ਸੰਗਰੂਰ (ਜਗਸੀਰ ਲੌਂਗੋਵਾਲ): ਦੇਸ਼ ਦੀ ਪ੍ਰਸਿੱਧ ਤੇ ਸਰਗਰਮ ਸਮਾਜਿਕ ਜੱਥੇਬੰਦੀ ਭਾਰਤੀਯ ਅੰਬੇਡਕਰ ਮਿਸ਼ਨ, ਭਾਰਤ ਦੇ ਕੌਮੀ ਪ੍ਰਧਾਨ ਸ਼੍ਰੀ ਦਰਸ਼ਨ ਸਿੰਘਕਾਂਗੜਾ ਵੱਲੋਂ ਮੈਡਮ ਪੂਨਮ ਕਾਂਗੜਾ ਮੁੱਖ ਸਰਪ੍ਰਸਤ ਦੀ ਅਨੁਮਤੀ ਨਾਲ ਸਾਲ 2025 ਲਈ ਦੇਸ਼ ਦੇ ਕੁੱਝ ਵੱਖ ਵੱਖ ਵਿੰਗਾਂ ਦੇ ਪ੍ਰਦੇਸ਼ਾਂ ਵਿੱਚ ਸੂਬਾ ਪ੍ਰਧਾਨ ਨਿਯੁਕਤ ਕਰਨ ਦੇ ਨਾਲ ਨਾਲ ਮਿਸ਼ਨ ਦੀਆਂ ਗਤੀਵਿਧੀਆਂ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਮਿਸ਼ਨ ਦੇ 11 ਕਾਨੂੰਨੀ ਸਲਾਹਕਾਰ ਨਿਯੁਕਤ ਕੀਤੇ ਗਏ ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ। ਪ੍ਰਦੇਸ਼ ਪ੍ਰਧਾਨਾਂ ਵਿੱਚ ਮੈਡਮ ਪਰਮਜੀਤ ਕੌਰ ਗੁੱਮਟੀ ਪੰਜਾਬ ਪ੍ਰਧਾਨ ਮਹਿਲਾ ਵਿੰਗ, ਸ਼੍ਰੀ ਰਜਨੀਸ਼ ਕੁਮਾਰ ਭੀਖੀ ਪੰਜਾਬ ਪ੍ਰਧਾਨ ਯੂਥ ਵਿੰਗ, ਸ਼੍ਰੀ ਹਰਮੇਸ਼ ਸਿੰਘ ਤਲਵਾੜੀ ਹਰਿਆਣਾ ਪ੍ਰਧਾਨ ਯੂਥ ਵਿੰਗ, ਸ਼੍ਰੀਮਤੀ ਸੁਨੀਤਾ ਰਾਣੀ ਕੁਰਕਸ਼ੇਤਰ ਹਰਿਆਣਾ ਪ੍ਰਧਾਨ ਮਹਿਲਾ ਵਿੰਗ, ਸ਼ਫੀਕ ਕੁਰੇਸ਼ੀ ਜੈਪੁਰ ਰਾਜਸਥਾਨ ਪ੍ਰਧਾਨ ਯੂਥ ਵਿੰਗ, ਸ਼੍ਰੀਮਤੀ ਕੰਚਨ ਦੈਵੀ ਰਾਜਸਥਾਨ ਪ੍ਰਧਾਨ ਮਹਿਲਾ ਵਿੰਗ, ਯਾਵਰ ਮੁਹੰਮਦ ਵਾਨੀ ਜੰਮੂ ਕਸ਼ਮੀਰ ਪ੍ਰਧਾਨ ਯੂਥ ਵਿੰਗ, ਮੈਡਮ ਰਵੀਨਾ ਜੰਮੂ ਕਸ਼ਮੀਰ ਪ੍ਰਧਾਨ ਮਹਿਲਾ ਵਿੰਗ, ਸ਼੍ਰੀ ਹਨੀ ਨਾਲਾਗੜ੍ਹ ਹਿਮਾਚਲ ਪ੍ਰਦੇਸ਼ ਪ੍ਰਧਾਨ ਯੂਥ ਵਿੰਗ, ਸ਼੍ਰੀਮਤੀ ਸੰਤੋਸ਼ ਰਾਣੀ ਹਿਮਾਚਲ ਪ੍ਰਦੇਸ਼ ਪ੍ਰਧਾਨ ਮਹਿਲਾ ਵਿੰਗ ਅਤੇ ਕਾਨੂੰਨੀ ਸਲਾਹਕਾਰਾਂ ਵਿੱਚ ਸ਼੍ਰੀ ਜਤਿਨ ਚੌਹਾਨ ਐਡਵੋਕੇਟ ਸੰਗਰੂਰ, ਸ਼੍ਰੀ ਬਿਸਮ ਕਿੰਗਰ ਐਡਵੋਕੇਟ ਹਾਈਕੋਰਟ ਚੰਡੀਗੜ੍ਹ, ਮੈਡਮ ਮਨਪ੍ਰੀਤ ਕੌਰ ਐਡਵੋਕੇਟ ਬਰਨਾਲਾ, ਸ਼੍ਰੀ ਰਾਹੁਲ ਪਵਾਲ ਐਡਵੋਕੇਟ ਲੁਧਿਆਣਾ, ਮੈਡਮ ਨਵਨੀਤ ਕੌਰ ਐਡਵੋਕੇਟ ਮੋਹਾਲੀ, ਸ ਸੁਖਵਿੰਦਰ ਸਿੰਘ ਐਡਵੋਕੇਟ ਤਰਨਤਾਰਨ, ਮੈਡਮ ਗੁਰਬਿੰਦਰ ਕੌਰ ਐਡਵੋਕੇਟ ਫਰੀਦਕੋਟ, ਸ਼੍ਰੀ ਕ੍ਰਿਸ਼ਨ ਕੁਮਾਰ ਐਡਵੋਕੇਟ ਸਮਾਣਾ, ਸ਼੍ਰੀ ਲਲਿਤ ਐਡਵੋਕੇਟ ਸੰਗਰੂਰ, ਸ਼੍ਰੀ ਮਨਦੀਪ ਸਿੰਘ ਕਲੇਰ ਐਡਵੋਕੇਟ ਪੰਜਾਬ ਹਰਿਆਣਾ ਹਾਈਕੋਰਟ ਅਤੇ ਸ਼੍ਰੀ ਅਮਨਦੀਪ ਚੋਪੜਾ ਐਡਵੋਕੇਟ ਸੰਗਰੂਰ ਸ਼ਾਮਿਲ ਹਨ। ਇਸ ਮੌਕੇ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਨੇ ਕਿਹਾ ਕਿ ਸਮਾਜ ਸੇਵਾ ਦਾ ਜਜ਼ਬਾ ਰੱਖਣ ਵਾਲੇ ਸਾਥੀਆਂ ਨੂੰ ਮਿਸ਼ਨ ਵਿੱਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ।