ਚੀਮਾ ਮੰਡੀ (ਜਗਸੀਰ ਲੌਂਗੋਵਾਲ): ਸ੍ਰੀ ਰਾਮ ਮੰਦਿਰ ਅਯੁੱਧਿਆ ਵਿਖੇ ਸ੍ਰੀ ਰਾਮ ਲਲਾ ਜੀ ਦੇ ਪ੍ਰਾਣ ਪ੍ਰਤਿਸ਼ਠਾ ਦੀ ਪਹਿਲੀ ਵਰ੍ਹੇਗੰਢ ਨੂੰ ਸਮਰਪਿਤ ਸ੍ਰੀ ਰਾਮ ਨੌਮੀ ਉਤਸਵ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਰਜਿ ਚੀਮਾ ਮੰਡੀ ਵੱਲੋਂ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਕਸਬੇ ਦੇ ਮੇਨ ਚੌਕ ਵਿੱਚ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਦੀ ਸ਼ੁਰੂਆਤ ਹਾਜ਼ਰੀਨ ਵੱਲੋਂ ਸ੍ਰੀ ਹਨੂੰਮਾਨ ਚਾਲੀਸਾ ਜੀ ਦਾ ਪਾਠ ਕਰਕੇ ਹੋਈ ਉਪਰੰਤ ਸ਼ਰਧਾਲੂਆਂ ਲਈ ਕੜਾਹ ਪ੍ਰਸ਼ਾਦ ਕਾਲ਼ੇ ਛੋਲਿਆਂ ਤੇ ਚਾਹ ਦਾ ਭੰਡਾਰਾ ਚਲਾਈਆਂ, ਇਸ ਮੌਕੇ ਹਾਜ਼ਰ ਸ੍ਰੀ ਦੁਰਗਾ ਸ਼ਕਤੀ ਮੰਦਿਰ ਦੇ ਪੁਜਾਰੀ ਪੰਡਿਤ ਮਨੋਜ਼ ਸ਼ਰਮਾ, ਸ੍ਰੀ ਹਨੂੰਮਾਨ ਮੰਦਿਰ ਦੇ ਪੁਜਾਰੀ ਪੰਡਿਤ ਨਰੇਸ਼ ਸ਼ਾਸਤਰੀ, ਸ੍ਰੀ ਦੁਰਗਾ ਸ਼ਕਤੀ ਮੰਦਿਰ ਤੇ ਅਗਰਵਾਲ ਸਭਾ ਦੇ ਪ੍ਰਧਾਨ ਰਜਿੰਦਰ ਕੁਮਾਰ ਲੀਲੂ, ਭਾਜਪਾ ਆਗੂ ਜੀਵਨ ਬਾਂਸਲ,ਸ੍ਰੀ ਸ਼ਨੀ ਦੇਵ ਮੰਦਿਰ ਧਰਮਸ਼ਾਲਾ ਕਮੇਟੀ ਦੇ ਪ੍ਰਧਾਨ ਮੋਹਨ ਲਾਲ ਗਰਗ, ਪ੍ਰਾਚੀਨ ਸ਼ਿਵ ਮੰਦਿਰ ਕਮੇਟੀ ਦੇ ਪ੍ਰਧਾਨ ਭੀਮ ਸੈਨ ਬਾਂਸਲ,ਮਾਤਾ ਸ੍ਰੀ ਨੈਣਾਂ ਦੇਵੀ ਵੈਲਫੇਅਰ ਲੰਗਰ ਕਮੇਟੀ ਦੇ ਪ੍ਰਧਾਨ ਲਾਲ ਚੰਦ ਲੀਲਾ, ਮਾਤਾ ਸ੍ਰੀ ਨੈਣਾਂ ਦੇਵੀ ਲੰਗਰ ਕਮੇਟੀ ਦੇ ਪ੍ਰਧਾਨ ਹੰਸ ਰਾਜ ਜਿੰਦਲ, ਲਖਵਿੰਦਰ ਬਾਂਸਲ ਲੱਖੀ, ਸ੍ਰੀ ਦੁਰਗਾ ਸ਼ਕਤੀ ਰਾਮ ਲੀਲਾ ਕਲੱਬ ਦੇ ਪ੍ਰਧਾਨ ਗੋਰਾ ਲਾਲ ਕਣਕਵਾਲੀਆ, ਭਾਰਤੀਆਂ ਮਹਾਂਵੀਰ ਦਲ ਚੀਮਾ ਦੇ ਸੰਸਥਾਪਕ ਮਦਨ ਜਿੰਦਲ, ਪ੍ਰਸਿੱਧ ਫ਼ਿਲਮੀ ਲੇਖਕ ਤੇ ਕਲਾਕਾਰ ਰਾਜੂ ਵਰਮਾ, ਸ੍ਰੀ ਗੁਰੂ ਰਵਿਦਾਸ ਕਮੇਟੀ ਵੱਲੋਂ ਬਾਬਾ ਧਰਮਾ ਸਿੰਘ, ਸਿਮਰਜੀਤ ਸਿੰਘ, ਮਿਸ਼ਨ ਫਤਿਹ ਵੈਲਫੇਅਰ ਸੁਸਾਇਟੀ ਪੰਜਾਬ ਦੇ ਪ੍ਰਧਾਨ ਡਾ ਭੀਮ ਸਿੰਘ ਭੂਕਲ, ਠੇਕੇਦਾਰ ਭੀਮ ਸੈਨ ਗੋਇਲ, ਸਮਾਜ਼ ਸੇਵੀ ਠੇਕੇਦਾਰ ਸੁਖਪਾਲ ਬਾਂਸਲ, ਜੰਤਾ ਹਸਪਤਾਲ ਦੇ ਐਮ ਡੀ ਡਾ ਸੁਰੇਸ਼ ਸ਼ਰਮਾ, ਕਰਿਆਨਾ ਐਸੋਸੀਏਸ਼ਨ ਚੀਮਾ ਦੇ ਪ੍ਰਧਾਨ ਵਿਜੈ ਕੁਮਾਰ ਨਿੱਕਾ ਖੀਵੇ ਵਾਲੇ,ਸ੍ਰੀ ਸਤੀ ਮਾਤਾ ਮੰਦਿਰ ਕਮੇਟੀ ਸ਼ਾਹਪੁਰ ਕਲਾਂ ਦੇ ਧਰਮਪਾਲ ਸ਼ਰਮਾ, ਆਲ ਇੰਡੀਆ ਹਿੰਦੂ ਸ਼ਿਵ ਸੈਨਾ ਦੇ ਪ੍ਰਧਾਨ ਕ੍ਰਿਸ਼ਨ ਬਾਂਸਲ ਆਦਿ ਹਾਜ਼ਰ ਸਨ ।