ਹੁਸ਼ਿਆਰਪੁਰ ( ਤਰਸੇਮ ਦੀਵਾਨਾ ): ਪਿਛਲੇ ਕਈ ਦਿਨਾਂ ਤੋਂ ਧੁੰਦ ਦਾ ਕਹਿਰ ਜਾਰੀ ਹੈ ਸਫਰ ਕਰਨ ਵਾਲੇ ਯਾਤਰੀਆਂ ਲਈ ਸੰਘਣੀ ਧੁੰਦ ਮੁਸੀਬਤ ਬਣੀ ਹੋਈ ਹੈ ਕਈ ਥਾਵਾਂ ਤੇ ਤਾਂ ਡਿਸਬਿਲਿਟੀ ਜ਼ੀਰੋ ਤੱਕ ਪਹੁੰਚ ਚੁੱਕੀ ਹੈ। ਜਿਸ ਕਰਕੇ ਹਵਾਈ ਉਡਾਣਾ ਰੇਲ ਗੱਡੀਆਂ ਅਤੇ ਸੜਕੀ ਆਵਾਜਾਈਂ ਪ੍ਰਭਾਵਿਤ ਹੋ ਰਹੀ ਹੈ ਇਸ ਦੇ ਨਾਲ ਠੰਡ ਨੇ ਵੀ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਤੇ ਕਈ ਜਿਲਿਆਂ ਵਿੱਚ ਤਾਂ ਤਾਪਮਾਨ ਬਹੁਤ ਘੱਟ ਗਿਆ ਹੈ ਧੁੰਦ ਕਾਰਨ ਹੋ ਰਿਹਾ ਹਾਦਸਿਆਂ ਤੋਂ ਬਚਣ ਲਈ ਬਹੁਤ ਸਾਵਧਾਨੀ ਦੀ ਜਰੂਰਤ ਹੈ। ਇਹਨਾ ਗੱਲਾਂ ਦਾ ਪ੍ਰਗਟਾਵਾ ਵਾਰਡ ਨੰਬਰ 46 ਦੇ ਕੌਂਸਲਰ ਮੁਕੇਸ਼ ਕੁਮਾਰ ਮੱਲ੍ਹ ਨੇ ਇੱਕ ਪ੍ਰੈਸ ਵਾਰਤਾ ਦੌਰਾਨ ਕੀਤਾ
ਉਹਨਾਂ ਕਿਹਾ ਕਿ ਧੁੰਦ ਦੌਰਾਨ ਬਿਨਾਂ ਕਿਸੇ ਜਰੂਰੀ ਕੰਮ ਤੋਂ ਸਫਰ ਕਰਨ ਅਤੇ ਗੱਡੀ ਚਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਧੁੰਦ ਦੌਰਾਨ ਸਫਰ ਕਰਨ ਸਮੇਂ ਆਪਣੀ ਗੱਡੀ ਦੇ ਚਾਰੇ ਇੰਡੀਕੇਟਰ ਜਗਾ ਕੇ ਰੱਖਣੇ ਚਾਹੀਦੇ ਹਨ ਰਿਫਲੈਕਟਰ ਅਤੇ ਰੇਡੀਅਮ ਟੇਪ ਆਪਣੀ ਗੱਡੀ ਦੇ ਅੱਗੇ ਅਤੇ ਪਿੱਛੇ ਜਰੂਰ ਲਗਵਾਉਣੀ ਚਾਹੀਦੀ ਹੈ ਅਤੇ ਹੋ ਸਕੇ ਤਾਂ ਫੋਗ ਲਾਈਟਾਂ ਵੀ ਲਗਵਾ ਲੈਣੀਆਂ ਚਾਹੀਦੀਆਂ ਹਨ ਉਹਨਾਂ ਕਿਹਾ ਕਿ ਜੇਕਰ ਕਿਸੇ ਕਾਰਨ ਧੁੰਦ ਦੌਰਾਨ ਗੱਡੀ ਨੂੰ ਰੋਕਣਾ ਪਵੇ ਤਾਂ ਗੱਡੀ ਨੂੰ ਸੜਕ ਤੋਂ ਥੱਲੇ ਉਤਾਰ ਕੇ ਹੀ ਰੋਕਣਾ ਚਾਹੀਦਾ ਹੈ ਅਤੇ ਆਪਣੀ ਗੱਡੀ ਦੀਆਂ ਡਿੱਪਰ ਲਾਈਟਾਂ ਚਾਲੂ ਰੱਖਣੀਆਂ ਚਾਹੀਦੀਆਂ ਹਨ ਅਤੇ ਗੱਡੀ ਨੂੰ ਹਮੇਸ਼ਾ ਆਪਣੀ ਲਾਈਨ ਵਿੱਚ ਹੀ ਚਲਾਉਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਜੇਕਰ ਸੜਕ ਤੇ ਕੰਸਟਕਸ਼ਨ ਦਾ ਕੰਮ ਚੱਲ ਰਿਹਾ ਹੈ ਤਾਂ ਗੱਡੀ ਬਹੁਤ ਹੌਲੀ ਅਤੇ ਸਾਵਧਾਨੀ ਨਾਲ ਚਲਾਉਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਧੁੰਦ ਦੌਰਾਨ ਗੱਡੀ ਚਲਾਉਣ ਸਮੇਂ ਕਦੇ ਵੀ ਕਾਹਲੀ ਨਾ ਕਰੋ ਕਿਉਂਕਿ ਕਾਹਲੀ ਅਤੇ ਲਾਪਰਵਾਹੀ ਕਰਕੇ ਕੋਈ ਅਣਸੁਖਾਵੀ ਘਟਨਾ ਵਾਪਰ ਸਕਦੀ ਹੈ। ਉਹਨਾਂ ਕਿਹਾ ਕਿ ਗੱਡੀ ਨੂੰ ਹੌਲੀ ਚਲਾਓ ਤਾਂ ਜੋ ਲੋੜ ਪੈਣ ਤੇ ਉਸਨੂੰ ਤੁਰੰਤ ਰੋਕਿਆ ਜਾ ਸਕੇ ਤੇ ਧੁੰਦ ਦੌਰਾਨ ਕਦੇ ਵੀ ਓਵਰਟੇਕ ਨਾ ਕਰੋ ਉਹਨਾਂ ਕਿਹਾ ਗੱਡੀ ਚਲਾਉਂਦੇ ਸਮੇਂ ਦੂਸਰੀ ਗੱਡੀ ਤੋ ਦੂਰੀ ਬਣਾ ਕੇ ਰੱਖੋ ਕਿਉਂਕਿ ਜੇਕਰ ਅਚਾਨਕ ਬ੍ਰੇਕ ਲਵਾਉਣੀ ਪੈ ਜਾਵੇ ਤਾਂ ਤੁਹਾਨੂੰ ਜਗ੍ਹਾ ਮਿਲ ਸਕੇ ਉਹਨਾਂ ਕਿਹਾ ਕਿ ਜੇਕਰ ਗੱਡੀ ਦੀਆਂ ਲਾਈਟਾਂ ਖਰਾਬ ਹਨ ਤਾਂ ਸਫਰ ਕਰਨ ਤੋਂ ਪਹਿਲਾਂ ਜਰੂਰ ਠੀਕ ਕਰਵਾ ਲਓ ਓਹੁਣਾ ਕਿਹਾ ਕਿ ਆਪਣੀ ਗੱਡੀ ਨੂੰ ਸੜਕ ਤੇ ਬਣੀ ਸਫੇਦ ਪੱਟੀ ਨਾਲ ਨਾਲ ਹੀ ਚਲਾਓ ਉਹਨਾਂ ਕਿਹਾ ਕਿ ਨਹਿਰਾਂ ਛੱਪੜਾਂ ਜਾਂ ਜਿੱਥੇ ਖੇਤਾਂ ਨੂੰ ਪਾਣੀ ਦਿੱਤਾ ਹੋਵੇ ਤਾਂ ਆਪਣੀ ਗੱਡੀ ਦੀ ਰਫਤਾਰ ਘਟਾ ਲਵੋ ਕਿਉਂਕਿ ਇਹ ਜਗ੍ਹਾ ਤੇ ਪਾਣੀ ਹੋਣ ਕਾਰਨ ਧੁੰਦ ਸੰਘਣੀ ਹੁੰਦੀ ਹੈ ਤੇ ਦੁਰਘਟਨਾ ਹੋਣ ਦਾ ਡਰ ਰਹਿੰਦਾ ਹੈ !