ਸੰਗਰੂਰ (ਜਗਸੀਰ ਲੌਂਗੋਵਾਲ):ਸੂਬੇ ਦੀ ਨਾਮਵਰ ਸੰਸਥਾ ਡੈਮੋਕਰੇਟਿਕ ਹਿਊਮਨ ਪਾਵਰ ਆਰਗਨਾਈਜੇਸ਼ਨ ਪੰਜਾਬ ਵੱਲੋਂ ਚਾਈਨਾ ਡੋਰ ਕਾਰਨ ਦਿਨੋ ਦਿਨ ਵੱਡੀ ਗਿਣਤੀ ਵਿੱਚ ਹੋ ਰਹੇ ਨਿੱਤ ਦੇ ਹਾਦਸਿਆਂ ਵਿੱਚ ਜਿੱਥੇ ਅਨੇਕਾਂ ਲੋਕ ਜ਼ਖਮੀ ਹੋ ਰਹੇ ਹਨ ਅਤੇ ਉਸ ਦੇ ਨਾਲ ਹੀ ਕਈ ਲੋਕ ਆਪਣੀ ਜਾਨ ਵੀ ਗਵਾ ਰਹੇ ਹਨ ਇਹਨਾਂ ਸਾਰੀਆਂ ਘਟਨਾਵਾਂ ਨੂੰ ਦੇਖਦੇ ਹੋਏ ਡੈਮੋਕਰੇਟਿਕ ਹਿਊਮਨ ਪਾਵਰ ਆਰਗਨਾਈਜੇਸ਼ਨ ਨੇ ਚਿੰਤਾ ਪ੍ਰਗਟ ਕਰਦੇ ਹੋਏ ਇਸੇ ਸੰਬੰਧ ਵਿੱਚ ਅੱਜ ਸਥਾਨਕ ਸ਼ਹਿਰ ਸੰਗਰੂਰ ਨਾਭਾ ਗੇਟ ਵਿਖੇ ਸੂਬਾ ਪ੍ਰਧਾਨ ਕੁਲਦੀਪ ਸ਼ਰਮਾ ਦੀ ਅਗਵਾਈ ਇਕ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਸਮੇਂ ਆਰਗਨਾਈਜੇਸ਼ਨ ਦੇ ਅਹੁਦੇਦਾਰ ਅਤੇ ਵੱਡੀ ਗਿਣਤੀ ਵਿੱਚ ਮੈਂਬਰ ਸਾਹਿਬਾਨ ਹਾਜ਼ਰ ਸਨ । ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕੁਲਦੀਪ ਸ਼ਰਮਾ ਨੇ ਦੱਸਿਆ ਕੀ ਸਰਕਾਰ ਵੱਲੋਂ ਚਾਈਨਾ ਡੋਰ ਤੇ ਪੂਰੀ ਤਰ੍ਹਾਂ ਪਾਬੰਦੀ ਹੈ ਪਰ ਫਿਰ ਵੀ ਕਈ ਸਮਾਜ ਦੇ ਦੁਸ਼ਮਣਾਂ ਕਾਰਨ ਚਾਈਨਾ ਡੋਰ ਵਰਤਨ ਕਰਕੇ ਉਸ ਨਾਲ ਨਿਤ ਹੋ ਰਹੇ ਹਾਦਸਿਆ ਵਿੱਚ ਰਾਹਗੀਰਾਂ ਦੇ ਗਲੇ ਕੱਟੇ ਜਾ ਰਹੇ ਹਨ ਅਤੇ ਕਈ ਲੋਕਾਂ ਦੇ ਹਸਪਤਾਲ ਤੱਕ ਪਹੁੰਚਦਿਆਂ ਜਾਨ ਵੀ ਚਲੀ ਗਈ ਹੈ,ਸੋਸ਼ਲ ਮੀਡੀਆ ਤੇ ਨਿੱਤ ਦੀਆਂ ਖਬਰਾਂ ਦੇਖਦੇ ਹਾਂ ਕਿ ਕਈ ਬੱਚਿਆਂ ਦੇ ਹਾਈ ਵੋਲਟੇਜ ਕਰੰਟ ਦੀਆਂ ਤਾਰਾਂ ਨਾਲ ਚਾਈਨਾ ਡੋਰ ਲੱਗਣ ਕਾਰਨ ਕਰੰਟ ਦੀ ਚਪੇਟ ਵਿੱਚ ਆ ਗਏ ਤੇ ਬੱਚਿਆਂ ਦੀ ਮੌਤ ਹੋ ਗਈ,ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਅਸੀਂ ਅੱਜ ਫੈਸਲਾ ਕੀਤਾ ਹੈ ਕਿ ਅਸੀਂ ਲੋਕਾਂ ਨੂੰ ਆਪਣੇ ਪੱਧਰ ਤੇ ਬੱਚਿਆਂ ਨੂੰ ਸਕੂਲ ਅਤੇ ਹੋਰ ਸਾਂਝੀਆਂ ਥਾਵਾਂ ਤੇ ਜਾ ਕੇ ਚਾਈਨਾ ਡੋਰ ਦਾ ਪੂਰਨ ਤਿਆਗ ਕਰਨ ਬਾਰੇ ਅਪੀਲ ਕਰਾਂਗੇ,ਉਹਨਾਂ ਨੂੰ ਅਪੀਲ ਵਿੱਚ ਦੱਸਾਂਗੇ ਕਿ ਜਿੱਥੇ ਚਾਈਨਾ ਡੋਰ ਨਾਲ ਇਨਸਾਨ ਜਖਮੀ ਹੋ ਰਹੇ ਹਨ ਉੱਥੇ ਹੀ ਬੇਜਵਾਨ ਪੰਛੀ ਵੀ ਚਾਈਨਾ ਡੋਰ ਦੀ ਲਪੇਟ ਵਿੱਚ ਆ ਕੇ ਮਰ ਰਹੇ ਹਨ ਅਸੀਂ ਪ੍ਰੈਸ ਦੇ ਜਰੀਏ ਜਿੱਥੇ ਅਸੀਂ ਆਮ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਨਾਲ ਹੀ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਵੀ ਅਪੀਲ ਦੇ ਨਾਲ ਨਾਲ ਚੇਤਾਵਨੀ ਵੀ ਦਿੰਦੇ ਹਾਂ ਕਿ ਤੁਸੀਂ ਕੁਝ ਪੈਸਿਆਂ ਖਾਤਰ ਲੋਕਾਂ ਦੀ ਜਾਨ ਨੂੰ ਖਤਰੇ ਵਿੱਚ ਪਾ ਰਹੇ ਹੋ ਜੇਕਰ ਸਾਨੂੰ ਕਿਸੇ ਵੀ ਦੁਕਾਨਦਾਰ ਵੱਲੋਂ ਚਾਈਨਾ ਡੋਰ ਵੇਚਣ ਸੂਚਨਾ ਮਿਲਦੀ ਹੈ ਤਾਂ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਤੁਹਾਡੇ ਤੇ ਕੜੀ ਕਾਰਵਾਈ ਕਰਵਾਵਾਂਗੇ ਲੋਕਾਂ ਨੂੰ ਵੀ ਬੇਨਤੀ ਹੈ ਕਿ ਪੁਲਿਸ ਪ੍ਰਸ਼ਾਸਨ ਚਾਈਨਾ ਮੇਲ ਡੋਰ ਵੇਚਣ ਵਾਲਿਆਂ ਤੇ ਕੜੀ ਕਾਰਵਾਈ ਕਰ ਰਿਹਾ ਹੈ । ਆਮ ਲੋਕ ਪੁਲਿਸ ਪ੍ਰਸ਼ਾਸਨ ਨਾਲ ਸਹਿਯੋਗ ਕਰਕੇ ਇਨਾ ਚਾਈਨਾ ਡੋਰ ਵੇਚਣ ਵਾਲੇ ਵਪਾਰੀਆਂ ਤੇ ਕਾਰਵਾਈ ਕਰਵਾਉਣ ਇਸ ਦੇ ਨਾਲ ਹੀ ਆਰਗਨਾਈਜੇਸ਼ਨ ਦੇ ਪੰਜਾਬ ਸੈਕਟਰੀ ਵਿਕਰਾਂਤ ਕੁਮਾਰ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਇਹ ਤਿਉਹਾਰ ਖੁਸ਼ੀਆਂ ਦਾ ਤਿਉਹਾਰ ਹੈ ਇਸ ਨੂੰ ਖੂਨੀ ਤਿਉਹਾਰ ਵਿੱਚ ਨਾ ਬਦਲੋ ਚਾਈਨਾ ਡੋਰ ਕਾਰਨ ਕਈ ਲੋਕਾਂ ਦੇ ਘਰ ਦੇ ਚਿਰਾਗ ਬੁਝ ਗਏ ਹਨ ਇਸ ਦਾ ਪੂਰਨ ਤੌਰ ਤੇ ਬਾਈਕਾਟ ਹੋਣਾ ਚਾਹੀਦਾ ਹੈ । ਇਸ ਮੌਕੇ ਰਜਿੰਦਰ ਸ਼ਰਮਾ ਜ਼ਿਲਾ ਸੈਕਟਰੀ,ਅਜੇ ਕੁਮਾਰ ਜ਼ਿਲਾ ਕਮੇਟੀ ਮੈਂਬਰ, ਮਨਦੀਪ ਸੈਣੀ ਵਰਿੰਦਰ ਸਿੰਘ ਜੱਸੀ ਸੰਗਰੂਰ ਅਤੇ ਹੋਰ ਵੀ ਵੱਡੀ ਗਿਣਤੀ ਵਿੱਚ ਮੈਂਬਰ ਹਾਜ਼ਰ ਸਨ।