ਚੋਣ ਜਿੱਤਣ ਉਪਰੰਤ ਰਿਤੂ ਕੰਡਾ ਵੱਲੋਂ ਸ਼ੁਕਰਾਨਾ ਸਮਾਗਮ ਆਯੋਜਿਤ 

Share and Enjoy !

Shares
ਸੰਗਰੂਰ (ਜਗਸੀਰ ਲੌਂਗੋਵਾਲ): ਸੰਗਰੂਰ ਨਗਰ ਕੌਂਸਲ ਦੀਆਂ ਹੋਈਆਂ ਚੋਣਾਂ ਵਿੱਚ ਸਥਾਨਕ ਵਾਰਡ ਨੰਬਰ 17 ਦੇ ਉਮੀਦਵਾਰ ਰਿਤੂ ਕੰਡਾ ਵੱਲੋਂ ਜਿੱਤ ਪ੍ਰਾਪਤ ਹੋਣ ਦੀ ਖੁਸ਼ੀ ਵਿੱਚ ਸ਼ੁਕਰਾਨਾ ਸਮਾਗਮ ਗੁਰਦੁਆਰਾ ਸਾਹਿਬ ਹਰਿਗੋਬਿੰਦ ਪੁਰਾ ਵਿਖੇ ਕਰਵਾਇਆ ਗਿਆ। ਇਸ ਮੌਕੇ ਇਸਤਰੀ ਸਤਿਸੰਗ ਸਭਾ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਕੀਰਤਨ ਕੀਤਾ ਗਿਆ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਰਵਿੰਦ ਖੰਨਾ , ਧਰਮਿੰਦਰ ਦੁਲੱਟ ਜ਼ਿਲ੍ਹਾ ਪ੍ਰਧਾਨ,ਸਰਜੀਵਨ ਜਿੰਦਲ, ਮਿੰਕੂ ਜਵੰਦਾ ਚੇਅਰਮੈਨ ਇਨਫੋਟੈਕ ,ਅਮਰਜੀਤ ਸਿੰਘ ਟੀਟੂ ਡਾਇਰੈਕਟਰ ਕੋਆਪਰੇਟਿਵ ਬੈਂਕ ਨੇ ਵਿਸ਼ੇਸ਼ ਤੌਰ ਪਹੁੰਚ ਕੇ ਕੰਡਾ ਪਰਿਵਾਰ ਨੂੰ ਆਸ਼ੀਰਵਾਦ ਤੇ ਵਧਾਈਆਂ ਦਿੱਤੀਆਂ। ਸੁਰਿੰਦਰ ਪਾਲ ਸਿੰਘ ਸਿਦਕੀ ਅਤੇ ਰਾਜ ਕੁਮਾਰ ਅਰੋੜਾ ਨੇ ਰਿਤੂ ਕੰਡਾ ਦੇ ਪਤੀ ਹੈਪੀ ਕੰਡਾ ਦੀ ਸ਼ਖ਼ਸੀਅਤ ਬਾਰੇ ਦੱਸਿਆ ਅਤੇ ਉਨ੍ਹਾਂ ਨੂੰ ਮਿਲੀ ਵੱਡੀ ਜਿੱਤ ਤੇ ਵਧਾਈ ਦਿੱਤੀ ਅਤੇ ਉਨ੍ਹਾਂ ਵੱਲੋਂ ਕੀਤੀਆਂ ਜਾ ਰਹੀਆਂ ਸਮਾਜਿਕ ਸੇਵਾਵਾਂ ਦਾ ਜ਼ਿਕਰ ਕੀਤਾ। ਆਪ ਨੇ ਆਸ ਪ੍ਰਗਟ ਕੀਤੀ ਕਿ ਰਿਤੂ ਕੰਡਾ ਵਾਰਡ ਦੇ ਨਿਵਾਸੀਆਂ ਦੀ ਬੇਹਤਰੀ ਲਈ ਅਤੇ ਮੁਹੱਲੇ ਦੇ ਵਿਕਾਸ ਲਈ ਆਪਣੀ ਜ਼ਿੰਮੇਵਾਰੀ ਨੂੰ ਸੁਯੋਗ ਢੰਗ ਨਾਲ ਨਿਭਾਉਣਗੇ। ਗੁਰਦੁਆਰਾ ਸਾਹਿਬ ਵੱਲੋਂ ਭਾਈ ਸਤਵਿੰਦਰ ਸਿੰਘ ਭੋਲਾ ਹੈੱਡ ਗ੍ਰੰਥੀ, ਕੁਲਬੀਰ ਸਿੰਘ ਖਜਾਨਚੀ, ਬੀਬੀ ਬਲਵੰਤ ਕੌਰ ਪ੍ਰਧਾਨ ਇਸਤਰੀ ਸਤਿਸੰਗ ਸਭਾ, ਸੰਤੋਸ਼ ਕੌਰ ਵੱਲੋਂ ਰਿਤੂ ਕੰਡਾ ਅਤੇ ਹੈਪੀ ਕੰਡਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਹੈਪੀ ਕੰਡਾ ਨੇ ਵਾਰਡ ਨਿਵਾਸੀਆਂ ਵੱਲੋਂ ਉਨਾਂ ਨੂੰ ਵੱਡੀ ਜਿੱਤ ਦੇਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਰਿਤੂ ਕੰਡਾ ਵਾਰਡ ਨਿਵਾਸੀਆਂ ਦੀਆਂ ਆਸਾਂ ਤੇ ਪੂਰੇ ਉਤੱਰਣਗੇ ਅਤੇ ਉਨ੍ਹਾਂ ਦੇ ਦੁੱਖ ਸੁੱਖ ਵਿੱਚ ਭਾਈਵਾਲ ਹੋਣਗੇ।ਇਸ ਮੌਕੇ ਤੇ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚੋਂ ਜਿੱਤੇ ਵੱਖ ਵੱਖ ਪਾਰਟੀਆਂ ਅਤੇ ਅਜ਼ਾਦ ਉਮੀਦਵਾਰ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਨੱਥੂ ਲਾਲ ਢੀਂਗਰਾ, ਇਕਬਾਲਜੀਤ ਸਿੰਘ ਪੂਨੀਆ, ਰਿਪੂਦਮਨ ਸਿੰਘ ਢਿੱਲੋਂ, ਹਰਮਨਦੀਪ ਕੌਰ, ਰਵੀ ਚਾਵਲਾ, ਵਿਜੈ ਲੰਕੇਸ਼, ਸਤਿੰਦਰ ਸੈਣੀ, ਪਰਮਿੰਦਰ ਪਿੰਕੀ, ਜੋਤੀ ਗਾਬਾ, ਜਗਜੀਤ ਕਾਲਾ, ਹਰਬੰਸ ਲਾਲ ਸਮੇਤ ਅਰੋੜਾ ਮਹਾਂ ਸਭਾ ਨੇ ਪ੍ਰਧਾਨ ਡਾਕਟਰ ਮਹਿੰਦਰ ਬਾਬਾ, ਹਰੀਸ਼ ਟੁਟੇਜਾ, ਪੂਰਨ ਚੰਦ ਸ਼ਰਮਾ, ਵਿਜੈ ਸਾਹਨੀ, ਐਨ ਡੀ ਸਿੰਗਲਾ, ਹਰੀਸ਼ ਅਰੋੜਾ, ਘਨਸ਼ਿਆਮ, ਬਿੰਦਰ ਬਾਂਸਲ, ਹਰਜੀਤ ਸਿੰਘ ਸਿੱਧੂ, ਨੰਦ ਲਾਲ ਅਰੋੜਾ , ਹਨੀ ਗਾਬਾ, ਪਰਵੀਨ ਗਰੋਵਰ , ਦੀਪੂ, ਸੰਦੀਪ, ਪੰਕਜ, ਦੀਪਕ, ਮਨੀ, ਸਨੀ ਆਦਿ ਨੇ ਕੰਡਾ ਪਰਿਵਾਰ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਤੇ ਪਰਿਵਾਰਕ ਮੈਂਬਰ, ਮੁਹੱਲਾ ਨੂਰ ਪੁਰਾ, ਪ੍ਰਤਾਪ ਨਗਰ, ਮਾਨ ਕਲੋਨੀ ਦੇ ਵਸਨੀਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

About Post Author

Share and Enjoy !

Shares

Leave a Reply

Your email address will not be published. Required fields are marked *