ਬਲਾਚੌਰ : ਬਲਾਚੌਰ ਦੇ ਗੁਰਦੁਆਰਾ ਨਾਨਕ ਨਿਰਵੈ ਸੱਚਖੰਡ ਧਾਮ ਰੋਲੂ ਕਲੋਨੀ ਬਲਾਚੌਰ ਬਲੋ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਸਜਾਇਆ ਗਿਆ ਭਾਈ ਹਰਜਿੰਦਰ ਸਿੰਘ ਬਰਾੜ ਅਰਦਾਸ ਕਰਨ ਉਪਰੰਤ ਫੁੱਲਾਂ ਨਾਲ ਸਜਾਈ ਪਾਲਕੀ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੰਜ ਪਿਆਰਿਆਂ ਦੀ ਗਵਾਈ ਵਿੱਚ ਸ਼ੁਰੂ ਕੀਤਾ ਗਿਆ ਅਤੇ ਨਿਹੰਗ ਸਿੰਘਾਂ ਨੇ ਗੱਤਕੇ ਦੇ ਜੌਹਰ ਵਿਖਾਏ ਬੈਂਡ ਵਾਜਿਆਂ ਨਾਲਵੱਖ ਵੱਖ ਪਿੰਡਾਂ ਸ਼ਹਿਰ ਦੀ ਪਰਿਕਰਮਾ ਕਰਦਾ ਹੋਇਆ ਵੱਖ-ਵੱਖ ਪਿੰਡਾਂ ਵਿੱਚ ਫੁੱਲਾਂ ਨਾਲ ਇਸ ਨਗਰ ਕੀਰਤਨ ਦਾ ਸਵਾਗਤ ਕੀਤਾ ਅਤੇ ਪੰਜ ਪਿਆਰਿਆਂ ਨੂੰ ਸਰੋਪਿਓ ਪਾ ਕੇ ਸਨਮਾਨਿਤ ਕੀਤਾ ਗਿਆ ਗਿਆ ਅਤੇ ਵੱਖ ਵੱਖ ਉੱਤੇ ਤੇ ਚਾਹ ਪਕੌੜੇ ਫਰੂਟ ਮਿਠਾਈ ਦੇ ਲੰਗਰ ਲਗਾਏ ਗਏ ਸਨ।
ਭਾਈ ਹਰਜਿੰਦਰ ਸਿੰਘ ਬਰਾੜ ਨੇ ਕਿਹਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਬ ਤੇ ਸੰਗਤਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਦੁਨੀਆਂ ਦੇ ਧਾਰਮਿਕ ਇਤਿਹਾਸ ਅੰਦਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਲਸਾਨੀ ਅਤੇ ਪ੍ਰੇਰਨਾਦਾਇਕ ਹੈ ਉਹਨਾਂ ਸੰਗਤਾਂ ਨੂੰ ਗੁਰੂ ਸਾਹਿਬ ਵੱਲੋਂ ਬਖਸ਼ੇ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਕੇ ਬਾਣੀ ਅਤੇ ਬਾਣੀ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ। ਇਹ ਨਗਰ ਕੀਰਤਨ ਬਲਾਚੌਰ ਦੇ ਗਹੂਣ ਰੋਡ, ਮਹਿੰਦੀਪੁਰ, ਭੱਦੀ ਰੋਡ, ਅਤੇ ਮੇਨ ਚੌਕ ਤੋਂ ਹੁੰਦਾ ਹੋਇਆ ਵੱਖ ਵੱਖ ਪਿੰਡਾਂ ਦੀ ਪਰਿਕਰਮਾ ਕਰਦਾ ਹੋਇਆ ਵਾਪਸੀ ਗੁਰਦੁਆਰਾ ਨਾਨਕ ਨਿਰਵੈਰ ਸੱਚਖੰਡ ਧਾਮ ਵਿਖੇ ਪਹੁੰਚ ਕੇ ਸਮਾਪਤ ਹੋਇਆ। ਹਰ ਜਗ੍ਹਾ ਉਤੇ ਗੁਰੂ ਜੀ ਦੀ ਸੋਭਾ ਯਾਤਰਾ ਸਮੇਂ ਲੋਕਾਂ ਵਲੋਂ ਗੰਨੇ ਦੇ ਰੱਸ ਅਤੇ ਚਾਹ ਪਕੌੜਿਆਂ ਦੇ ਲੰਗਰ ਲਗਾਏ ਗਏ। ਹਰ ਵਰਗ ਦੇ ਲੋਕਾਂ ਵਲੋਂ ਕੇਲਿਆਂ ਅਤੇ ਸੰਤਰੀਆਂ ਨੂੰ ਵਰਤਾ ਕੇ ਨਗਰ ਕੀਰਤਨ ਮੌਕੇ ਸੰਗਤਾਂ ਦੀ ਆਉ ਭਗਤ ਕੀਤੀ ਅਤੇ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।