ਕਾਸੋਂ ਅਪ੍ਰੇਸ਼ਨ ਤਹਿਤ 20 ਗ੍ਰਾਮ ਹੈਰੋਇਨ ਸਮੇਤ 2 ਨਸ਼ਾਂ ਤਸਕਰਾਂ ਨੂੰ ਕੀਤਾ ਕਾਬੂ  ਨਸ਼ਾਂ ਤਸਕਰਾਂ ਨੂੰ ਕਿਸੇ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ- ਡੀ.ਐੱਸ.ਪੀ ਬੱਲ

Share and Enjoy !

Shares
ਫਿਲੌਰ  (ਰਵੀ ਕੁਮਾਰ): ਪਿਛਲੇਂ ਦਿਨੀਂ ਫਿਲੌਰ ਦੇ ਵਾਰਡ ਨੰਬਰ- 2 ਮੁਹੱਲਾ ਸੰਤੋਖਪੁਰਾ ਵਿਖੇ ਮੁਹੱਲਾ ਨਿਵਾਸੀਆਂ ਵੱਲੋਂ ਨਸ਼ਾਂ ਤਸਕਰਾਂ ਵਿਰੁੱਧ ਜਮ੍ਹ ਕੇ ਨਾਅਰੇਬਾਜ਼ੀ ਕੀਤੀ ਅਤੇ ਨਸ਼ਾਂ ਤਸਕਰਾਂ ‘ਤੇ ਕਾਰਵਾਈ ਕਰਨ ਦੀ ਮੰਗ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਕੀਤੀ ਸੀ। ਇਸ ਮੰਗ ਨੂੰ ਮੁੱਖ ਰੱਖਦਿਆਂ ਡੀ.ਐੱਸ.ਪੀ ਫਿਲੌਰ ਸ. ਸਰਵਣ ਸਿੰਘ ਬੱਲ ਅਤੇ ਥਾਣਾ ਮੁੱਖੀ ਫਿਲੌਰ ਸ. ਸੁਖਦੇਵ ਸਿੰਘ ਨੇ ਭਾਰੀ ਪੁਲਿਸ ਫੋਰਸ ਨਾਲ ਮੁਹੱਲੇ ਦੀ ਨਾਕਾਬੰਦੀ ਕਰਕੇ ਕਾਸੋਂ ਅਪ੍ਰੇਸ਼ਨ ਤਹਿਤ 2 ਨਸ਼ਾਂ ਤਸਕਰਾਂ ਨੂੰ 20 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਫਿਲੌਰ ਸ.ਸਰਵਣ ਸਿੰਘ ਬੱਲ ਨੇ ਦੱਸਿਆ ਕਿ ਇੰਸਪੈਕਟਰ ਸੁਖਦੇਵ ਸਿੰਘ ਮੁੱਖ ਅਫ਼ਸਰ ਥਾਣਾ ਫਿਲੌਰ ਵੱਲੋਂ ਮੁਹੱਲਾ ਸੰਤੋਖਪੁਰਾ ਫਿਲੌਰ ਚੋਰੀ ਛੁੱਪੇ ਨਸ਼ਾਂ ਵੇਚਣ ਵਾਲਿਆਂ ‘ਤੇ ਸਪੈਸ਼ਲ ਅਪ੍ਰੇਸ਼ਨ ਚਲਾਇਆ ਗਿਆ। ਜਿਸ ਦੌਰਾਨ 2 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਥਾਣਾ ਮੁੱਖੀ ਫਿਲੌਰ ਦੱਸਿਆ ਕਿ ਇਨ੍ਹਾਂ ਦਾ ਨਾਂ ਸ਼ਸ਼ੀਲ ਪੁੱਤਰ ਰਾਮ ਕੁਮਾਰ ਵਾਸੀ ਮੁੱਹਲਾ ਸੰਤੋਖਪੁਰਾ ਥਾਣਾ ਫਿਲੌਰ, ਰਜਨੀ ਉਰਫ਼ ਰੱਜੀ ਪੁੱਤਰ ਪਰਮਜੀਤ ਵਾਸੀ ਮੁੱਹਲਾ ਸੰਤੋਖਪੁਰਾ ਥਾਣਾ ਫਿਲੌਰ ਹੈ। ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹ ਨਸ਼ਾ ਤਸਕਰਾ ਲੁਕ ਛਿਪ ਕੇ ਕਾਫ਼ੀ ਸਮੇਂ ਤੋਂ ਨਸ਼ਾ ਵੇਚਣ ਦਾ ਧੰਦਾ ਕਰ ਰਹੇ ਸੀ ਅਤੇ ਇਨ੍ਹਾਂ ਦੇ ਖ਼ਿਲਾਫ਼ ਐਨ.ਡੀ.ਪੀ.ਐਸ ਐਕਟ ਤਹਿਤ ਪਹਿਲਾਂ ਵੀ ਵੱਖ-ਵੱਖ ਮੁਕੱਦਮੇ ਦਰਜ ਹਨ, ਜੋ ਇਨ੍ਹਾਂ ਨਸ਼ਾ ਤਸਕਰਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

About Post Author

Share and Enjoy !

Shares

Leave a Reply

Your email address will not be published. Required fields are marked *