ਹੁਸ਼ਿਆਰਪੁਰ (ਤਰਸੇਮ ਦੀਵਾਨਾ ):ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇੰਦਰ ਹੁਸ਼ਿਆਰਪੁਰ ਵਿਖੇ ਸ਼੍ਰੀ ਸੁਖਮਣੀ ਸਾਹਿਬ ਦੇ ਭੋਗ ਪਾਏ ਗਏ ਅਤੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਜਿਸ ਵਿੱਚ ਮਾਨਯੋਗ ਵਿਧਾਇਕ ਹਲਕਾ ਚੱਬੇਵਾਲ ਡਾ. ਇਸ਼ਾਕ ਚੱਬੇਵਾਲ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਇਸ ਦੌਰਾਨ ਡਾ. ਪਵਨ ਕੁਮਾਰ ਸ਼ਗੋਤਰਾ ਸਿਵਲ ਸਰਜਨ ਹੁਸ਼ਿਆਰਪੁਰ, ਰਿਸ਼ਵ ਅਰੋੜਾ ਸੰਯੁਕਤ ਸਕੱਤਰ ਭਾਰਤ ਸਰਕਾਰ ਵਿਸ਼ੇਸ਼ ਤੌਰ ਤੇ ਹਾਜ਼ਿਰ ਹੋਏ। ਇਹ ਪ੍ਰੋਗਰਾਮ ਡਾ. ਮਹਿਮਾ ਮਨਹਾਸ ਮੈਡੀਕਲ ਅਫ਼ਸਰ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਕੇੰਦਰ ਹੁਸ਼ਿਆਰਪੁਰ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ।
ਇਸ ਮੌਕੇ ਡਾ. ਇਸ਼ਾਕ ਚੱਬੇਵਾਲ ਵਿਧਾਇਕ ਨੇ ਸਾਰੇ ਸਟਾਫ਼ ਤੇ ਮਰੀਜ਼ਾ ਨੂੰ ਨਵੇਂ ਸਾਲ ਅਤੇ ਲੋਹੜੀ ਦੀਆਂ ਮੁਬਾਰਕਾਂ ਦਿੱਤੀਆਂ ਤੇ ਇਲਾਜ਼ ਅਧੀਨ ਮਰੀਜ਼ਾਂ ਨੂੰ ਨਸ਼ਾ ਮੁਕਤ ਰਹਿਣ ਲਈ ਪ੍ਰੇਰਿਤ ਕੀਤਾ।
ਸਮਾਗਮ ਦੌਰਾਨ ਡਾ. ਪਵਨ ਕੁਮਾਰ ਸਿਵਲ ਸਰਜਨ ਹੁਸ਼ਿਆਰਪੁਰ ਨੇ ਸਭ ਨੂੰ ਲੋਹੜੀ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਤੇ ਸ਼੍ਰੀਮਤੀ ਨਿਸ਼ਾ ਰਾਣੀ ਮੈਨੇਜਰ, ਪ੍ਰਸ਼ਾਂਤ ਆਦਿਆ ਕਾਉਂਸਲਰ, ਰਜਵਿੰਦਰ ਕੌਰ,ਕਾਉਂਸਲਰ, ਤਾਨੀਆ ਵੋਹਰਾ ਕਾਉਂਸਲਰ, ਰਜਵਿੰਦਰ ਕੌਰ , ਪ੍ਰਿੰਸ, ਗੁਰਸਿਮਰਨ ਸਿੰਘ, ਲਵਦੀਪ, ਰਾਜਵਿੰਦਰ ਕੌਰ, ਸਟਾਫ਼ ਨਰਸ, ਹਰੀਸ਼ ਕੁਮਾਰੀ, ਸੰਦੀਪ ਪਾਲ, ਆਦਿ ਹਾਜ਼ਿਰ ਸਨ।