ਸੁਨਾਮ ਊਧਮ ਸਿੰਘ ਵਾਲਾ (ਜਗਸੀਰ ਲੌਂਗੋਵਾਲ ): ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ ਕੈਮਿਸਟ ਐਂਡ ਡਰੱਗਿਸਟਸ (ਏ.ਆਈ.ਓ.ਸੀ.ਡੀ.) ਸ਼ੁੱਕਰਵਾਰ, 24 ਜਨਵਰੀ 2025 ਨੂੰ ਸੰਗਠਨ ਦੇ 50 ਸ਼ਾਨਦਾਰ ਸਾਲ ਪੂਰੇ ਹੋਣ ਦੀ ਯਾਦ ਵਿੱਚ ਇੱਕ ਇਤਿਹਾਸਕ ਦੇਸ਼ ਵਿਆਪੀ ਖੂਨਦਾਨ ਮੁਹਿੰਮ ਦਾ ਆਯੋਜਨ ਕਰੇਗੀ। ਇਸ ਮੁਹਿੰਮ ਦਾ ਉਦੇਸ਼ ਇੱਕ ਦਿਨ ਵਿੱਚ ਵੱਧ ਤੋਂ ਵੱਧ ਖੂਨਦਾਨ ਅਤੇ ਖੂਨਦਾਨ ਦਾ ਪ੍ਰਣ ਲੈ ਕੇ “ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ” ਵਿੱਚ ਜਗ੍ਹਾ ਬਣਾਉਣਾ ਹੈ, ਇਸ ਸੰਦਰਭ ਵਿੱਚ ਪੰਜਾਬ ਕੈਮਿਸਟ ਐਸੋਸੀਏਸ਼ਨ ਵੱਲੋਂ ਜ਼ਿਲ੍ਹਾ ਪੱਧਰ ‘ਤੇ ਖੂਨਦਾਨ ਕੈਂਪ ਲਗਾਏ ਜਾਣਗੇ . ਜ਼ਿਲ੍ਹਾ ਸੰਗਰੂਰ ਐਸੋਸੀਏਸ਼ਨ ਵੱਲੋਂ ਸੁਨਾਮ ਦੇ ਪੀਰ ਜੁੜਵਾਂ ਸ਼ਾਹ ਹਾਲ ਵਿਖੇ ਖ਼ੂਨਦਾਨ ਕੈਂਪ ਲਗਾਇਆ ਜਾਵੇਗਾ। ਤਿਆਰੀਆਂ ਸਬੰਧੀ ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਨਰੇਸ਼ ਜਿੰਦਲ ਅਤੇ ਜਨਰਲ ਸਕੱਤਰ ਰਾਜੀਵ ਜੈਨ ਨੇ ਦੱਸਿਆ ਕਿ ਏ.ਆਈ.ਓ.ਸੀ.ਡੀ. ਦੇ ਗੋਲਡਨ ਜੁਬਲੀ ਵਰ੍ਹੇ ਵਿੱਚ ਇਹ ਨਿਵੇਕਲੀ ਪਹਿਲਕਦਮੀ ਕੀਤੀ ਜਾ ਰਹੀ ਹੈ ਅਤੇ ਜਥੇਬੰਦੀ ਦੇ ਪ੍ਰਧਾਨ ਜੇ.ਐਸ. ਸ਼ਿੰਦੇ ਦੇ 75ਵੇਂ ਜਨਮ ਦਿਨ ਦੇ ਸ਼ੁਭ ਮੌਕੇ ‘ਤੇ ਇਸ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਕੈਂਪ ਵਿੱਚ ਨਵਜੋਤ ਕੌਰ ਜ਼ੋਨਲ ਲਾਇਸੈਂਸਿੰਗ ਅਥਾਰਟੀ ਸੰਗਰੂਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਪ੍ਰਨੀਤ ਕੌਰ ਡੀ.ਸੀ.ਓ., ਡਾ: ਸੰਤੋਸ਼ ਜਿੰਦਲ ਡੀ.ਸੀ.ਓ., ਨਰੇਸ਼ ਕੁਮਾਰ ਡੀ.ਸੀ.ਓ. ਸ਼ਾਮਿਲ ਕੀਤਾ ਜਾਵੇਗਾ। ਕੈਮਿਸਟ ਐਸੋਸੀਏਸ਼ਨ ਸਾਰੇ ਦੋਸਤਾਂ, ਗਾਹਕਾਂ, ਕਰਮਚਾਰੀਆਂ ਅਤੇ ਸਮਾਜ ਦੇ ਹੋਰ ਵਰਗਾਂ ਨੂੰ ਇਸ ਜੀਵਨ ਬਚਾਓ ਮੁਹਿੰਮ ਵਿੱਚ ਹਿੱਸਾ ਲੈਣ ਦਾ ਸੱਦਾ ਦਿੰਦੀ ਹੈ। ਖੂਨਦਾਨ ਕੇਵਲ ਇੱਕ ਚੈਰੀਟੇਬਲ ਐਕਟ ਹੀ ਨਹੀਂ ਹੈ, ਸਗੋਂ ਇਹ ਮਾਨਵਤਾ ਲਈ ਇੱਕ ਅਮੁੱਲ ਯੋਗਦਾਨ ਹੈ, ਇਸ ਮੁਹਿੰਮ ਨੂੰ ਦੇਸ਼ ਭਰ ਦੇ ਵੱਖ-ਵੱਖ ਸ਼ਹਿਰਾਂ ਵਿੱਚ ਚੁਣਿਆ ਗਿਆ ਹੈ, ਇਸ ਦੌਰਾਨ ਐਸੋਸੀਏਸ਼ਨ ਦੇ ਮੈਂਬਰ ਰਾਕੇਸ਼ ਕੁਮਾਰ, ਵਿਨੋਦ ਕੁਮਾਰ, ਦਵਿੰਦਰ ਵਸ਼ਿਸ਼ਟ, ਗੋਗੀ ਚੀਮਾ, ਪਰਮਿੰਦਰ ਸਿੰਘ, ਅਨਿਲ ਕੁਮਾਰ, ਮਨੀਸ਼ ਕੁਮਾਰ, ਗੁਰਚਰਨ ਸਿੰਘ, ਅਸ਼ੋਕ, ਗੁਰਸੇਵਕ ਸਿੰਘ, ਰਾਮ ਲਾਲ, ਕੌਰ ਸਿੰਘ, ਸਤੀਸ਼ ਸਿੰਗਲਾ, ਸਤਿੰਦਰ ਕੁਮਾਰ, ਫਕੀਰ ਚੰਦ, ਪਰਵੀਨ ਕੁਮਾਰ, ਪ੍ਰੇਮ. ਚਾਂਦ, ਰਾਮੀ ਢਾਂਗ, ਅਜੈਬ ਸਿੰਘ, ਵਿਨੋਦ ਕੁਮਾਰ, ਯੋਗੇਸ਼ ਚੋਪੜਾ, ਦੀਪਕ ਮਿੱਤਲ, ਤਰਲੋਕ ਗੋਇਲ ਨੂੰ ਡਿਊਟੀਆਂ ਲਗਾਈਆਂ ਗਈਆਂ |