ਖੇਤੀਬਾੜੀ ਅਧਿਕਾਰੀਆਂ ਨੇ ਵੱਖ – ਵੱਖ ਪਿੰਡਾਂ ਵਿੱਚ ਕਣਕ ਦੀ ਫਸਲ ਦਾ ਕੀਤਾ ਨਿਰੀਖਣ

Share and Enjoy !

Shares
ਸੰਗਰੂਰ ( ਜਗਸੀਰ ਸਿੰਘ): ਜਿਲ੍ਹਾ ਸੰਗਰੂਰ ਵਿੱਚ ਹੁਣ ਤੱਕ ਕਣਕ ਦੀ ਬਿਜਾਈ ਤਕਰੀਬਨ 90% ਹੋ ਚੁੱਕੀ ਹੈ। ਇਸ ਸਾਲ (2024-25) ਸਾਉਣੀ ਸੀਜਨ ਥੋੜਾ ਜਿਆਦਾ ਲੰਮਾ ਜਾਣ ਕਾਰਨ ਝੋਨੇ ਦੀ ਕਟਾਈ ਦੇ ਲੇਟ ਹੋਣ ਕਾਰਨ ਅਤੇ ਨਾਲ ਹੀ ਕਣਕ ਦੀ ਬਿਜਾਈ ਦੇ ਸਰੂ ਹੋਣ ਕਾਰਨ ਅਤੇ ਦਿਨ ਦਾ ਤਾਪਮਾਨ ਜਿਆਦਾ ਹੋਣ ਕਾਰਨ ਕਿਸਾਨਾਂ ਦੇ ਖੇਤਾਂ ਵਿੱਚ ਕਣਕ ਦੀ ਫਸਲ ਉੱਪਰ ਗੁਲਾਬੀ ਸੁੰਡੀ ਦਾ ਹਮਲਾ ਦੇਖਣ ਨੂੰ ਮਿਲ ਰਿਹਾ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਜਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਹਰਬੰਸ ਸਿੰਘ ਵੱਲੋਂ ਕਰਦਿਆਂ ਵਿਭਾਗ ਦੇ ਸਮੁੱਚੇ ਸਟਾਫ ਨੂੰ ਕਿਸਾਨਾਂ ਦੇ ਖੇਤਾਂ ਵਿੱਚ ਕਣਕ ਦੀ ਫਸਲ ਨੂੰ ਦੇਖਣ ਦੀ ਹਦਾਇਤ ਕੀਤੀ ਗਈ ਜਿਸ ਤੇ ਚੱਲਦੇ ਬਲਾਕ ਸੰਗਰੂਰ ਦੇ ਬਲਾਕ ਖੇਤੀਬਾੜੀ ਅਫਸਰ ਡਾ.ਅਮਰਜੀਤ ਸਿੰਘ ਵੱਲੋਂ ਬਲਾਕ ਦੇ ਵੱਖ ਵੱਖ ਪਿੰਡਾਂ ਘਾਬਦਾਂ, ਭਿੰਡਰਾਂ ਅਤੇ ਲੱਡੀ ਆਦਿ ਪਿੰਡਾਂ ਦਾ ਦੌਰਾ ਕੀਤਾ ਗਿਆ। ਪਿੰਡ ਘਾਬਦਾਂ ਵਿਖੇ ਡਾ.ਅਮਰਜੀਤ ਸਿੰਘ ਅਤੇ ਡਾ: ਪਰਮਿੰਦਰ ਸਿੰਘ ਬੁੱਟਰ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਘਾਬਦਾ ਪਿੰਡ ਵਿੱਚ ਕਿਸਾਨ ਸੀ ਪਰਗਟ ਸਿੰਘ ਦੇ 8 ਏਕੜ ਕਣਕ ਦੀ ਫਸਲ ਵਿੱਚ ਤਕਰੀਬਨ 35% ਗੁਲਾਬੀ ਸੰਡੀ ਦਾ ਹਮਲਾ ਹੈ ਅਤੇ ਪਿੰਡ ਲੱਡੀ ਦੇ ਕਿਸਾਨ ਹਮੀਰ ਸਿੰਘ ਦੇ 3 ਏਕੜ ਕਣਕ ਵਿੱਚ ਤਕਰੀਬਨ 35% ਸੰਡੀ ਦਾ ਹਮਲਾ ਹੋਇਆ ਹੈ, ਅਤੇ ਰਘਵੀਰ ਸਿੰਘ ਦੇ 3 ਏਕੜ ਕਣਕ ਦੀ ਫਸਲ ਵਿੱਚ ਤਕਰੀਬਨ 35% ਗੁਲਾਬੀ ਸੰਡੀ ਦਾ ਹਮਲਾ ਪਾਇਆ ਗਿਆ ਹੈ। ਇਸ ਸਬੰਧ ਵਿੱਚ ਵਿਭਾਗ ਵੱਲੋਂ ਤੁਰੰਤ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਕਿ ਜਿਨ੍ਹਾਂ ਕਿਸਾਨਾਂ ਦੀ ਫਸਲ ਬੀਜੇ ਨੂੰ ਤਕਰੀਬਨ 20 ਕੁ ਦਿਨ ਹੋ ਗਏ ਹਨ ਤਾਂ ਸੰਡੀ ਦੀ ਰੋਕਥਾਮ ਲਈ ਕਿਸਾਨ ਵੀਰ ਸਿਫਾਰਸਸਦਾ ਕੀਟਨਾਸ਼ਕ ਚਹਿਰਾਂ ਜਿਵੇਂ ਕਿ ਵਿਪਰੋਨਿਲ 0.3% (ਵੀਜੇਟ ਜਾਂ ਮੋਰਫਲ) 7 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਣੀ ਲਾਉਣ ਤੋਂ ਪਹਿਲਾਂ ਛੱਟਾ ਲਾਉਣ ਜਾਂ ਇੱਕ ਲੀਟਰ ਕਲੋਰਪਾਈਰੀਫਾਸ 20% ਨੂੰ 20 ਕਿਲੋ ਸਿੱਲ੍ਹੇ ਰੇਤੇ ਵਿੱਚ ਛੱਟਾ ਦੇਣ ਅਤੇ ਬਾਅਦ ਵਿੱਚ ਜੇਕਰ ਸਪਰੇਅ ਦੀ ਜਰੂਰਤ ਮਹਿਸੂਸ ਹੋਵੇ ਤਾਂ ਮਾਹਿਰਾਂ ਦੀ ਸਲਾਹ ਨਾਲ ਕਲੋਰਐਂਟਰਾਨਿਲੀਪਰੈਲ 18.5% ਐਸ ਸੀ (ਕਰਾਜਨ) 50 ਮਿਲੀਲੀਟਰ 100 ਲੀਟਰ ਪਾਣੀ ਵਿੱਚ ਘੋਲ੍ਹ ਕੇ ਸਪਰੇਅ ਕਰ ਸਕਦੇ ਹਨ। ਉਨਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਕਿੜੇ ਵੀ ਕਣਕ ਦੀ ਫਸਲ ਉੱਪਰ ਗੁਲਾਬੀ ਸੰਡੀ ਦਾ ਹਮਲਾ ਵੇਖਣ ਨੂੰ ਮਿਲਦਾ ਹੋ ਤਾਂ ਕਰੰਡ ਵਿਭਾਗ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਉਸਦੀ ਡਿਟੇਲ ਰਿਪੋਰਟ ਵਿੱਚ ਅਧਿਕਾਰੀਆਂ ਨੂੰ ਸਮੇਂ ਸਿਰ ਭੇਜੀ ਜਾ ਸਕੇ। ਉਨ੍ਹਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਕਿਸਾਨ ਵੀਰ ਕੀਟਨਾਸ਼ਕ ਦਵਾਈ ਦੀ ਖਰੀਦ ਕਰਨ ਸਮੇਂ ਪੱਕੇ ਬਿੱਲ ਆਦਿ ਜਰੂਰ ਪ੍ਰਾਪਤ ਕਰਨ ਤਾਂ ਜੋ ਮਿਆਰੀ ਕਿਸਮ ਦੀ ਦਵਾਈ ਦੀ ਵਰਤੋਂ ਕਰਦੇ ਹਮਲੇ ਨੂੰ ਕੰਟਰੋਲ ਕੀਤਾ ਜਾ ਸਕੇ। 

About Post Author

Share and Enjoy !

Shares

Leave a Reply

Your email address will not be published. Required fields are marked *