ਲੁਧਿਆਣਾ (ਅਮਿੱਤ ਕਾਲੀਆ) : ਭਾਰਤੀਯ ਵਾਲਮੀਕਿ ਧਰਮ ਸਮਾਜ (ਰਜਿ.) ਭਾਵਾਧਸ – ਭਾਰਤ ਦੇ ਪਰਮ ਪੂਜਨੀਕ ਧਰਮ ਗੁਰੂ ਡਾ. ਦੇਵ ਸਿੰਘ ਅਦਵੈਤੀ ਜੀ ਦੀ ਪ੍ਰਧਾਨਗੀ ਹੇਠ ਮਹਾਜਨ ਭਵਨ, ਸੈਕਟਰ 37-ਸੀ, ਚੰਡੀਗੜ੍ਹ ਵਿਖੇ ਰਾਸ਼ਟਰੀਯ ਪ੍ਰਤੀਨਿਧੀ ਅਧਿਵੇਸ਼ਨ ਕਰਵਾਇਆ ਗਿਆ, ਜਿਸ ਵਿਚ ਵਿਚ ਅਗਾਮੀ ਦੋ ਸਾਲ 2024-2026 ਲਈ ਨਵੀ ਨਿਯੁਕਤੀਆਂ ਕੀਤੀਆਂ ਗਈਆਂ। ਕਰਮਯੋਗੀ ਅਸ਼ਵਨੀ ਸਹੋਤਾ ਨੂੰ ਰਾਸ਼ਟਰੀ ਸਰਵਉੱਚ ਨਿਰਦੇਸ਼ਕ, ਸਰਵਉੱਚ ਨਿਰਦੇਸ਼ਕ ਮੰਡਲ, ਭਾਵਾਧਸ-ਭਾਰਤ, ਮੋਹਨਵੀਰ ਚੌਹਾਨ ਨੂੰ ਰਾਸ਼ਟਰੀ ਸੰਚਾਲਕ ਕੇਂਦਰੀ ਸੰਗਠਨ, ਭਾਵਾਧਸ-ਭਾਰਤ, ਵਿਜੇ ਮਾਨਵ ਨੂੰ ਰਾਸ਼ਟਰੀ ਮੁੱਖ ਕੈਸ਼ੀਅਰ ਕੇਂਦਰੀ ਸੰਗਠਨ, ਭਾਵਾਧਸ-ਭਾਰਤ, ਨੇਤਾ ਜੀ ਸੌਂਧੀ ਨੂੰ ਰਾਸ਼ਟਰੀ ਲੇਖਾ ਨਿਰੀਖਕ, ਕੇਂਦਰੀ ਸੰਗਠਨ ਭਾਵਾਧਸ-ਭਾਰਤ, ਵਰਿੰਦਰ ਗਾਗਟ ਨੂੰ ਰਾਸ਼ਟਰੀ ਸੰਯੁਕਤ ਮੰਤਰੀ ਕੇਂਦਰੀ ਸੰਗਠਨ, ਭਾਵਾਧਸ-ਭਾਰਤ ਅਭੇ ਸਹੋਤਾ ਨੂੰ ਰਾਸ਼ਟਰੀ ਕਾਨੂੰਨੀ ਸਲਾਹਕਾਰ ਕੇਂਦਰੀ ਸੰਗਠਨ, ਭਾਵਾਧਸ-ਭਾਰਤ, ਸੋਨੂੰ ਫੁੱਲਾਂਵਾਲ ਨੂੰ ਰਾਸ਼ਟਰੀ ਪ੍ਰਧਾਨ ਯੂਥ ਵਿੰਗ ਭਾਵਾਧਸ-ਭਾਰਤ, ਵਰਿੰਦਰ ਸਿੰਘ ਸਵਾਮੀ ਪ੍ਰਾਂਤੀਆ ਕਨਵੀਨਰ-ਪੰਜਾਬ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਸੁਰਿੰਦਰ ਬਾਲੀ, ਮਨੋਜ ਸਹੋਤਾ ਟੋਨੀ, ਨਰੇਸ਼ ਦੈਤਿਆ, ਸਿਕੰਦਰ ਚੌਹਾਨ, ਵਿਨੋਦ ਨੋਨਾ, ਗੁਲਸ਼ਨ ਡਿਮਾਨਾ, ਮੋਤੀ ਲਾਲ ਅਟਵਾਲ, ਲਾਲਾ ਪ੍ਰਵੀਨ, ਵਿਜੈ ਚੋਹਾਨ, ਰਮੇਸ਼ ਘਈ, ਰਵੀ ਸ਼ੰਕਰ ਮੱਟੂ, ਨਰੇਸ਼ ਕਾਲਾ ਨੂੰ ਰਾਸ਼ਟਰੀ ਕਾਰਜਕਾਰ ਮੈਂਬਰ ਨਿਯੁਕਤ ਕੀਤਾ ਗਿਆ। ਅਧਿਵੇਸ਼ਨ ਵਿਚ ਨਵੀਂ ਮਿਲੀ ਨਿਯੁਕਤੀ ਦੇ ਸਬੰਧ ’ਚ ਜ਼ਿਲ੍ਹਾ ਸੰਯੋਜਕ ਸੁਨੀਲ ਲੋਹਟ ਅਤੇ ਸ਼ਾਖਾ ਪ੍ਰਧਾਨ ਰਾਜਨ ਸਭਰਵਾਲ ਵਲੋਂ ਭਾਵਾਧਸ ਦੇ ਮੁੱਖ ਦਫਤਰ ਵਿਖੇ ਸਮੁੱਚੀ ਭਾਵਾਧਸ ਲੁਧਿਆਣਾ ਟੀਮ ਦਾ ਸਿਰੋਪੇ ਪਾਕੇ, ਲੱਡੂਆਂ ਨਾਲ ਮੂੰਹ ਮਿੱਠਾ ਕਰਵਾਕੇ ਅਤੇ ਫੁੱਲਾਂ ਦੀ ਵਰਖਾ ਕਰਨ ਦੇ ਨਾਲ ਨਾਲ ਢੋਲ ਢਮੱਕਿਆਂ ਨਾਲ ਸਨਮਾਨ ਕੀਤਾ ਗਿਆ।