ਸੰਗਰੂਰ (ਜਗਸੀਰ ਲੌਂਗੋਵਾਲ): ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂ ਲਖਵੀਰ ਲੌਂਗੋਵਾਲ, ਜਮਹੂਰੀ ਅਧਿਕਾਰ ਸਭਾ ਸੰਗਰੂਰ ਦੇ ਜਗਜੀਤ ਭੁਪਾਲ ,ਡੈਮੋਕਰੇਟਿਕ ਟੀਚਰ ਫਰੰਟ ਦੇ ਬਲਵੀਰ ਚੰਦ ਲੋਂਗੋਵਾਲ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜਰਨੈਲ ਸਿੰਘ ਕਾਲੇਕੇ,ਕਿਰਤੀ ਕਿਸਾਨ ਯੂਨੀਅਨ ਸੁਖਦੇਵ ਸਿੰਘ,ਨਾਰੀ ਏਕਤਾ ਜਬਰ ਵਿਰੋਧੀ ਫਰੰਟ ਪੰਜਾਬ ਹਰਪ੍ਰੀਤ ਕੌਰ ਧੂਰੀ, ਤਰਕਸ਼ੀਲ ਸੁਸਾਇਟੀ ਦੇ ਜੁਝਾਰ ਸਿੰਘ,ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਬਿੱਕਰ ਸਿੰਘ ਹਥੋਆ , ਲੋਕ ਸੰਗਰਾਮ ਮੋਰਚੇ ਦੇ ਨਰਿੰਦਰ ਨਿੰਦੀ,ਸੁਰਜੀਤ ਸਿੰਘ ਬਿਸ਼ਨਪੁਰ ਆਦਿ ਆਗੂਆਂ ਨੇ ਕਿਹਾ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਸਤੰਬਰ 2024 ਅੰਦਰ ਮ੍ਰਿਤਕ ਚਾਰ ਮਨਰੇਗਾ ਮਜ਼ਦੂਰਾਂ ਨੂੰ ਇਨਸਾਫ ਦਵਾਉਣ ਦੇ ਲਈ ਬਿਸ਼ਨਪੁਰਾ ਕਾਂਡ ਐਕਸ਼ਨ ਕਮੇਟੀ ਵੱਲੋਂ ਸੰਘਰਸ਼ ਕੀਤਾ ਗਿਆ ਸੀ। ਜਿਸ ਤੋਂ ਬਾਅਦ ਨਿਰਅਧਾਰ ਐਫਆਈਆਰ ਬਿਸ਼ਨਪੁਰਾ ਕਾਂਡ ਐਕਸ਼ਨ ਕਮੇਟੀ ਦੇ ਆਗੂ ਪ੍ਰਗਟ ਸਿੰਘ ਕਾਲਾਝਾੜ ਅਤੇ ਧਰਮਪਾਲ ਨਮੋਲ ਤੇ ਦਰਜ਼ ਕੀਤੀ ਗਈ ਐਫਆਈਆਰ ਨੂੰ ਰੱਦ ਕਰਵਾਉਣ ਦੇ ਲਈ ਅੱਜ ਜਨਤਕ ਜਮਹੂਰੀ ਜਥੇਬੰਦੀਆਂ ਦੀ ਮੀਟਿੰਗ ਗਦਰ ਮੈਮੋਰੀਅਲ ਭਵਨ ਸੰਗਰੂਰ ਵਿਖੇ ਸੱਦੀ ਗਈ ਸੀ ਜਿੱਥੇ ਕਿ ਪੁਲਿਸ ਵੱਲੋਂ ਆਗੂਆਂ ਨੂੰ ਗਿਰਫਤਾਰ ਕਰਨ ਦੇ ਲਈ ਛਾਪੇਮਾਰੀ ਕੀਤੀ ਗਈ। ਜਿਸਦੀ ਜਨਤਕ ਜਮਹੂਰੀ ਜਥੇਬੰਦੀਆਂ ਦੇ ਆਗੂਆਂ ਨੇ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਕਿਹਾ ਕੀ ਕਿਰਤੀ ਲੋਕਾਂ ਦੇ ਲੜਨ ਦੇ ਜਮਹੂਰੀ ਹੱਕਾਂ ਤੇ ਡਾਕਾ ਹੈ। ਜਿਸ ਤੋਂ ਬਾਅਦ ਜਨਤਕ ਜਮਹੂਰੀ ਜਥੇਬੰਦੀਆਂ ਦਾ ਡੈਪੂਟੇਸ਼ਨ ਐਫਆਈਆਰ ਨੂੰ ਰੱਦ ਕਰਵਾਉਣ ਅਤੇ ਪੁਲਿਸ ਵੱਲੋਂ ਛਾਪੇਮਾਰੀ ਕਰਨ ਦੇ ਰੋਸ ਵਜੋਂ ਐਸਐਸਪੀ ਸੰਗਰੂਰ ਨੂੰ ਮਿਲਿਆ ਉਹਨਾਂ ਨੇ ਪੂਰਨ ਭਰੋਸਾ ਦਵਾਇਆ ਪੁਲਿਸ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਨਹੀਂ ਕੀਤੀ ਜਾਏਗੀ ਅਤੇ ਐਫਆਈਆਰ ਨੂੰ ਇਨਕੁਇਰੀ ਕਰਕੇ ਰੱਦ ਕੀਤਾ ਜਾਵੇਗਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਲਾਲ ਚੰਦ,ਵਿਸਾਖਾ ਸਿੰਘ , ਗੁਰਜੀਤ ਸਿੰਘ,ਧਰਮਪਾਲ ਲਹਿਰਾਂ ਹਾਜ਼ਰ ਸਨ।