ਹੁਸ਼ਿਆਰਪੁਰ ( ਤਰਸੇਮ ਦੀਵਾਨਾ ): ਲੋਹੜੀ ਦੇ ਨਾਲ ਆਉਣ ਵਾਲੇ ਬਸੰਤ ਦੇ ਤਿਉਹਾਰ ਵਿੱਚ ਜਿਸ ਤਰ੍ਹਾਂ ਨੌਜਵਾਨਾਂ ਤੇ ਬੱਚਿਆ ਵਲੋਂ ਪਤੰਗ ਬਾਜ਼ੀ ਕੀਤੀ ਜਾਂਦੀ ਹੈ ਤੇ ਧਾਗੇ ਦੀ ਡੋਰ ਨੂੰ ਨਾ ਇਸਤੇਮਾਲ ਕਰਦੇ ਹੋਏ ਚਾਈਨਾ ਡੋਰ ਦਾ ਇਸਤੇਮਾਲ ਕੀਤਾ ਜਾਂਦਾ ਹੈ ਤੇ ਕੀਤਾ ਜਾ ਰਿਹਾ ਹੈ ਜਿਸ ਲਈ ਪੰਜਾਬ ਸਰਕਾਰ ਵਲੋਂ ਹਰ ਸਾਲ ਇਹ ਕਿਹਾ ਜਾਦਾ ਹੈ ਕਿ ਚਾਈਨਾ ਡੋਰ ਵੇਚਣ ਤੇ ਖਰੀਦਣ ਵਾਲੇ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਹ ਕਾਨੂੰਨੀ ਕਾਰਵਾਈ ਕਾਗਜ਼ਾ ਵਿੱਚ ਹੀ ਸਿੱਮਟ ਕੇ ਰਹਿ ਜਾਦੀ ਹੈ ਇਨ੍ਹਾਂ ਗੱਲ੍ਹਾਂ ਦਾ ਪ੍ਰਗਟਾਵਾ ਕਰਦੇ ਹੋਏ “ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ( ਰਜਿ) ਪੰਜਾਬ ਇੰਡੀਆਂ ਦੇ ਜਿਲ੍ਹਾ ਹੁਸ਼ਿਆਰਪੁਰ ਤੋ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਨੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਸਾਂਝੇ ਕੀਤੇ ਉਨ੍ਹਾਂ ਕਿਹਾ ਕਿ ਚਾਈਨਾ ਡੋਰ ਦਾ ਇਸਤੇਮਾਲ ਬੱਚੇ ਤੇ ਕੀ ਨੌਜਵਾਨ ਪੀੜ੍ਹੀ ਵੀ ਲੋਹੜੀ ਤੇ ਬਸੰਤ ਦੇ ਤਿਉਹਾਰ ਦੇ ਮੌਕੇ ਤੇ ਪਤੰਗਬਾਜ਼ੀ ਚਾਈਨਾ ਡੋਰ ਨਾਲ ਕਰਦੇ ਹਨ ਉਥੇ ਹੀ ਇਹ ਚਾਈਨਾ ਡੋਰ ਇੰਨਸਾਨ ਤੇ ਕੀ ਜਾਨਵਰਾਂ , ਪੰਛੀਆਂ ਲਈ ਵੀ ਘਾਤਕ ਸਾਬਿਤ ਹੋ ਰਹੀ ਹੈ ਜਿਸਨੂੰ ਸਰਕਾਰਾਂ ਵਲੋਂ ਸਪੂਰਨ ਤੋਰ ਤੇ ਬੰਦ ਦੇ ਆਦੇਸ਼ ਹਨ ਪਰ ਚਾਈਨਾ ਡੋਰ ਦੀ ਵਿਕਰੀ ਨਹੀ ਰੁੱਕ ਰਹੀ ਉਨ੍ਹਾਂ ਨੇ ਕਿਹਾ ਕਿ ਦੁਕਾਨਦਾਰ ਕਾਨੂੰਨ ਨੂੰ ਛਿਕੇ ਤੇ ਢੰਗ ਕੇ ਚਾਈਨਾ ਡੋਰ ਨੂੰ ਧੜੱਲੇ ਨਾਲ ਵੇਚ ਕੇ ਮੋਟੀਆਂ ਕਮਾਈਆ ਕਰ ਰਹੇ ਹਨ ਤੇ ਪੁਲਿਸ ਪ੍ਰਸਾਸ਼ਨ ਹੱਥ ਤੇ ਹੱਥ ਰੱਖ ਕੇ ਕਿਸੇ ਵੱਡੀ ਵਾਰਦਾਤ ਹੋਣ ਦੀ ਉਡੀਕ ਕਰ ਰਿਹਾ ਹੈ ਉਨ੍ਹਾਂ ਨੇ ਕਿਹਾ ਕਿ ਅੱਜ ਵੀ ਮੇਰੇ ਕੋਲ ਚਾਈਨਾ ਡੋਰ ਵਾਲਾ ਪਤੰਗ ਹੈ ਜੋ ਸਾਡੇ ਦਫਤਰ ਦੀ ਛੱਤ ਤੋਂ ਮਿਲਿਆ ਹੈ ਤੇ ਆਖ ਰਿਹਾ ਹੈ ਕਿ ਦੇਖ ਲਓ ਕਾਨੂੰਨ ਦੀਆਂ ਦੁਕਾਨਦਾਰ ਤੇ ਪਤੰਗਬਾਜ਼ੀ ਦਾ ਸ਼ੋਕ ਰੱਖਣ ਵਾਲੇ ਕਾਨੂੰਨ ਤੋਂ ਬੇਖੂਫ ਹੋ ਕੇ ਲੋਕਾਂ, ਜਾਨਵਰਾ ਤੇ ਪੰਛੀਆਂ ਦੀਆਂ ਜਿੰਦਗੀਆਂ ਨਾਲ ਖੇਡ ਰਹੇ ਹਨ ਉਹਨਾਂ ਹੋਰ ਜਾਣਕਾਰੀ ਦਿੰਦਿਆ ਆਖਿਆ ਕਿ ਕਿਤੇ ਨਾ ਕਿਤੇ ਇਸ ਕਾਰੋਬਾਰ ਵਿੱਚ ਲੋਕਲ ਪੁਲਿਸ ਪ੍ਰਸਾਸ਼ਨ ਵੀ ਹਿੱਸੇਦਾਰ ਹੈ ਜਿੰਨ੍ਹਾ ਦੀ ਢਿੱਲ ਮੱਠ ਦੇ ਕਾਰਨ ਦੁਕਾਨਦਾਰਾ ਵਲੋਂ ਚਾਈਨਾ ਡੋਰ ਵੇਚਣ ਤੇ ਲੋਕਾਂ ਵਲੋਂ ਇਸ ਘਾਤਿਕ ਚਾਈਨਾ ਡੋਰ ਨੂੰ ਖਰੀਦਣ ਤੇ ਵੇਚਣ ਦਾ ਸਿਲਸਿਲਾ ਜਾਰੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਆਉਣ ਵਾਲੀ ਬਸੰਤ ਦੁਰਾਨ ਚਾਈਨਾ ਡੋਰ ਵੇਚਣ ਤੇ ਖਰੀਦਣ ਵਾਲੇ ਉੱਪਰ ਕਾਰਵਾਈ ਕਰਨ ਦੇ ਪੁਲਿਸ਼ ਪ੍ਰਸਾਸ਼ਨ ਨੂੰ ਸਖ਼ਤ ਹੁਕਮ ਦਿੱਤੇ ਜਾਣ ਤਾਂ ਜੋ ਲੋਕਾਂ, ਜਾਨਵਰਾਂ ਤੇ ਪੰਛੀਆਂ ਦੀ ਜਾਨ ਦਾ ਬਚਾਅ ਹੋ ਸਕੇ । ਇਸ ਮੋਕੇ ਉਨ੍ਹਾਂ ਨੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆ ਨੂੰ ਚਾਈਨਾ ਡੋਰ ਇਸਤੇਮਾਲ ਕਰਨ ਤੋਂ ਰੁਕਿਆ ਜਾਵੇ।