ਸੰਗਰੂਰ (ਜਗਸੀਰ ਲੌਂਗੋਵਾਲ ): ਬਾਂਸਲ’ਜ ਗਰੁੱਪ ਸੂਲਰ ਘਰਾਟ ਦੀ ਕੀੜੇ ਮਾਰ ਦਵਾਈਆਂ ਦੀ ਕੰਪਨੀ ਕੋਪਲ ਵੱਲੋਂ ਆਪਣੀ 14ਵੀਂ ਸਲਾਨਾ ਡਿਸਟ੍ਰੀਬਿਊਟਰ ਕਾਨਫਰੰਸ ਦਾ ਆਯੋਜਨ ਸੰਗਰੂਰ ਵਿਖੇ ਕੀਤਾ ਗਿਆ। ਜਿਸ ਵਿੱਚ ਪੰਜਾਬ ਦੇ ਡਿਸਟ੍ਰੀਬਿਊਟਰਾਂ ਨੇ ਸਮੂਲੀਅਤ ਕੀਤੀ। ਇਸ ਮੌਕੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੋਪਲ ਕੰਪਨੀ ਦੇ ਐਮ. ਡੀ. ਸ੍ਰੀ ਸੰਜੀਵ ਬਾਂਸਲ ਨੇ ਕੰਪਨੀ ਵਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆ ਕਿਸਾਨਾਂ ਅਤੇ ਡੀਲਰਾ ਵੱਲੋਂ ਮਿਲ ਰਹੇ ਪਿਆਰ ਲਈ ਉਹਨਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਉਹਨਾ ਦੇ ਉਤਪਾਦਾ ਦੀ ਗੁਣਵੱਤਾ ਨੂੰ ਪਸੰਦ ਕਰਨਾ ਸਾਡੇ ਲਈ ਬਹੁਤ ਵੱਡੇ ਮਾਣ ਦੀ ਗੱਲ ਹੈ। ਉਹਨਾਂ ਕਿਹਾ ਕਿ ਕੋਪਲ ਨੇ ਕਦੀ ਵੀ ਕੁਆਲਟੀ ਦੇ ਮਾਮਲੇ ਵਿੱਚ ਕੋਈ ਸਮਝੌਤਾ ਨਹੀਂ ਕੀਤਾ ਅਤੇ ਕਿਸਾਨਾਂ ਵੱਲੋਂ ਕੋਪਲ ਦੇ ਉਤਪਾਦਾ ਨੂੰ ਤਰਜੀਹ ਦੇਣਾ ਹੀ ਉਹਨਾਂ ਦੀ ਅਸਲੀ ਕਮਾਈ ਹੈ। ਉਹਨਾਂ ਕਿਸਾਨੀ ਦੀ ਗੱਲ ਕਰਦਿਆਂ ਕਿਹਾ ਕਿ ਕੰਪਨੀ ਅੰਨਦਾਤੇ ਨਾਲ ਕਦੇ ਧੋਖਾ ਕਰਨ ਦੀ ਸੋਚ ਵੀ ਨਹੀਂ ਸਕਦੀ ਕਿਉਂਕਿ ਸਾਡਾ ਸੂਬਾ ਕਿਸਾਨੀ ਤੇ ਨਿਰਭਰ ਹੈ ਅਤੇ ਕਿਸਾਨ ਵੱਧਦੀ ਮਹਿੰਗਾਈ ਕਾਰਨ ਪਹਿਲਾਂ ਹੀ ਨਿਘਾਰ ਵੱਲ ਜਾ ਰਿਹਾ ਹੈ। ਪ੍ਰੰਤੂ ਅਸੀਂ ਬੜੇ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਬਾਂਸਲ’ਜ ਗਰੁੱਪ ਸੂਲਰ ਘਰਾਟ ਪਿਛਲੇ ਲਗਭਗ ਪੰਜ ਦਹਾਕਿਆ ਤੋਂ ਬੜੀ ਇਮਾਨਦਾਰੀ ਅਤੇ ਵਿਸ਼ਵਾਸ ਨਾਲ ਕਿਸਾਨਾਂ ਦੀ ਸੇਵਾ ਕਰਦਾ ਆ ਰਿਹਾ ਹੈ ਅਤੇ ਸਾਡੇ ਲਈ ਕਿਸਾਨ ਦਾ ਹਿੱਤ ਸਭ ਤੋਂ ਪਹਿਲਾਂ ਅਤੇ ਅਹਿਮ ਹੈ। ਉਹਨਾਂ ਕੰਪਨੀ ਦੀ ਤਰੱਕੀ ਦਾ ਸਿਹਰਾ ਆਪਣੇ ਡੀਲਰਾ ਅਤੇ ਸਟਾਫ ਨੂੰ ਦਿੱਤਾ। ਕੋਪਲ ਦੇ ਡਾਇਰੈਕਟਰ ਸ੍ਰੀ ਹੈਲਿਕ ਬਾਂਸਲ ਵੱਲੋਂ ਕੰਪਨੀ ਦੁਆਰਾ ਬਣਾਏ ਜਾਂਦੇ ਉਤਪਾਦਾਂ ਦੀ ਕੁਆਲਟੀ ਵਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆ ਕਿਹਾ ਕਿ ਕੰਪਨੀ ਵੱਲੋਂ ਬਣਾਏ ਜਾਂਦੇ ਹਰ ਉਤਪਾਦ ਨੂੰ ਤੁਹਾਡੇ ਕੋਲ ਭੇਜਣ ਤੋਂ ਪਹਿਲਾਂ ਸਾਡੇ ਵੱਲੋਂ ਉਸ ਦੀ ਗੁਣਵੱਤਾ ਆਪਣੀ ਲੈਬਾਰਟਰੀ ਅੰਦਰ ਪਰਖੀ ਜਾਂਦੀ ਹੈ ਤਾਂ ਜੋ ਉਤਪਾਦ ਅੰਦਰ ਕੋਈ ਕਮੀ ਨਾ ਰਹੇ । ਜਿਸ ਕਾਰਨ ਕਿਸਾਨਾਂ ਵੱਲੋਂ ਕੋਪਲ ਅਤੇ ਕੈਮਟੇਕ ਕੰਪਨੀਆਂ ਦੇ ਉਤਪਾਦਾਂ ਨੂੰ ਮੰਗ ਕੇ ਲਿਆ ਜਾਣਾ ਸਾਡੀ ਸਭ ਤੋਂ ਵੱਡੀ ਪ੍ਰਾਪਤੀ ਹੈ । ਉਹਨਾਂ ਦੱਸਿਆ ਕਿ ਕੰਪਨੀ ਨੂੰ ਭਾਰਤ ਸਰਕਾਰ ਵੱਲੋਂ ਜ਼ੈੱਡ ਸਰਟੀਫਿਕੇਟ ਮਿਲਿਆ ਹੋਇਆ ਹੈ। ਕੰਪਨੀ ਦੇ ਰਿਜਨਲ ਸੇਲਜ ਮੈਨੇਜਰ ਸ੍ਰ. ਹਰਜੀਤ ਸਿੰਘ ਢਿੱਲੇ ਨੇ ਕਿਹਾ ਕਿ ਮਾਰਕਿਟ ਅੰਦਰ ਜੋ ਪਿਆਰ ਅਤੇ ਸਤਿਕਾਰ ਪਿਛਲੇ 14ਸਾਲਾਂ ਤੋਂ ਕਿਸਾਨਾਂ ਅਤੇ ਤੁਹਾਡੇ ਦੁਆਰਾ ਅਸੀਂ ਵਿਸ਼ਵਾਸ ਕਮਾਇਆ ਹੈ ਉਹੋ ਹੀ ਸਾਡੀ ਅਸਲੀ ਕਮਾਈ ਹੈ । ਉਸ ਲਈ ਅਸੀਂ ਹਮੇਸ਼ਾ ਤੁਹਾਡੇ ਰਿਣੀ ਰਹਾਂਗੇ। ਕੰਪਨੀ ਦੇ ਸੀਨੀਅਰ ਮੈਨੇਜਰ (ਸੇਲਜ) ਸ੍ਰ. ਹਰਪ੍ਰੀਤ ਸਿੰਘ ਬਰਾੜ ਨੇ ਦੱਸਿਆ ਕਿ ਕੰਪਨੀ ਕੋਲ ਪੈਸਟੀਸਾਈਡਜ ਅਤੇ ਬਾਇਓ ਫਰਟੀਲਾਈਜ਼ਰ ਦੇ 250 ਤੋਂ ਵੱਧ ਉਤਪਾਦਾਂ ਦੀ ਪੂਰੀ ਰੇਂਜ ਮੌਜੂਦ ਹੈ। ਇਸ ਮੌਕੇ ਬਾਂਸਲ’ਜ ਗਰੁੱਪ ਦੇ ਚੇਅਰਮੈਨ ਸ੍ਰੀ ਸ਼ਾਮ ਲਾਲ ਬਾਂਸਲ ਨੇ ਦੱਸਿਆ ਕਿ ਉਹ ਕਦੀ ਵੀ ਘਟੀਆ ਕੰਮ ਦੇ ਹਾਮੀ ਨਹੀਂ ਰਹੇ ਹਨ । ਉਹਨਾਂ ਸਾਰੇ ਡਿਸਟ੍ਰੀਬਿਊਟਰਾਂ ਨੂੰ ਕੁਆਲਟੀ ਦੇ ਉਤਪਾਦ ਵੇਚਣ ਦੀ ਅਪੀਲ ਕੀਤੀ । ਕੰਪਨੀ ਦੇ ਮੈਨੇਜਰ (ਸੇਲਜ) ਜਨਾਬ ਮੁਹੰਮਦ ਨਸੀਰ, ਨਰਿੰਦਰ ਸਿੰਘ ਵਿਰਕ ਅਤੇ ਜਗਦੀਪ ਸਿੰਘ ਨੇ ਕੰਪਨੀ ਦੇ ਉਤਪਾਦਾ ਵਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਇੱਕ ਲੱਕੀ ਡਰਾਅ ਵੀ ਕੱਢਿਆ ਗਿਆ। ਜਿਸ ਵਿੱਚ ਵੱਖ ਵੱਖ ਰਕਮਾਂ ਦੇ ਕ੍ਰੈਡਿਟ ਨੋਟ ਇਨਾਮ ਵਜੋਂ ਕੱਢੇ ਗਏ। ਜਿੰਦਲ ਸੇਲਸ ਏਜੰਸੀ ਬਰੇਟਾ, ਨਿਊ ਨੰਦਨ ਪੈਸਟੀਸਾਈਡਜ਼ ਮਲੇਰਕੋਟਲਾ, ਨੱਤ ਖੇਤੀ ਸਟੋਰ ਬੱਸੀਆਂ, ਬਾਬਾ ਪੈਸਟੀਸਾਈਡਜ਼ ਗੁਰੂਸਰ ਜੋਧਾ, ਬੋਬੀ ਖੇਤੀ ਸੇਵਾ ਸੈਂਟਰ ਬੀਹਲਾ, ਪੰਜਾਬ ਐਗਰੋ ਸੈਂਟਰ ਸੈਦਾ ਸਿੰਘ ਵਾਲਾ, ਆਰ ਕੇ ਐਗਰੋ ਕੈਮੀਕਲ ਸੁਨਾਮ, ਚੌਧਰੀ ਕਿਸਾਨ ਸੇਵਾ ਸੈਂਟਰ ਭੈਣੀ ਕੰਬੋਆਂ, ਸ਼ਿਵਾ ਟਰੇਡਿੰਗ ਕੰਪਨੀ ਰਾਜੀਆ, ਧਨੌਰੀ ਪੈਸਟੀਸਾਈਡਜ਼ ਧਨੌਰੀ ਨੂੰ ਪਹਿਲੇ ਇਨਾਮ ਵਜੋਂ ਕਰੈਡਿਟ ਨੋਟ ਦਿੱਤੇ ਗਏ । ਵਧੀਆ ਕਾਰਗੁਜ਼ਾਰੀ ਕਰਨ ਵਾਲੇ ਡਿਸਟਰੀਬਿਉਟਰਾਂ ਅਤੇ ਸਟਾਫ ਨੂੰ ਸਨਮਾਨਿਤ ਵੀ ਕੀਤਾ ਗਿਆ। ਅੰਤ ਵਿੱਚ ਕੈਮਟੇਕ ਦੇ ਡਾਇਰੈਕਟਰ ਸ੍ਰੀ ਨਵੀਨ ਬਾਂਸਲ ਨੇ ਆਏ ਹੋਏ ਸਾਰੇ ਡਿਸਟਰੀਬਿਉਟਰਾਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਇਸੇ ਤਰਾਂ ਦੇ ਪਿਆਰ ਦੀ ਉਮੀਦ ਜਤਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮਲ ਸ਼ਰਮਾ, ਮੋਹਿਤ ਵਰਮਾ ਅਤੇ ਸਤਿਗੁਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।