ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ (ਫੀਮੇਲ) ਨੇ ਡੀ.ਐਚ.ਐਸ ਡਾਇਰੈਕਟਰ ਨਾਲ ਕੀਤੀ ਮੀਟਿੰਗ

Share and Enjoy !

Shares
ਸੰਗਰੂਰ (ਜਗਸੀਰ ਲੌਂਗੋਵਾਲ):986 ਮਲਟੀ ਪਰਪਜ਼ ਹੈਲਥ ਵਰਕਰ ਯੂਨੀਅਨ ( ਫੀਮੇਲ) ਨੇ ਚੰਡੀਗੜ੍ਹ ਵਿਖੇ ਡੀ.ਐਚ.ਐਸ ਡਾਇਰੈਕਟਰ ਮੈਡਮ ਡਾਕਟਰ ਜਸਮਿੰਦਰ ਨਾਲ ਮੀਟਿੰਗ ਕੀਤੀ।ਇਸ ਸਮੇਂ 986 ਮਲਟੀਪਰਪਜ਼ ਹੈਲਥ ਵਰਕਰਾਂ ਦੀ ਭਰਤੀ ਪ੍ਰਕਿਰਿਆ ਪੂਰੀ ਕਰਨ ਸਬੰਧੀ ਵੱਖ ਵੱਖ ਜਿਲ੍ਹਿਆਂ ਵਿੱਚੋ ਆਈਆਂ ਹੈਲਥ ਵਰਕਰਾਂ ਦੀਆਂ ਮੁਸ਼ਕਿਲਾਂ ਸੰਬੰਧੀ ਮੰਗ ਪੱਤਰ ਸੌਂਪਿਆ ਗਿਆ,ਜਿਸ ਵਿੱਚ ਯੂਨੀਅਨ ਦੇ ਮੈਂਬਰਾਂ ਵੱਲੋਂ ਰਹਿੰਦੀਆਂ ਵਰਕਰਾਂਬਾਰੇ ਗੱਲ ਬਾਤ ਕੀਤੀ ਗਈ। ਇਸ ਸਮੇਂ ਯੂਨੀਅਨ ਦੇ ਸੂਬਾ ਪ੍ਰਧਾਨ ਮੁਨਵਰ ਜਹਾਂ ਮਲੇਰਕੋਟਲਾ ਨੇ ਦੱਸਿਆ ਕਿ ਓਵਰਏਜ਼ ਹੈਲਥ ਵਰਕਰਾਂ ਜਿਹਨਾਂ ਦਾ ਨੰਬਰ ਹਾਈ ਮੈਰਿਟ ਵਿੱਚ ਹੈ।ਓਹਨਾ ਬਾਰੇ ਕੇਸ ਅਲੱਗ ਤੋ ਵਿਚਾਰਿਆ ਜਾ ਰਿਹਾ ਹੈ। ਬੀ ਸੀ ,ਓ ਬੀ ਸੀ ਕੈਟਾਗਰੀ ਦੀਆਂ ਵਰਕਰਾਂ ਦੀ ਆਈ ਸੀ ਡੀ ਐਸ ਮਹਿਕਮੇ ਨੂੰ ਈਮੇਲ ਹੋ ਚੁੱਕੀ ਹੈ ਤੇ ਵਿਭਾਗ ਦੇ ਸੁਪਰਡੈਂਟ ਗੁਲਸ਼ਨ ਵਰਮਾ ਨੇ ਪੂਰੇ ਵਿਸਥਾਰ ਨਾਲ ਗੱਲ ਸੁਣਕੇ, ਆਉਣ ਵਾਲੇ ਸੋਮਵਾਰ ਨੂੰ ਆਪ ਜਾ ਕੇ ਮੀਟਿੰਗ  ਕਰਨ ਦਾ ਵਾਅਦਾ ਕੀਤਾ ਹੈ। ਈ. ਡੁਬਲੂ. ਐਸ ਵਰਕਰਾਂ ਦੀਆਂ ਸੀਟਾਂ ਬਾਰੇ ਵੀ ਪਤਾ ਕੀਤਾ ਗਿਆ,ਓਸ ਬਾਰੇ ਵੀ ਵਿਸਥਾਰਪੂਰਵਕ ਗੱਲ ਹੋਈ। ਫਰੀਡਮ ਫਾਈਟੇਰ ਅਤੇ ਸਪੋਰਟਸ ਵਾਲਿਆ ਭੇਣਾ ਦੀ ਈਮੇਲ ਡੀ. ਸੀ ਦਫਤਰਾਂ ਤੋਂ ਵੈਰੀਫਿਕੇਸ਼ਨ 3 ਜਿਲ੍ਹਿਆਂ ਦੀ ਹੋਈ ਹੈ ਬਾਕੀ ਲਈ ਈਮੇਲ ਆਈ ਡੀ ਡੀ. ਸੀ. ਐਚ ਵੱਲੋਂ ਸਾਨੂੰ ਦੇ ਦਿੱਤੀ ਜਿਸ ਆਈ ਡੀ ਤੇ ਈ-ਮੇਲ ਆਉਣਗੀਆਂ,ਸਪੋਰਟਸ ਵਾਲਿਆਂ ਦੀ ਗ੍ਰੇਡੇਸ਼ਨ ਹੋਣ ਲਈ ਸਰਟੀਫਿਕੇਟ ਚੈੱਕ ਕਰਵਾਓਣ ਲਈ ਭੇਜ ਦਿੱਤੇ ਗਏ ਹਨ,694 ਪੋਸਟਾਂ ਭਰਨ ਤੋਂ ਬਾਅਦ ਜੋ ਵੀ ਪੋਸਟਾਂ ਬਚ ਜਾਣਗੀਆਂ ਓਹਨਾ ਬਾਰੇ ਜਲਦੀ ਹੀ ਵਿਚਾਰਿਆ ਜਾਵੇਗਾ। ਜਿਹਨਾਂ ਵਰਕਰਾਂ ਨੇ ਸਿਹਤ ਵਿਭਾਗ ਵਿੱਚ 16-18 ਸਾਲ ਏ ਐਨ ਐਮ ਦੀ ਪੋਸਟ ਤੇ ਹੀ ਕੰਮ ਕਰਕੇ ਦੁਬਾਰਾ 986 ਪੋਸਟਾਂ ਵਿੱਚ ਜੁਆਇੰਨ ਕੀਤਾ ਹੈ।ਓਹਨਾ ਦਾ ਤਿੰਨ ਸਾਲ ਦਾ ਪਰਖ਼ਕਾਲ ਦਾ ਸਮਾਂ ਖਤਮ ਕੀਤਾ ਜਾਵੇ।ਇਸ ਬਾਰੇ ਯੂਨੀਅਨ ਵੱਲੋ ਪੁਰਜ਼ੋਰ ਅਪੀਲ ਕੀਤੀ ਗਈ। ਜੋ ਆਸ਼ਾ ਅਤੇ ਆਂਗਣਵਾੜੀ ਵਰਕਰ 30-10 – 23 ਨੂੰ ਕੰਮ ਕਰ ਰਹੀਂਆ ਸੀ, ਅਪਲਾਈ ਕਰਨ ਸਮੇਂ 5 ਸਾਲ ਪੂਰੇ ਹੁੰਦੇ ਸੀ,ਓਹਨਾ ਨੂ ਹੀ ਇਸ਼ਤਿਹਾਰ ਮੁਤਾਬਿਕ ਨੌਕਰੀ ਲਈ ਮੌਕਾ ਦਿੱਤਾ ਜਾਵੇਗਾ ਜੀ। ਡਾਇਰੈਕਟਰ ਮੈਡਮ ਨੇ ਜਥੇਬੰਦੀ ਵੱਲੋ ਕਾਫੀ ਮੰਗਾਂ ਨੂੰ ਸੁਣ ਕੇ ਮੌਕੇ ਤੇ ਹੀ ਹੱਲ ਕਰਵਾਇਆ,ਤੇ ਵਾਆਦਾ ਕੀਤਾ ਕੇ 21-12-24 ਨੂੰ ਕੋਡ ਆਫ਼ ਕੰਡਕਟ ਖੁੱਲਣ ਤੋ ਬਾਅਦ  986 ਵਿੱਚੋ ਰਹਿੰਦੀਆਂ ਵਰਕਰਾਂ ਨੂੰ ਜਲਦੀ ਹੀ ਨਿਯੁਕਤੀ ਪੱਤਰ ਦਿੱਤੇ ਜਾਣਗੇ ਅਤੇ ਭਰਤੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ।ਇਸ ਮੀਟਿੰਗ ਵਿੱਚ ਡਾਇਰੈਕਟਰ ਮੈਡਮ ਤੋਂ ਇਲਾਵਾ ਸੁਪਰਡੈਂਟ ਗੁਲਸ਼ਨ ਵਰਮਾ ,ਗਗਨ ਸਰ ਪਰਮਿੰਦਰ ਸਿੰਘ  ਅਤੇ ਦਫ਼ਤਰੀ ਸਟਾਫ਼ ਤੇ ਯੂਨੀਅਨ ਵੱਲੋਂ ਮਲਕੀਤ ਕੌਰ ਜਨਰਲ ਸਕੱਤਰ, ਸਰਬਜੀਤ ਕੌਰ ਸੀਨੀਅਰ ਮੀਤ ਪ੍ਰਧਾਨ,ਅਮਨਦੀਪ ਕੌਰ,ਸੰਦੀਪ ਕੌਰ,ਗੁੱਡੀ ਕੌਰ,ਬਿੰਦਰ ਕੌਰ,ਯੂਨੀਅਨ ਮੈਂਬਰ ਅਤੇ ਗੁਰਵਿੰਦਰ ਕੌਰ,ਰਾਜਵਿੰਦਰ ਕੌਰ,ਜਗਰੂਪ ਕੌਰ,ਸੁਨੀਤਾ ਰਾਣੀ,ਸੁਮਨ ਰਾਣੀ,ਹਰਦੀਪ ਕੌਰ,ਅੰਮ੍ਰਿਤਪਾਲ ਕੌਰ ਆਦਿ ਮੈਂਬਰ ਸ਼ਾਮਿਲ ਸਨ।

About Post Author

Share and Enjoy !

Shares

Leave a Reply

Your email address will not be published. Required fields are marked *