ਹੁਸ਼ਿਆਰਪੁਰ (ਓ.ਪੀ. ਰਾਣਾ) : ਬਹੁਜਨ ਸਮਾਜ ਪਾਰਟੀ ਸੁਪਰੀਮੋ ਮਾਇਆਵਤੀ ਵੱਲੋਂ ਡਾ. ਅਵਤਾਰ ਸਿੰਘ ਕਰੀਮਪੁਰੀ ਸਾਬਕਾ ਮੈਂਬਰ ਰਾਜ ਸਭਾ ਨੂੰ ਬਸਪਾ ਪੰਜਾਬ ਦਾ ਪ੍ਰਧਾਨ ਲਗਾਉਣ ਤੇ ਬਸਪਾ ਆਗੂਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਕਰੀਮਪੁਰੀ ਦੇ ਘਰ ਪਹੁੰਚ ਕੇ ਭਾਰੀ ਗਿਣਤੀ ਵਿੱਚ ਆਗੂਆਂ ਤੇ ਵਰਕਰਾਂ ਨੇ ਵਧਾਈਆਂ ਦਿੱਤੀਆਂ। ਇਸ ਮੌਕੇ ਠੇਕੇਦਾਰ ਭਗਵਾਨ ਦਾਸ ਸਿੱਧੂ, ਇੰਜ. ਸਤਪਾਲ ਭਾਰਦਵਾਜ, ਇੰਜ. ਇੰਦਰਜੀਤ ਬੱਧਣ, ਐਡਵੋਕੇਟ ਧਰਮਿੰਦਰ ਦਾਦਰਾ, ਮਦਨ ਸਿੰਘ ਬੈਂਸ ਅਤੇ ਉਨਾਂ ਦੇ ਸਾਥੀਆਂ ਨੇ ਕਰੀਮਪੁਰੀ ਨੂੰ ਗੁਲਦਸਤੇ ਭੇਟ ਕਰਕੇ ਸਵਾਗਤ ਕੀਤਾ ਅਤੇ ਮੁਬਾਰਕਬਾਦ ਪੇਸ਼ ਕੀਤੀ। ਇਸ ਮੌਕੇ ਠੇਕੇਦਾਰ ਭਗਵਾਨ ਦਾਸ ਸਿੱਧੂ, ਇੰਜ. ਸੱਤਪਾਲ ਭਾਰਦਵਾਜ, ਐਡਵੋਕੇਟ ਧਰਮਿੰਦਰ ਦਾਦਰਾ, ਮਦਨ ਸਿੰਘ ਬੈੰਸ ਨੇ ਬਸਪਾ ਸੁਪਰੀਮੋ ਮਾਇਆਵਤੀ ਦੇ ਫੈਂਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਅਵਤਾਰ ਸਿੰਘ ਕਰੀਮਪੁਰੀ ਬਹੁਤ ਸੁਲਝੇ ਹੋਏ ਤੇ ਬਸਪਾ ਸੰਗਠਨ ਨੂੰ ਮਜਬੂਤ ਕਰਨ, ਲੋਕ ਹਿਤਾਂ ਲਈ ਵੱਡੇ ਅੰਦੋਲਨ ਚਲਾਉਣ ਦੀ ਮਹਾਰਤ ਰੱਖਦੇ ਹਨ। ਇਸ ਲਈ ਕਰੀਮਪੁਰੀ ਦੇ ਮੁੜ ਬਸਪਾ ਪੰਜਾਬ ਪ੍ਰਧਾਨ ਬਣਨ ਤੇ ਆਗੂਆਂ ਅਤੇ ਵਰਕਰਾਂ ਵਿਚ ਭਾਰੀ ਉਤਸ਼ਾਹ ਅਤੇ ਜੋਸ਼ ਹੈ। ਉਨਾਂ ਕਿਹਾ ਕਿ ਕਰੀਮਪੁਰੀ ਜੋ ਪਹਿਲਾਂ ਵੀ ਪੰਜਾਬ ਬਸਪਾ ਦੇ ਪ੍ਰਧਾਨ ਰਹਿ ਚੁੱਕੇ ਹਨ ਅਤੇ ਬਸਪਾ ਬਾਨੀ ਕਾਂਸ਼ੀ ਰਾਮ ਨਾਲ ਬਸਪਾ ਸੰਗਠਨ ਲਈ ਲੰਮਾ ਸਮਾਂ ਪਾਰਟੀ ਦੇ ਵੱਖ ਵੱਖ ਅਹੁਦਿਆਂ ਤੇ ਕੰਮ ਕਰ ਚੁੱਕੇ ਹਨ ਬਸਪਾ ਹਾਈਕਮਾਂਡ ਵਲੋੰ ਪਾਰਟੀ ਦੀ ਮਜ਼ਬੂਤੀ ਲਈ ਕਰੀਮਪੁਰੀ ਤੇ ਜੋ ਦਵਾਰਾ ਵਿਸ਼ਵਾਸ ਪ੍ਰਗਟ ਕੀਤਾ ਹੈ ਉਹ ਉਸਤੇ 100 ਫੀਸਦੀ ਪੂਰੇ ਉਤਰਨਗੇ ਅਤੇ ਪਾਰਟੀ ਨੂੰ ਦਵਾਰਾ ਸ਼ਕਤੀਸ਼ਾਲੀ ਸੰਗਠਨ ਬਣਾਉਣ ਵਿਚ ਸਫਲ ਹੋਣਗੇ।