ਪਿੰਗਲਵਾੜਾ ਸੰਸਥਾ ਦੇ ਆਨਰੇਰੀ ਸੇਵਕ ਮਾਸਟਰ  ਸਤਪਾਲ ਨੂੰ ਵੱਡਾ ਸਦਮਾ, ਪੁੱਤਰ ਦਾ ਦੇਹਾਂਤ 

Share and Enjoy !

Shares
ਸੰਗਰੂਰ (ਜਗਸੀਰ ਲੌਂਗੋਵਾਲ):ਪਿਛਲੇ 22 ਸਾਲਾਂ ਤੋਂ ਪਿੰਗਲਵਾੜਾ ਸੰਗਰੂਰ ਬ੍ਰਾਂਚ ਦੀ ਉੱਨਤੀ ‘ਚ ਲਗਾਤਾਰ ਲੱਗੇ ਮਾਸਟਰ ਸਤਪਾਲ ਸ਼ਰਮਾ ਦੇ ਛੋਟੇ ਸਪੁੱਤਰ ਮਨਦੀਪ ਕੁਮਾਰ ਬੀਮਾਰੀ ਨਾਲ ਜੂਝਦੇ ਹੋਏ ਬੀਤੇ ਦਿਨੀਂ ਡੀ ਐਮ ਸੀ ਲੁਧਿਆਣਾ ਵਿਖੇ ਸਰੀਰ ਤਿਆਗ  ਗਏ ਹਨ । ਸ਼ਰਮਾ ਪਰਿਵਾਰ ਅਤੇ ਪਿੰਗਲਵਾੜਾ ਨਾਲ ਜੁੜੀ ਸੰਗਤ ਲਈ ਇਹ ਅਕਹਿ ਸਦਮਾ ਹੈ ,ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਡਾ ਬੀਬੀ ਇੰਦਰਜੀਤ ਕੌਰ, ਪਰਮਿੰਦਰ ਸਿੰਘ ਭੱਟੀ, ਰਾਜਬੀਰ ਸਿੰਘ ਅੰਮ੍ਰਿਤਸਰ, ਤਰਲੋਚਨ ਸਿੰਘ ਚੀਮਾ ਮੁੱਖ ਪ੍ਰਬੰਧਕ  ਹਰਜੀਤ ਸਿੰਘ ਅਰੋੜਾ ਵਧੀਕ ਪ੍ਬੰਧਕ ਸੰਗਰੂਰ ਸ਼ਾਖਾ ਦੇ ਨਾਲ ਸੁਰਿੰਦਰ ਪਾਲ ਸਿੰਘ ਸਿਦਕੀ ਪੀ ਆਰ ਓ, ਜ਼ਰਨੈਲ ਸਿੰਘ, ਡਾ ਗੁਰਮੇਲ ਸਿੰਘ ਸਿੱਧੂ, ਰਵਨੀਤ ਕੌਰ ਪਿੰਕੀ, ਡਾ ਉਪਾਸਨਾ, ਗੁਰਮੇਲ ਸਿੰਘ, ਰਜਨੀ ਬਾਲਾ ਆਦਿ ਵੱਲੋਂ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮਨਦੀਪ ਕੁਮਾਰ ਨਮਿਤ ਸ਼੍ਰੀ ਗਰੁੜ ਪੁਰਾਣ ਦੀ ਕਥਾ ਅਤੇ ਅੰਤਿਮ ਅਰਦਾਸ 28  ਜਨਵਰੀ ਦਿਨ ਮੰਗਲਵਾਰ ਬਾਅਦ ਦੁਪਹਿਰ 12 ਤੋਂ 1 ਵਜੇ ਤੱਕ ਪਿੰਡ  ਈਲਵਾਲ ਵਿਖੇ ਸਤਗੁਰ ਤੂੰ  ਪਵਿੱਤਰ ਸਥਾਨ ਤੇ ਹੋਵੇਗੀ।

About Post Author

Share and Enjoy !

Shares

Leave a Reply

Your email address will not be published. Required fields are marked *