ਮਾਛੀਵਾੜਾ ਸਾਹਿਬ : ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਤੇ ਪੰਜਾਬ ਵਿੱਚ ਹੀ ਨਹੀਂ ਦੁਨੀਆਂ ਭਰ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਮਾਛੀਵਾੜਾ ਸਾਹਿਬ ਦੀ ਇਤਿਹਾਸਿਕ ਅਤੇ ਪਵਿੱਤਰ ਧਰਤੀ ਉੱਤੇ ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਵਿਖੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਗੁਰੂ ਘਰ ਨਤਮਸਤਕ ਹੋ ਖੁਸ਼ੀਆਂ ਪ੍ਰਾਪਤ ਕਰ ਰਿਹਾ। ਥਾਂ ਥਾਂ ਸੰਗਤਾਂ ਦੇ ਲਈ ਸਵਾਗਤੀ ਗੇਟ ਬਣਾਏ ਗਏ ਹਨ, ਤਰ੍ਹਾਂ ਤਰ੍ਹਾਂ ਦੇ ਪਕਵਾਨਾ ਦੇ ਲੰਗਰ ਲਗਾਕੇ ਸੰਗਤਾਂ ਦੀ ਸੇਵਾ ਕੀਤੀ ਜਾ ਰਹੀ ਹੈ। ਇਸ ਸਮੇਂ ਚਰਨ ਕੰਵਲ ਚੌਂਕ ਤੋਂ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਰੋਡ ਉੱਤੇ ਸੰਗਤਾਂ ਲਈ ਬ੍ਰਦਰਜ਼ ਪ੍ਰੋਪਰਟੀ ਐਡਵਾਈਜ਼ਰ ਵੱਲੋਂ ਸਰਪੰਚ ਅਵਤਾਰ ਸਿੰਘ ਤਾਰੀ, ਸੁਖਵਿੰਦਰ ਸਿੰਘ ਰਿੰਕਾ, ਬੰਟੀ ਯੂ.ਕੇ. ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਬਦਾਮਾਂ ਵਾਲੀ ਖੀਰ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਸੇਵਾਦਾਰਾਂ ਵਿੱਚ ਡਾਕਟਰ ਸੋਨੀ ਚਾਹਲ, ਸੋਨੂ ਗਿੱਲ, ਮਾਸਟਰ ਸਤੀਸ਼ ਕੁਮਾਰ,ਸਤਿੰਦਰ ਸਿੰਘ ਮਹੱਦੀਪੁਰ, ਅਸ਼ਮੀਤ ਸਿੰਘ, ਰਣਜੀਤ ਸਿੰਘ ਵੀ ਹਾਜ਼ਰ ਸਨ