ਫਗਵਾੜਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਵਿਦਿਅਕ ਅਦਾਰੇ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ ਡੁਮੇਲੀ ਦੁਆਰਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮ੍ਰਿਤਸਰ ਵੱਲੋਂ ਕਰਵਾਏ ਗਏ ਡੀ ਡਿਵੀਜ਼ਨ ਦੇ ਜ਼ੋਨਲ ਯੂਥ ਫੈਸਟੀਵਲ 2024-25 ਵਿੱਚ ਵੱਧ ਚੜ ਕੇ ਹਿੱਸਾ ਲਿਆ। ਜਿਸ ਵਿੱਚ ਕਾਲਜ ਦੇ ਵਿਦਿਆਰਥੀਆਂ ਵੱਲੋਂ ਥੀਏਟਰ (ਫੈਂਸੀ ਡਰੈਸ, ਮਾਈਮ, ਸਕਿੱਟ ਅਤੇ ਵਨ ਐਕਟ ਪਲੇਅ), ਕੋਮਲ ਕਲਾਵਾਂ ਪੋਸਟਰ ਮੇਕਿੰਗ, ਰੰਗੋਲੀ, ਮਹਿੰਦੀ,ਕਾਰਟੂਨਿੰਗ,ਕੋਲਾਜ ਮੇਕਿੰਗ,ਫੁਲਕਾਰੀ, ਕਲੇਅ ਮਾਡਲਿੰਗ,ਇੰਸਟਾਲੇਸ਼ਨ, ਕਵਿਤਾ ਉਚਾਰਨ,ਡਿਬੇਟ, ਲੋਕ ਗੀਤ,ਕਲਾਸੀਕਲ ਮਿਊਜ਼ਿਕ ਵੋਕਲ ਸੋਲੋ, ਕਲਾਸੀਕਲ ਇੰਸਟਰੂਮੈਂਟਲ ਪਰਕਸ਼ਨ ਆਦਿ ਵੱਖ-ਵੱਖ ਆਈਟਮਾਂ ਵਿੱਚ ਭਾਗ ਲਿਆ ਗਿਆ।ਕਾਲਜ ਦੀ ਵਨ ਐਕਟ ਪਲੇਅ ਟੀਮ ਨੇ ਯੂਨੀਵਰਸਟਿੀ ਵਿੱਚੋਂ ਪਿੱਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਪਹਿਲਾ ਸਥਾਨ ਹਾਸਲ ਕੀਤਾ। ਕਾਲਜ ਦੀਆਂ ਦੋ ਵਿਦਿਆਰਥਣਾਂ ਮਨਪ੍ਰੀਤ ਕੌਰ ਅਤੇ ਗੁਰਲੀਨ ਕੌਰ ਨੇ ਯੂਨੀਵਰਸਿਟੀ ਵਲੋਂ ਬੈਸਟ ਐਕਟਰ ਲਈ ਪਹਿਲਾ ਸਥਾਨ ਹਾਸਲ ਕੀਤਾ।ਨਾਲ ਹੀ ਕਾਲਜ ਦੇ ਵਿਦਿਆਰਥੀ ਹਰਮਨ ਅਤੇ ਪਰਮਿੰਦਰ ਕੌਰ ਨੇ ਯੂਨੀਵਰਸਿਟੀ ਵਲੋਂ ਬੈਸਟ ਐਕਟਰ ਲਈ ਦੂਸਰਾ ਸਥਾਨ ਪ੍ਰਾਪਤ ਕੀਤਾ। ਕਲਾਸੀਕਲ ਵੋਕਲ ਸੋਲੋ ਵਿਚ ਕਾਲਜ ਦੇ ਵਿਦਿਆਰਥੀ ਅਕਾਸ਼ਪਾਲ ਸਿੰਘ (ਬੀ. ਏ.)ਨੇ ਤੀਸਰਾ ਸਥਾਨ ਅਤੇ ਮਾਈਮ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ
। ਇਸ ਮੌਕੇ ਕਾਲਜ ਦੇ ਸਮੂਹ ਸਟਾਫ ਮੈਂਬਰਾਂ ਦੇ ਦੁਆਰਾ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਗਈ। ਕਾਲਜ ਪ੍ਰਿੰਸੀਪਲ ਡਾ.ਗੁਰਨਾਮ ਸਿੰਘ ਰਸੂਲਪੁਰ ਜੀ ਵੱਲੋਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਗਿਆ ਕਿ ਕਾਲਜ ਵਿਦਿਆਰਥੀਆਂ ਨੂੰ ਆਪਣੇ ਭੱਵਿਖ ਵਿੱਚ ਵੀ ਅਜਿਹੀਆਂ ਗਤੀਵਧਿੀਆਂ ਵਿੱਚ ਭਾਗ ਲੈਣ ਲਈ ਹਮੇਸ਼ਾ ਹੀ ਪ੍ਰੇਰਿਤ ਕਰਦਾ ਰਹਿਗਾ ਜੋ ਕਿ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਲਾਹੇਬੰਦ ਸਿੱਧ ਹੋਵੇਗਾ। ਇਸ ਮੌਕੇ ਕਾਲਜ ਦੇ ਸਮੂਹ ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।