ਹਠੂਰ ( ਕੌਸ਼ਲ ਮੱਲ੍ਹਾ ) ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਮੀਰੀ ਪੀਰੀ ਸਕੂਲ ਕੁੱਸਾ ਵਿੱਚ ਧਾਰਮਿਕ ਗਤੀਵਿਧੀਆਂ ਦੇ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਸਲਾਨਾ ਧਾਰਮਿਕ ਪ੍ਰੀਖਿਆ ਕਰਵਾਈ ਗਈ ।ਜਿਸ ਵਿੱਚ ਸਕੂਲ ਦੇ 100 ਦੇ ਕਰੀਬ ਬੱਚਿਆਂ ਨੇ ਭਾਗ ਲਿਆ। 19 ਨਵੰਬਰ ਨੂੰ ਪਹਿਲਾ ਪੇਪਰ ਗੁਰਬਾਣੀ ਅਤੇ ਗੁਰ ਇਤਿਹਾਸ ਅਤੇ 25 ਨਵੰਬਰ ਨੂੰ ਸਿੱਖ ਇਤਿਹਾਸ ਅਤੇ ਸਿੱਖ ਰਹਿਤ ਮਰਿਆਦਾ ਦਾ ਹੋਇਆ। ਇਸ ਪ੍ਰੀਖਿਆ ਵਿੱਚ ਅੱਠਵੀਂ ਅਤੇ ਗਿਆਰਵੀਂ ਜਮਾਤ ਦੇ ਬੱਚਿਆਂ ਨੇ ਭਾਗ ਲਿਆ। ਇਸ ਧਾਰਮਿਕ ਪ੍ਰੀਖਿਆ ਵਿੱਚ ਸੈਸ਼ਨ 2024 25 ਦੀ ਧਾਰਮਿਕ ਪ੍ਰੀਖਿਆ ਨੂੰ ਮੁੱਖ ਰੱਖਦੇ ਹੋਏ ਐਸ ਜੀ ਪੀ ਸੀ ਵੱਲੋਂ ਮੈਡਮ ਜਗਦੀਪ ਕੌਰ ਬਿਲਾਸਪੁਰ ਨੂੰ ਬਤੌਰ ਸੁਪਰਡੈਂਡ ਵਜੋਂ ਭੇਜਿਆ ਗਿਆ। ਜਿਨਾਂ ਨੇ ਸਕੂਲ ਦੇ ਸਿੱਖੀ ਵਾਤਾਵਰਨ ਦੀ ਭਰਪੂਰ ਸ਼ਲਾਘਾ ਕੀਤੀ । ਸਕੂਲ ਦੇ ਐਮ ਡੀ ਕਸ਼ਮੀਰ ਸਿੰਘ, ਪ੍ਰਿੰਸੀਪਲ ਮੈਡਮ ਪਰਮਜੀਤ ਕੌਰ ਮੱਲਾ, ਵਾਈਸ ਪ੍ਰਿੰਸੀਪਲ ਹਰਦੀਪ ਸਿੰਘ ਚਕਰ ਨੇ ਦੱਸਿਆ ਕਿ ਸਕੂਲ ਦੇ ਬੱਚੇ ਹਰ ਧਾਰਮਿਕ ਮੁਕਾਬਲੇ ਵਿੱਚ ਹਮੇਸ਼ਾ ਹੀ ਬੜੀ ਸ਼ਿੱਦਤ ਨਾਲ ਹਿੱਸਾ ਲੈਂਦੇ ਹਨ ਅਤੇ ਚੰਗੀਆਂ ਪੁਜੀਸ਼ਨਾਂ ਹਾਸਲ ਕਰਦੇ ਹਨ। ਇਹਨਾਂ ਪ੍ਰੀਖਿਆਵਾਂ ਨਾਲ ਬੱਚਿਆਂ ਅੰਦਰ ਸਿੱਖੀ ਦੀ ਚਿਣਗ ਪੈਦਾ ਹੁੰਦੀ ਹੈ ਅਤੇ ਉਹ ਸਿੱਖੀ ਵਿਰਾਸਤ ਨਾਲ ਜੁੜਦੇ ਹਨ।
ਇਸ ਮੌਕੇ ਸੰਸਥਾ ਦੇ ਮੈਨੇਜਰ ਡਾਕਟਰ ਚਮਕੌਰ ਸਿੰਘ, ਨਿਰਮਲ ਸਿੰਘ ਖਾਲਸਾ ਮੀਨੀਆ, ਕੋਆਰਡੀਨੇਟਰ ਮੈਡਮ ਰਮਨਦੀਪ ਕੌਰ ਮੱਲਿਆਣਾ , ਕੁਆਡੀਨੇਟਰ ਮੈਡਮ ਪਵਨਜੀਤ ਕੌਰ ਬੋਡੇ ,ਕੋਆਰਡੀਨੇਟਰ ਮੈਡਮ ਏਕਜੀਤ ਕੌਰ ਸੈਦੋਕੇ, ਧਾਰਮਿਕ ਅਧਿਆਪਕ ਇੰਦਰਜੀਤ ਸਿੰਘ ਰਾਮਾ, ਕੁਲਜੀਤ ਸਿੰਘ , ਜਸਵਿੰਦਰ ਪਾਲ ਕੌਰ , ਕੀਰਤਨ ਅਧਿਆਪਕ ਕਿਰਨਜੀਤ ਕੌਰ ਨੰਗਲ ਸਮੇਤ ਸਮੂਹ ਅਧਿਆਪਕ ਹਾਜ਼ਰ ਸਨ।