ਲਹਿਰਾਗਾਗਾ : ਸਬ ਇੰਸਪੈਕਟਰ ਸਤਪਾਲ ਸਿੰਘ ਚੌਕੀ ਚੋਟੀਆਂ ਮੁਤਾਬਿਕ ਐਸਐਸਪੀ ਸੰਗਰੂਰ ਦੇ ਹੁਕਮਾਂ ਤੇ ਡੀਐਸਪੀ ਲਹਿਰਾ ਦੀਪਇੰਦਰਪਾਲ ਸਿੰਘ ਜੇਜੀ ਦੀ ਰਹਿਨੁਮਾਈ ਹੇਠ ਥਾਣਾ ਲਹਿਰਾ ਦੇ ਐਸਐਚ ਓ ਵਿਨੋਦ ਕੁਮਾਰ ਦੀ ਯੋਗ ਅਗਵਾਈ ਵਿੱਚ ਏਐਸ ਆਈ ਆਮਨਦੀਪ ਕੋਰ ਚੌਕੀ ਇੰਚਾਰਜ ਚੋਟੀਆਂ ਸਮੇਤ ਪੁਲਿਸ ਪਾਰਟੀ ਨੂੰ ਜਾਣਕਾਰੀ ਮਿਲੀ ਕੀ ਇੱਕ ਸ਼ੱਕੀ ਵਿਅਕਤੀ ਜੋ ਕਿ ਪੁਲਿਸ ਨੂੰ ਦੇਖ ਕੇ ਆਪਣੀ ਸਕੂਟਰੀ ਨੂੰ ਨੀਚੇ ਸੁੱਟ ਕੇ ਘਬਰਾ ਗਿਆ ਅਤੇ ਉਸ ਨੇ ਪੁਲਿਸ ਨੂੰ ਦੇਖ ਕੇ ਕੁਝ ਨੀਚੇ ਸੁਟਿਆ ਪੁਲਿਸ ਵੱਲੋਂ ਫੌਰੀ ਕਾਰਵਾਈ ਕਰਦਿਆਂ ਇਸ ਨੂੰ ਪੁੱਛਗਿੱਛ ਲਈ ਰੋਕਿਆ ਤਾਂ ਉਸ ਨੇ ਆਪਣਾ ਨਾਮ ਰਣਜੀਤ ਸਿੰਘ ਪੁੱਤਰ ਮੇਘ ਨਾਥ ਪਿੰਡ ਚੋਟੀਆ ਦੱਸਿਆ । ਮੌਕੇ ਉੱਪਰ 100 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਪੁਲਿਸ ਮੁਤਾਬਕ ਮੁਕਦਮਾ ਨੰਬਰ 02 ਮਿਤੀ 04/01 /2025 ਐਨਡੀਪੀਐਸ ਐਕਟ ਦੀ ਧਾਰਾ 21/61/85 ਥਾਣਾ ਲਹਿਰਾ ਵਿਖੇ ਕੇਸ ਦਰਜ ਕਰਕੇ ਇਲੈਕਟਰੋਨਿਕ ਸਕੂਟਰੀ ਸਮੇਤ ਇੱਕ ਗ੍ਰਿਫਤਾਰ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਜਾਰੀ ਹੈ।