ਰਾੜਾ ਸਾਹਿਬ : ਪਿੰਡ ਘੁਡਾਣੀ ਕਲਾਂ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਤੇ ਬੱਚਿਆਂ ਦੀ ਉਚੇਰੀ ਸਿੱਖਿਆ ਦੇ ਪ੍ਰਬੰਧਾਂ ਵਾਸਤੇ ਪ੍ਰਵਾਸੀ ਪੰਜਾਬੀ ਤੇ ਆਪ ਪਾਰਟੀ ਦੇ ਆਗੂ ਰਾਜਿੰਦਰ ਸਿੰਘ ਬਿੱਲੂ ਬੋਪਾਰਾਏ ਕੈਨੇਡਾ ਵੱਲੋਂ 31000 ਦੀ ਰਾਸ਼ੀ ਭੇਟ ਕੀਤੀ ਗਈ। ਆਪ ਆਗੂ ਰਾਜਿੰਦਰ ਸਿੰਘ ਬਿੱਲੂ ਦਾ ਸਕੂਲ ਦੀ ਪ੍ਰਿੰਸੀਪਲ ਸੁਰਿੰਦਰ ਕੌਰ ਨੇ ਧੰਨਵਾਦ ਕੀਤਾ ਅਤੇ ਉਨ੍ਹਾਂ ਨੇ ਭਵਿੱਖ ਵਿੱਚ ਵੀ ਸਕੂਲ ਦੇ ਬੇਹਤਰੀਨ ਅਤੇ ਅਧੂਰੇ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਸਹਿਯੋਗ ਦੀ ਆਸ ਪ੍ਰਗਟਾਈ। ਇਸ ਸਮੇਂ ਸਰਪੰਚ ਗੁਰਿੰਦਰ ਸਿੰਘ ਘੁਡਾਣੀ, ਜਥੇ: ਦੀਦਾਰ ਸਿੰਘ ਘੁਡਾਣੀ ਕਲਾਂ, ਸਾਬਕਾ ਬਲਾਕ ਸਿੱਖਿਆ ਅਫ਼ਸਰ ਮਦਨ ਗੋਪਾਲ ਘੁਡਾਣੀ ਕਲਾ, ਅਵਤਾਰ ਸਿੰਘ ਬੋਪਾਰਾਏ, ਦਿਲਬਾਗ ਸਿੰਘ, ਲੈਕਚਰਾਰ ਇਕਬਾਲ ਸਿੰਘ ਆਦਿ ਹਾਜ਼ਰ ਸਨ।