ਸੰਗਰੂਰ(ਜਗਸੀਰ ਲੌਂਗੋਵਾਲ):ਕੌਮੀ ਸੜਕ ਸੁਰੱਖਿਆ ਮਹੀਨੇ ਤਹਿਤ ਚੱਲ ਰਹੀਆਂ ਜਾਗਰੂਕਤਾ ਗਤੀਵਿਧੀਆਂ ਤਹਿਤ ਅੱਜ ਰਿਜਨਲ ਟਰਾਂਸਪੋਰਟ ਅਫਸਰ ਮਨਜੀਤ ਕੌਰ ਅਤੇ ਪੀਆਰਟੀਸੀ ਦੇ ਜਨਰਲ ਮੈਨੇਜਰ ਜਤਿੰਦਰਪਾਲ ਸਿੰਘ ਗਰੇਵਾਲ ਦੇ ਸਹਿਯੋਗ ਨਾਲ ਟਰੈਫਿਕ ਪੁਲਿਸ ਵੱਲੋਂ ਬੱਸ ਚਾਲਕਾਂ ਨੂੰ ਸੰਘਣੀ ਧੁੰਦ ਦੌਰਾਨ ਵਾਹਨ ਚਲਾਉਂਦੇ ਸਮੇਂ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਕੰਡਕਟਰਾਂ ਅਤੇ ਡਰਾਇਵਰਾਂ ਨੂੰ ਟਰੈਫਿਕ ਪੁਲਿਸ ਦੇ ਬੁਲਾਰਿਆਂ ਨੇ ਸੁਚੇਤ ਕੀਤਾ ਅਤੇ ਸੜਕਾਂ ਉੱਪਰ ਹੋਣ ਵਾਲੇ ਐਕਸੀਡੈਂਟ ਤੋਂ ਬਚਾਅ ਦੇ ਨੁਕਤੇ ਸਾਂਝੇ ਕੀਤੇ। ਇਸ ਤੋਂ ਇਲਾਵਾ ਪੀਆਰਟੀਸੀ, ਸੰਗਰੂਰ ਡਿਪੂ ਦੀਆਂ ਬੱਸਾਂ ਉੱਪਰ ਰਿਫਲੈਕਟਰ ਵੀ ਲਗਾਏ ਗਏ ।
ਇਸ ਮੌਕੇ ਤੇ ਪੀਆਰਟੀਸੀ ਵੱਲੋਂ ਸੁਨੀਤਾ ਰਾਣੀ (ਸੁਪਰੰਡਟ), ਰਮਨ ਕੁਮਾਰ (ਰਿਟਾ. ਏ.ਸੀ.ਐਫ.ਏ) ਗੁਰਬਖਸ਼ ਸਿੰਘ (ਚੀਫ ਇੰਸਪੈਕਟਰ), ਹਰਸਿਮਰਤ ਸਿੰਘ (ਐਸ.ਐਸ.ਆਈ), ਗੋਬਿੰਦਰ ਸਿੰਘ (ਇੰਚਾਰਜ ਬੱਸ ਸਟੈਂਡ ਸੰਗਰੂਰ), ਮੱਖਣ ਸਿੰਘ (ਡਿਊਟੀ ਇੰਸਪੈਕਟਰ) ਅਤੇ ਆਰ.ਟੀ.ਏ ਦਫਤਰ ਦੇ ਧਰਵਿੰਦਰ ਸਿੰਘ (ਸਟੈਨੋਟਾਈਪਿਸਟ), ਪਵਨ ਕੁਮਾਰ (ਜੂਨੀਅਰ ਸਹਾਇਕ), ਪੰਕਜ ਸ਼ਰਮਾ (ਜੂਨੀਅਰ ਸਹਾਇਕ), ਸ਼੍ਰੀ ਗੁਰਜੀਤ ਸਿੰਘ (ਏ.ਐਸ.ਆਈ), ਊਧਮ ਸਿੰਘ (ਹੈਂਡ ਕਾਂਸਟੇਬਲ) ਅਤੇ ਪੁਲਿਸ ਥਾਣਾ, ਸੰਗਰੂਰ ਵੱਲੋਂ ਪਵਨ ਕੁਮਾਰ (ਟ੍ਰੈਫਿਕ ਇੰਚਾਰਜ), ਗੁਰਜੀਤ ਸਿੰਘ (ਏ.ਐਸ.ਆਈ), ਸ਼੍ਰੀ ਬਲਵਿੰਦਰ ਸਿੰਘ (ਏ.ਐਸ.ਆਈ) ਹਾਜਰ ਸਨ ।