ਮਸਤੂਆਣਾ ਸਾਹਿਬ( ਜਗਸੀਰ ਲੌਂਗੋਵਾਲ): ਸੰਗਰੂਰ ਲੋਕ ਸਭਾ ਸੰਗਰੂਰ ਦੇ ਬਹੁਜਨ ਸਮਾਜ ਪਾਰਟੀ ਦੇ ਸਾਰੇ ਆਗੂਆਂ ਨਾਲ ਵਿਸ਼ੇਸ਼ ਮੀਟਿੰਗ ਲੈਣ ਲਈ ਡਾ. ਅਵਤਾਰ ਸਿੰਘ ਕਰੀਮਪੁਰੀ ਸਾਬਕਾ ਰਾਜ ਸਭਾ ਮੈਂਬਰ ਸਾਬਕਾ ਵਿਧਾਇਕ ਅਤੇ ਸੂਬਾ ਪ੍ਰਧਾਨ ਬਹੁਜਨ ਸਮਾਜ ਪਾਰਟੀ ਉਹਨਾਂ ਦੇ ਨਾਲ ਪ੍ਰਜਾਪਤੀ ਅਜੀਤ ਸਿੰਘ ਭੈਣੀ ਮੀਤ ਪ੍ਰਧਾਨ ਬਹੁਜਨ ਸਮਾਜ ਪਾਰਟੀ ਪੰਜਾਬ ਮੀਟਿੰਗ ਕਰਨ ਪਹੁੰਚੇ।ਇਸ ਸਮੇਂ ਉਨ੍ਹਾਂ ਸਾਰੇ ਆਗੂ ਸਾਹਿਬਾਨਾਂ ਨਾਲ ਜਿੱਥੇ ਪਾਰਟੀ ਦੇ ਸੰਗਠਨ ਨੂੰ ਮਜਬੂਤ ਕਰਕੇ ਸਰਬੱਤ ਦੇ ਭਲੇ ਵਾਲਾ ਰਾਜ ਕਾਇਮ ਕਰਨ ਲਈ ਸੰਗਠਨ ਨੂੰ ਮਜਬੂਤ ਕਰਨ ਲਈ ਕਿਹਾ ਉੱਥੇ ਉਹਨਾਂ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਕਿਸੇ ਵੀ ਕੀਮਤ ਤੇ ਬਾਬਾ ਸਾਹਿਬ ਅੰਬੇਡਕਰ ਜੀ ਦਾ ਅਪਮਾਨ ਸਹਿਣ ਨਹੀਂ ਕਰੇਗੀ। ਪਿਛਲੇ ਦਿਨੀ ਜੋ ਭਾਰਤੀ ਜਨਤਾ ਪਾਰਟੀ ਦੇ ਆਗੂ ਤੇ ਦੇਸ਼ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਵੱਲੋਂ ਪਾਰਲੀਮੈਂਟ ਵਿੱਚ ਬਾਬਾ ਸਾਹਿਬ ਜੀ ਦਾ ਅਪਮਾਨ ਕੀਤਾ ਹੈ ਉਸ ਦਾ ਮੂੰਹ ਤੋੜਵਾਂ ਜਵਾਬ 2027 ਦੀਆਂ ਚੋਣਾਂ ਵਿੱਚ ਦੇਣ ਲਈ ਪਾਰਟੀ ਪਿੰਡ ਪਿੰਡ ਪੱਧਰ ਤੇ ਮਜਬੂਤ ਇਕਾਈਆਂ ਕਾਇਮ ਕਰਕੇ ਪਾਰਟੀ ਨੂੰ ਜਥੇਬੰਦ ਕਰਨ ਦਾ ਸਿਰ ਤੋੜ ਯਤਨ ਕਰੇਗੀ। ਉਹਨਾਂ ਕਿਹਾ ਕਿ 26 ਜਨਵਰੀ ਨੂੰ ਪੰਜਾਬ ਦੇ ਸਾਰੇ ਪਿੰਡਾਂ ਵਿੱਚ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਤੇ ਕਾਂਗਰਸ ਉਹਨਾਂ ਵੱਲੋਂ ਕੀਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਅਪਮਾਨ ਸਬੰਧੀ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਭਾਜਪਾ ਤੇ ਕਾਂਗਰਸ ਦੀਆਂ ਮਨੂੰਵਾਦੀ ਚਾਲਾਂ ਤੋਂ ਬਹੁਜਨ ਸਮਾਜ ਨੂੰ ਜਾਗਰੂਕ ਕੀਤਾ ਜਾ ਸਕੇ ।ਇਸ ਸਮੇਂ ਉਹਨਾਂ ਦੇ ਨਾਲ ਸ. ਚਮਕੌਰ ਸਿੰਘ ਵੀਰ ਜਨਰਲ ਸੈਕਟਰੀ ਬਹੁਜਨ ਸਮਾਜ ਪਾਰਟੀ ਪੰਜਾਬ, ਡਾ. ਮੱਖਣ ਸਿੰਘ ਲੋਕ ਸਭਾ ਇੰਚਾਰਜ ਸੰਗਰੂਰ, ਲੈਕਚਰਾਰ ਅਮਰਜੀਤ ਸਿੰਘ ਜਲੂਰ ਲੋਕ ਸਭਾ ਇੰਚਾਰਜ ਸੰਗਰੂਰ, ਸਤਿਗੁਰ ਸਿੰਘ ਕੌਹਰੀਆਂ ਜ਼ਿਲਾ ਪ੍ਰਧਾਨ ਸੰਗਰੂਰ ,ਜਗਤਾਰ ਸਿੰਘ ਨਾਰੀਕੇ ਜ਼ਿਲ੍ਹਾ ਪ੍ਰਧਾਨ ਮਲੇਰਕੋਟਲਾ, ਡਾ ਸਰਬਜੀਤ ਸਿੰਘ ਖੇੜੀ ਜਿਲਾ ਪ੍ਰਧਾਨ ਬਰਨਾਲਾ, ਪਵਿੱਤਰ ਸਿੰਘ ਸੰਗਰੂਰ,ਡਾ ਮਿੱਠੂ ਸਿੰਘ ,ਭੋਲਾ ਸਿੰਘ ਧਰਮਗੜ, ਦਰਸ਼ਨ ਸਿੰਘ ਨਦਾਮਪੁਰ, ਹਰੀ ਕਿਸ਼ਨ ਸਿੰਘ, ਹਾਕਮ ਸਿੰਘ ਭੋਰਾ, ਹੰਸਰਾਜ ਸਿੰਘ ਭਵਾਨੀਗੜ੍ਹ, ਸੰਤੋਖ ਸਿੰਘ ਰਾਏਪੁਰ, ਸੁਖਵਿੰਦਰ ਸਿੰਘ ਢੋਲੂ, ਰਾਮ ਸਿੰਘ, ਕਸ਼ਮੀਰਾ ਸਿੰਘ, ਡਾ ਹਰਬੰਸ ਸਿੰਘ ਸਮੇਤ ਅਨੇਕਾਂਬਸਪਾ ਦੇ ਆਗੂ ਹਾਜ਼ਰ ਸਨ।