣਾ) : ਬਹੁਜਨ ਸਮਾਜ ਪਾਰਟੀ ਸੁਪਰੀਮੋ ਮਾਇਆਵਤੀ ਵਲੋੰ ਡਾ. ਅਵਤਾਰ ਸਿੰਘ ਕਰੀਮਪੁਰੀ ਸਾਬਕਾ ਮੈਂਬਰ ਰਾਜ ਸਭਾ ਨੂੰ ਬਸਪਾ ਪੰਜਾਬ ਦਾ ਪ੍ਰਧਾਨ ਲਗਾਉਣ ਤੇ ਬਾਰ ਐਸ਼ੋਸ਼ੀਏਸ਼ਨ ਦੇ ਹੁਸ਼ਿਆਰਪੁਰ ਦੇ ਮੈਂਬਰਾਂ ਨੇ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਬਸਪਾ ਸੁਪਰੀਮੋ ਮਾਇਆਵਤੀ ਦੇ ਫੈਂਸਲੇ ਦਾ ਭਰਪੂਰ ਭਰਵਾਂ ਸਵਾਗਤ ਕੀਤਾ।
ਇਸ ਮੌਕੇ ਐਡਵੋਕੇਟ ਧਰਮਿੰਦਰ ਕੁਮਾਰ ਦਾਦਰਾ ਮੈਂਬਰ ਬਾਰ ਐਸ਼ੋਸ਼ੇਸ਼ਨ ਹੁਸ਼ਿਆਰਪੁਰ ਸਾਬਕਾ ਵਾਈਸ ਪ੍ਰਧਾਨ ਅਤੇ ਐਡਵੋਕੇਟ ਪਲਵਿੰਦਰ ਕੁਮਾਰ ਮਾਨਾ ਨੇ ਬਸਪਾ ਸੁਪਰੀਮੋ ਮਾਇਆਵਤੀ ਦੇ ਫੈਂਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਸਿਰਫ ਬਹੁਜਨ ਸਮਾਜ ਪਾਰਟੀ ਹੀ ਇਕ ਅਜਿਹੀ ਰਾਸ਼ਟਰੀ ਪਾਰਟੀ ਹੈ ਜੋ ਗਰੀਬਾਂ, ਸ਼ੋਸ਼ਤਾਂ, ਪਛੜਿਆਂ , ਮਜ਼ਦੂਰਾਂ, ਕਿਸਾਨਾਂ ਦੇ ਹਿੱਤਾਂ ਲਈ ਆਵਾਜ਼ ਬੁਲੰਦ ਕਰਦੀ ਹੈ।ਪਿਛਲੇ ਸਮੇਂ ਤੋਂ ਬਸਪਾ ਦੇ ਨਿਘਾਰ ਵੱਲ ਜਾਣ ਕਰਕੇ ਇਨ੍ਹਾਂ ਵਰਗਾਂ ਲਈ ਕੋਈ ਅੰਦੋਲਨ ਨਹੀਂ ਹੋਇਆ, ਜਿਸ ਕਰਕੇ ਸੰਵਿਧਾਨਕ ਹੱਕਾਂ ਨੂੰ ਭਾਰੀ ਖਤਰਾ ਬਣਿਆ ਹੋਇਆ ਹੈ। ਉਨਾਂ ਕਿਹਾ ਅਵਤਾਰ ਸਿੰਘ ਕਰੀਮਪੁਰੀ ਬਹੁਤ ਸੁਲਝੇ ਹੋਏ ਤੇ ਬਸਪਾ ਸੰਗਠਨ ਨੂੰ ਮਜਬੂਤ ਕਰਨ,ਲੋਕ ਹਿਤਾਂ ਲਈ ਵੱਡੇ ਅੰਦੋਲਨ ਚਲਾਉਣ ਦੀ ਮਹਾਰਤ ਰੱਖਦੇ ਹਨ। ਇਸ ਲਈ ਕਰੀਮਪੁਰੀ ਦੇ ਮੁੜ ਬਸਪਾ ਪੰਜਾਬ ਪ੍ਰਧਾਨ ਬਣਨ ਤੇ ਆਗੂਆਂ, ਵਰਕਰਾਂ ਦੇ ਨਾਲ ਨਾਲ ਮੁਲਾਜਮ, ਵਕੀਲ ਭਾਈਚਾਰੇ ਵਿਚ ਵੀ ਭਾਰੀ ਉਤਸ਼ਾਹ, ਜੋਸ਼ ਅਤੇ ਖੁਸ਼ੀ ਦੀ ਲਹਿਰ ਹੈ।
ਇਸ ਮੌਕੇ ਐਡਵੋਕੇਟ ਬੀ ਆਰ ਦਾਦਰਾ,ਐਡ.ਕੇ ਐਸ ਭੱਟੀ, ਐਡ ਕਮਲਜੀਤ ਸਰੋਆ, ਐਡ.ਦਲਬੀਰ ਬੰਗਾ,ਐਡ.ਰਣਜੀਤ ਕਲਸੀ,ਐਡ.ਕੁਲਦੀਪ ਸਿੰਘ, ਐਡ.ਗੁਰਇਕਬਾਲ ਸਿੰਘ, ਐਡ.ਬਲਜਿੰਦਰ ਸਿੰਘ, ਐਡ.ਕੈਲਾਸ਼ ਕਟਨੋਰਿਆ, ਐਡ.ਪਰਮਜੀਤ ਸਿੰਘ, ਐਡ.ਲਸ਼ਕਰ ਸਿੰਘ ਸਾਬਰਾ, ਐਡ.ਪਦਮ,ਐਡ.ਐਸ ਐਸ ਕੋਟਲੀ, ਐਡ.ਜਯੋਤੀ ਸੂਦ,ਐਡ.ਨੈਨਸੀ, ਐਡ.ਰਨਦੀਪ, ਐਡ.ਗੁਰਪ੍ਰੀਤ ਕੌਰ, ਐਡ.ਪ੍ਰੀਤੀ, ਐਡ.ਅੰਜੁਲੀ, ਐਡ.ਪੂਨਮ, ਐਡ.ਸ਼ੁਬਮ ਮਰਵਾਹਾ, ਐਡ.ਥੈਰੀ ਥਰਲੀਨ ਵੀ ਹਾਜਰ ਸਨ।