ਸੁਨਾਮ ਊਧਮ ਸਿੰਘ ਵਾਲ਼ਾ(ਜਗਸੀਰ ਲੌਂਗੋਵਾਲ: ਸ਼੍ਰੀ ਬਾਲਾਜੀ ਟਰੱਸਟ ਅਤੇ ਕਾਂਸਲ ਫਾਊਂਡੇਸ਼ਨ ਵੱਲੋਂ ਚਲਾਏ ਜਾ ਰਹੇ ਡਾ: ਕੇਸ਼ਵ ਰਾਓ ਹੇਡਗੇਵਾਰ ਮੋਬਾਈਲ ਹਸਪਤਾਲ ਨੂੰ ਪ੍ਰਯਾਗਰਾਜ ਵਿਖੇ ਹੋਣ ਜਾ ਰਹੇ ਮਹਾਕੁੰਭ ਲਈ ਇਲਾਕੇ ਦੇ ਪ੍ਰਸਿੱਧ ਸਰਜਨ ਅਤੇ ਵਿਨਾਇਕ ਹਸਪਤਾਲ ਰਾਹੀਂ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਡਾ: ਰਾਜੀਵ ਜਿੰਦਲ ਨੇ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਸ਼੍ਰੀ ਬਾਲਾਜੀ ਟਰੱਸਟ ਤੋਂ ਗੌਰਵ ਬਾਂਸਲ ਅਤੇ ਕਾਂਸਲ ਫਾਊਂਡੇਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ: ਅਮਿਤ ਕਾਂਸਲ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਮੌਕੇ ਡਾ: ਰਾਜੀਵ ਜਿੰਦਲ ਨੇ ਕਿਹਾ ਕਿ ਸ਼੍ਰੀ ਬਾਲਾਜੀ ਟਰੱਸਟ ਅਤੇ ਕਾਂਸਲ ਫਾਊਂਡੇਸ਼ਨ ਵੱਲੋਂ ਸਮੇਂ-ਸਮੇਂ ‘ਤੇ ਇਸ ਮੋਬਾਈਲ ਹਸਪਤਾਲ ਰਾਹੀਂ ਇਲਾਕੇ ਦੇ ਲੋੜਵੰਦ ਲੋਕਾਂ ਨੂੰ ਮੁਫ਼ਤ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਅਤੇ ਹੁਣ ਇਹ ਮੋਬਾਈਲ ਹਸਪਤਾਲ ਪ੍ਰਯਾਗਰਾਜ ‘ਚ ਹੋ ਰਹੇ ਮਹਾਕੁੰਭ ‘ਚ ਸੇਵਾਵਾਂ ਪ੍ਰਦਾਨ ਕਰਕੇ ਦੈਵੀ ਕਾਰਜ ਵਿੱਚ ਯੋਗਦਾਨ ਪਾਵੇਗਾ। ਇਸ ਲਈ ਸ੍ਰੀ ਬਾਲਾ ਜੀ ਟਰਸਟ ਵਧਾਈ ਅਤੇ ਸ਼ਲਾਘਾ ਦਾ ਪਾਤਰ ਹੈ।
ਹਿੰਦੂਤਵ ਰਾਸ਼ਟਰਵਾਦੀ ਚਿੰਤਕ ਅਤੇ ਕਾਂਸਲ ਫਾਊਂਡੇਸ਼ਨ ਦੇ ਸੰਸਥਾਪਕ ਡਾ: ਅਮਿਤ ਕਾਂਸਲ ਨੇ ਕਿਹਾ ਕਿ ਪ੍ਰਯਾਗਰਾਜ ਵਿਖੇ ਹੋਣ ਜਾ ਰਿਹਾ ਮਹਾਂਕੁੰਭ ਸਮਾਜਿਕ ਸਮਰਸਤਾ ਅਤੇ ਅਧਿਆਤਮਿਕਤਾ ਦਾ ਪ੍ਰਤੀਕ ਹੈ । ਇਹ ਦੁਨੀਆ ਦਾ ਸਭ ਤੋਂ ਵੱਡਾ ਆਯੋਜਨ ਹੈ। ਹਰ ਹਿੰਦੂ ਆਪਣੀ ਪੂਰੀ ਸ਼ਰਧਾ ਅਤੇ ਵਿਸ਼ਵਾਸ ਨਾਲ ਪ੍ਰਯਾਗਰਾਜ ਦੇ ਪਵਿੱਤਰ ਸੰਗਮ ‘ਤੇ ਇਸ਼ਨਾਨ ਕਰਨਾ ਚਾਹੁੰਦਾ ਹੈ।
ਸ੍ਰੀ ਬਾਲਾਜੀ ਟਰੱਸਟ ਤੋਂ ਗੌਰਵ ਬਾਂਸਲ ਜਨਾਲੀਆ ਨੇ ਦੱਸਿਆ ਕਿ ਸ੍ਰੀ ਬਾਲਾਜੀ ਟਰੱਸਟ ਵੱਲੋਂ ਮਨੁੱਖ ਦੀ ਸੇਵਾ ਨੂੰ ਨਰਾਇਣ ਦੀ ਸੇਵਾ ਸਮਝਦਿਆਂ ਚੈਰਿਟੀ ਦਾ ਕੰਮ ਲਗਾਤਾਰ ਜਾਰੀ ਹੈ, ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇ ਅਧੀਨ ਅਦਾਰੇ ਐਨ.ਐਚ.ਪੀ.ਸੀ ਵੱਲੋਂ ਸੀ ਐਸ ਆਰ ਗਤੀਵਿਧੀ ਅਧੀਨ ਪ੍ਰਧਾਨ ਕੀਤਾ ਗਿਆ ਇਹ ਮੋਬਾਇਲ ਹਸਪਤਾਲ ਖੇਤਰ ਲਈ ਵਰਦਾਨ ਸਾਬਤ ਹੋਇਆ ਹੈ। ਉਹਨਾਂ ਦੱਸਿਆ ਕਿ ਉਹਨਾਂ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਹੁਣ ਇਹ ਮੋਬਾਈਲ ਹਸਪਤਾਲ ਪ੍ਰਯਾਗਰਾਜ ਵਿੱਚ 13 ਜਨਵਰੀ ਤੋਂ 26 ਫਰਵਰੀ ਤੱਕ ਹੋਣ ਵਾਲੇ ਪਵਿੱਤਰ ਮਹਾਕੁੰਭ ਦੌਰਾਨ ਹਜ਼ਾਰਾਂ ਲੋਕਾਂ ਨੂੰ ਲੋੜੀਂਦਾ ਇਲਾਜ ਅਤੇ ਦਵਾਈਆਂ ਪ੍ਰਦਾਨ ਕਰ ਸੇਵਾ ਕਰੇਗਾ। ਇਸ ਮੌਕੇ ਨਰਾਇਣ ਸ਼ਰਮਾ, ਸ਼ੀਤਲ ਮਿੱਤਲ, ਪਾਲਾ ਸਿੰਘ, ਅਨਿਲ ਕੁਮਾਰ, ਵਰੁਣ ਕਾਂਸਲ, ਬਬਲੂ ਸਿੰਗਲ, ਚੱਕਸ਼ੂ ਗੋਇਲ ਆਦਿ ਵੀ ਹਾਜ਼ਰ ਸਨ।