ਲਹਿਰਾਗਾਗਾ (ਜਗਸੀਰ ਸਿੰਘ):ਵਾਰ ਹੀਰੋਜ ਸਟੇਡੀਅਮ ਸੰਗਰੂਰ ਵਿਖੇ ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵੱਲੋਂ ਕਰਵਾਈ 36ਵੀ ਸਟੇਟ ਪੱਧਰੀ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਵਿੱਚ ਅਕੈਡਮਿਕ ਵਰਲਡ ਸਕੂਲ ਖੋਖਰ ਦੇ ਵਿਦਿਆਰਥੀਆਂ ਨੇ ਬਾਜ਼ੀ ਮਾਰਦਿਆਂ ਸਟੇਟ ਪੱਧਰੀ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਗਿਆਰਵੀਂ ਜਮਾਤ ਦੇ ਵਿਦਿਆਰਥੀ ਰਾਮਿੰਦਰ ਸਿੰਘ ਲੋਚਬ ਪੁੱਤਰ ਮੰਗਾ ਸਿੰਘ ਅਤੇ ਤੀਸਰੀ ਜਮਾਤ ਦੇ ਵਿਦਿਆਰਥੀ ਹੁਕਮਪ੍ਰਾਤਪ ਪੁੱਤਰ ਮੰਗਾ ਸਿੰਘ ਨੇ ਇਨਲਾਈਨ ਹਾਕੀ ਵਿੱਚ ਪਹਿਲਾਂ ਸਥਾਨ ਹਾਸਲ ਕੀਤਾ ।ਇਸ ਸਮੇਂ ਰਾਮਿੰਦਰ ਸਿੰਘ ਲੋਚਬ ਅਤੇ ਹੁਕਮਪ੍ਰਾਤਪ ਨੇ ਸਟੇਟ ਪੱਧਰੀ ਮੁਕਾਬਲੇ ਜਿੱਤ ਕੇ ਨੈਸ਼ਨਲ ਪੱਧਰੀ ਮੁਕਾਬਲਿਆਂ ਵਿੱਚ ਆਪਣਾ ਨਾਮ ਦਰਜ ਕੀਤਾ| ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਜਸਵਿੰਦਰ ਚੀਮਾਂ ਨੇ ਬੱਚਿਆਂ ਨੂੰ ਓਹਨਾਂ ਦੀ ਜਿੱਤ ਦੀ ਮੁਬਾਰਕਬਾਦ ਦਿੱਤੀ ਅਤੇ ਕਿਹਾ ਜਿਸ ਤਰ੍ਹਾਂ ਬੱਚਿਆਂ ਨੇ ਅੱਜ ਪ੍ਰਦਰਸ਼ਨ ਕੀਤਾ ਅੱਗੇ ਵੀ ਇਸ ਤਰ੍ਹਾਂ ਹੀ ਕਰਦੇ ਰਹਿਣਗੇ ਅਤੇ ਪੜ੍ਹਾਈ ਦੇ ਨਾਲ ਨਾਲ ਖੇਡਾਂ ਦਾ ਵੀ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ ਇਕ ਤੰਦਰੁਸਤ ਸ਼ਰੀਰ ਵਿੱਚ ਹੀ ਤੰਦਰੁਸਤ ਮਨ ਦਾ ਵਾਸ ਹੁੰਦਾ ਹੈ। ਇਸ ਸਮੇਂ ਸਕੂਲ ਦੇ ਚੇਅਰਮੈਨ ਸ਼੍ਰੀ ਸੰਜੇ ਸਿੰਗਲਾ ਕਿਹਾ ਕਿ ਇਹ ਜਿੱਤ ਬੱਚਿਆਂ ਅਤੇ ਓਹਨਾਂ ਦੇ ਕੋਚ ਦੀ ਮਿਹਨਤ ਸਦਕਾ ਹੀ ਪ੍ਰਾਪਤ ਹੋਈ ਹੈ ਅਤੇ ਅਸੀਂ ਇਹਨਾਂ ਦੇ ਉੱਜਵਲ ਭਵਿੱਖ ਅਤੇ ਹੋਰ ਸ਼ਾਨਦਾਰ ਜਿੱਤ ਦੀ ਕਾਮਨਾ ਕਰਦੇ ਹਨ।ਇਸ ਮੌਕੇ ਸਕੂਲ ਦੇ ਸਾਰੇ ਅਧਿਆਪਕ ਡੀ.ਪੀ.ਈ. ਧਰਮਪ੍ਰੀਤ , ਨੀਰੂ, ,ਨੇਵੀ, ਰਾਜਿੰਦਰ,ਰਾਜਵਿੰਦਰ,ਸੁਰਭੀ ਗਗਨ, ਮਹਿਕਪ੍ਰੀਤ,ਮਮਤਾ, ਗੁਰਵਿੰਦਰ, ਸਵਰਨਜੀਤ ,ਹੀਨਾ,ਮਨਪ੍ਰੀਤ,ਉਸਾ, ,ਮਨਦੀਪ,ਹਰਪ੍ਰੀਤ, ਰਾਜਨਦੀਪ , ਅਲਕਾ, ਕਮਲ, ਆਦਿ ਸ਼ਾਮਿਲ ਸਨ।