ਭਵਾਨੀਗ਼ੜ : ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਹਰਸਬੀਰ ਸਿੰਘ ਜਿਨਾਂ ਦੀ ਪਿਛਲੇ ਦਿਨੀ ਇੱਕ ਗੱਡੀ ਵੱਲੋਂ ਇਹਨਾਂ ਦੀ ਗੱਡੀ ਵਿੱਚ ਟੱਕਰ ਮਾਰਨ ਕਰਕੇ ਮੌਤ ਹੋ ਗਈ ਸੀ ਉਹਨਾਂ ਦੀ ਅੱਜ ਅੰਤਿਮ ਅਰਦਾਸ ਭਵਾਨੀਗੜ੍ਹ ਗੁਰਦੁਆਰਾ ਨੌਵੀਂ ਪਾਤਸ਼ਾਹੀ ਵਿਖੇ ਰੱਖੀ ਗਈ ਸੀ ਇਸ ਮੌਕੇ ਹਲਕਾ ਵਿਧਾਇਕ ਬੀਬੀ ਨਰਿੰਦਰ ਕੌਰ ਭਰਾਜ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਇਸ ਪਰਿਵਾਰ ਨੂੰ ਇਕ ਕਰੋੜ ਰੁਪਿਆ ਸਰਕਾਰ ਵੱਲੋਂ ਅਤੇ ਇਕ ਕਰੋੜ ਰੁਪਿਆ ਬੈਂਕ ਵੱਲੋਂ ਦਿੱਤਾ ਜਾਵੇਗਾ ਇਸ ਮੌਕੇ ਇੰਸਪੈਕਟਰ ਆਰ ਆਈ ਪੁਲਿਸ ਲਾਈਨ ਪਟਿਆਲਾ ਬਲਦੇਵ ਸਿੰਘ ਨੇ ਪਹਿਲੀ ਇੰਡੀਅਨ ਰਿਜ਼ਰਵ ਬਟਾਲੀਅਨ ਪੰਜਾਬ ਪੁਲਿਸ ਦੀ ਤਰਫੋਂ ਪਰਿਵਾਰ ਨੂੰ ਇਕ ਲੱਖ ਰੁਪਏ ਸਹਾਇਤਾ ਰਕਮ ਦਾ ਚੈੱਕ ਭੇਟ ਕੀਤਾ| ਇਸ ਮੌਕੇ ਸਾਬਕਾ ਵਿਧਾਇਕ ਬਾਬੂ ਪ੍ਰਕਾਸ਼ ਚੰਦ ਗਰਗ ਅਤੇ ਭਵਾਨੀਗੜ੍ਹ ਦੇ ਡੀ ਐਸ ਪੀ ਰਾਹੁਲ ਕੌਸਲ ਅਤੇ ਐਸ ਐਚ ਓ ਗੁਰਨਾਮ ਸਿੰਘ ਨੇ ਵੀ ਹਰਸ਼ਵੀਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਇਸ ਮੌਕੇ ਵੱਡੀ ਗਿਣਤੀ ਵਿਚ ਲੋਕ ਸਰਪੰਚ ਪੰਚ ਅਤੇ ਸਿਆਸੀ ਪਾਰਟੀਆਂ ਦੇ ਲੋਕ ਪਹੁੰਚੇ ਹੋਏ ਸਨ|