ਫਿਲੌਰ (ਰਵੀ ਕੁਮਾਰ): ਥਾਣਾ ਮੁਖੀ ਫਿਲੌਰ ਇੰਸਪੈਕਟਰ ਸੰਜੀਵ ਕਪੂਰ ਵੱਲੋਂ ਪਿਛਲੇਂ ਕਈ ਦਿਨਾਂ ਤੋਂ ਲੁੱਟਾਂ-ਖੋਹਾਂ, ਚੋਰੀਆਂ ਕਰਨ ਵਾਲਿਆਂ ਅਤੇ ਨਸਾਂ ਵੇਚਣ ਵਾਲੇ ਵਿਅਕਤੀਆਂ ਦੀ ਬੜੀ ਜੰਗੀ ਪੱਧਰ ਤੇ ਧੜ ਪੱਕੜ ਜਾਰੀ ਹੈ। ਫਿਲੌਰ ਪੁਲਿਸ ਵੱਲੋਂ ਬੁਹਤ ਸਾਰੇ ਮਾੜੇ ਅਨਸਰਾਂ ਨੂੰ ਕਾਬੂ ਕਰਕੇ ਜੇਲ੍ਹ ਵੀ ਭੇਜਿਆ ਹੈ। ਜਿਸ ਕਰਕੇ ਇਲਾਕੇ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਥਾਣਾ ਮੁਖੀ ਫਿਲੌਰ ਇੰਸਪੈਕਟਰ ਸੰਜੀਵ ਕਪੂਰ ਅਤੇ ਉਨ੍ਹਾਂ ਦੀ ਟੀਮ ਦੇ ਇਸ ਵਧੀਆਂ ਕੰਮ ਨੂੰ ਦੇਖਦੇ ਹੋਏ, ਫਿਲੌਰ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਲੋਕਾਂ ਥਾਣਾ ਮੁਖੀ ਫਿਲੌਰ ਇੰਸਪੈਕਟਰ ਸੰਜੀਵ ਕਪੂਰ ਦਾ ਫੁੱਲਾਂ ਦਾ ਗੁਲਦਸਤਾਂ ਭੇਂਟ ਕਰਕੇ ਸਨਮਾਨ ਕੀਤਾ ਅਤੇ ਉਨ੍ਹਾਂ ਦੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਲਾਕੇ ਭਰ ਦੇ ਲੋਕ ਅੱਗੇ ਤੋਂ ਇਨ੍ਹਾਂ ਤੋਂ ਇਸੇ ਤਰ੍ਹਾਂ ਦੇ ਕੰਮਾਂ ਦੀ ਉਮੀਦ ਰੱਖਦੇ ਹਨ। ਇਸ ਮੌਕੇ ‘ਤੇ ਵਿਨੋਦ ਭਾਰਦਵਾਜ, ਬਿੱਟੂ ਆੜ੍ਹਤੀਆ ਲਸਾੜਾ, ਗੁਰਮੀਤ ਸਿੰਘ ਗਰੇਵਾਲ ਮੋਰੋਂ, ਦੀਪਾ ਆੜ੍ਹਤੀਆਂ, ਸੋਡੀ ਭਾਰਦਵਾਜ ਅੱਪਰਾ, ਮਨਵੀਰ ਢਿੱਲੋਂ, ਪਰਮਜੀਤ ਢਿੱਲੋਂ, ਕੂੱਕ ਅੱਪਰਾ ਅਤੇ ਜਗਦੀਸ਼ ਸਿੰਘ ਤੋਂ ਇਲਾਵਾਂ ਹੋਰ ਹਾਜ਼ਰ ਸਨ।