ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਮਧੂ ਮੱਖੀ ਪਾਲਣ ਸਬੰਧੀ 5 ਦਿਨਾਂ ਕਿੱਤਾ ਮੁਖੀ ਸਿਖਲਾਈ ਕੋਰਸ ਮਿਤੀ 4 ਨਵੰਬਰ 2024 ਤੋਂ ਸ਼ੁਰੂ ਹੋ ਰਿਹ ਹੈ ਜੋ ਕਿ 8 ਨਵੰਬਰ 2024 ਤੱਕ ਚੱਲੇਗਾ। ਇਸ ਸਿਖਲਾਈ ਦੌਰਾਨ ਸਿਖਆਰਥੀਆਂ ਨੂੰ ਮਧੂ ਮੱਖੀਆਂ ਦੀ ਸਾਂਭ ਸੰਭਾਲ ਅਤੇ ਸ਼ਹਿਦ ਤੇ ਹੋਰ ਪਦਾਰਥਾਂ ਨੂੰ ਪੈਦਾ ਕਰਨਾ ਤੇ ਮੱਖੀਆਂ ਦੀਆਂ ਬਿਮਾਰੀਆਂ ਤੇ ਦੁਸ਼ਮਣਾਂ ਦੀ ਰੋਕਥਾਮ, ਇਲਾਜ ਅਤੇ ਫਾਰਮ ਦੀ ਆਰਥਿਕਤਾ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਚਾਹਵਾਨ ਸਿਖਿਆਰਥੀ ਮਿਤੀ 4 ਨਵੰਬਰ 2024 ਨੂੰ ਸਵੇਰੇ 10 ਵਜੇ ਆਪਣੇ ਆਧਾਰ ਕਾਰਡ ਦੀ ਫੋਟੋ ਕਾਪੀ ਅਤੇ ਆਪਣੀ ਪਾਸਪੋਰਟ ਸਾਈਜ਼ ਦੀ ਫੋਟੋ ਸਮੇਤ ਪਹੁੰਚ ਕੇ ਸਿਖਲਾਈ ਵਿੱਚ ਸ਼ਾਮਲ ਹੋਣ ਦੀ ਕ੍ਰਿਪਾਲਤਾ ਕਰਨ ਜੀ। ਸਫਲਤਾ ਪੂਰਵਕ ਸਿਖਲਾਈ ਪੂਰੀ ਕਰਨ ਵਾਲੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੀ ਦਿੱਤੇ ਜਾਣਗੇ।