ਸੁਨਾਮ ਊਧਮ ਸਿੰਘ ਵਾਲਾ(ਜਗਸੀਰ ਲੌਂਗੋਵਾਲ) : ਸ਼੍ਰੀ ਸ਼ਿਵ ਮੰਦਿਰ ਧਰਮਸ਼ਾਲਾ ਕਮੇਟੀ ,ਨਜਦੀਕ ਪੀਰਾਂ ਵਾਲਾ ਗੇਟ ਸੁਨਾਮ ਵਲੋਂ ਸ਼੍ਰੀ ਮਧ ਭਾਗਵਤ ਕਥਾ ਕਾਰਵਾਈ ਜਾ ਰਹੀ ਹੈਂ।ਜਿਸ ਤਹਿਤ ਕਥਾ ਵਾਚਕ ਮਨੋਜ ਭਾਰਦਵਾਜ ਸਹਾਰਨਪੁਰ ਵਾਲੇ ਜੀ ਦੀ ਅਗਵਾਈ ਵਿੱਚ ਕਲਸ਼ ਯਾਤਰਾ ਕੱਢੀ ਗਈ।ਪ੍ਰਬੰਧਕਾਂ ਨੇ ਦੱਸਿਆ ਕਿ 23 ਜਨਵਰੀ ਤੋਂ 28 ਜਨਵਰੀ ਤੱਕ ਰੋਜ਼ਾਨਾ ਸ਼ਾਮ 3:00 ਵਜੇ ਤੋਂ ਛੇ ਵਜੇ ਤਕ ਕਥਾ ਹੋਵੇਗੀ ਅਤੇ 29 ਜਨਵਰੀ ਨੂੰ ਪੂਰਨ ਆਹੂਤੀ ਹੋਵਗੀ।ਅੱਜ ਦੀ ਕਲਸ਼ ਯਾਤਰਾ ਵਿਚ ਭਗਤਾਂ ਵਿਚ ਪੂਰਾ ਉਤਸਾਹ ਦੇਖਣ ਨੂੰ ਮਿਲਿਆ।