ਹੁਸ਼ਿਆਰਪੁਰ (ਓ ਪੀ ਰਾਣਾ) : ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਅਤੇ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮਿਲਾਪ ਦਿਵਸ ਨੂੰ ਸਮਰਪਿਤ ਸ਼ੋਭਾ ਯਾਤਰਾ ਦਾ ਉਦਾਸੀਨ ਡੇਰਾ 108 ਸੰਤ ਬਾਬਾ ਟਹਿਲ ਦਾਸ ਜੀ ਸਲੇਮ ਟਾਬਰੀ ਦੀਆਂ ਸੰਗਤਾਂ ਵਲੋਂ ਸ਼੍ਰੀ ਗੁਰੂ ਰਵਿਦਾਸ ਪਾਰਕ ਸਲੇਮ – ਟਾਬਰੀ (ਲੁਧਿਆਣਾ)ਵਿਖੇ ਸਵਾਗਤ ਕੀਤਾ ਗਿਆ। ਆਦਿ ਧਰਮ ਗੁਰੂ ਸੰਤ ਸਰਵਣ ਦਾਸ ਜੀ ਗੱਦੀ ਨਸ਼ੀਨ ਡੇਰਾ ਸੰਤ ਟਹਿਲ ਦਾਸ , ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਦੀ ਅਗਵਾਈ ਹੇਠ ਭਾਰੀ ਗਿਣਤੀ ਵਿੱਚ ਹਾਜਰ ਸੰਗਤਾਂ ਵਲੋੰ ਫ਼ੁੱਲਾਂ ਦੀ ਵਰਖਾ ਕਰਕੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ।
ਇਸ ਮੌਕੇ ਸੰਤ ਸਰਵਣ ਦਾਸ ਵਲੋੰ ਸੰਤਾਂ, ਧਾਰਮਿਕ, ਸਮਾਜਿਕ ਸ਼ਖ਼ਸੀਅਤਾਂ ਨੂੰ ਸਿਰਪਾਓ ਭੇਟ ਕਰਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਸੰਤ ਸਰਵਣ ਦਾਸ,ਸੰਤ ਸਤਵਿੰਦਰ ਹੀਰਾ ਨੇ ਸ਼ੋਭਾ ਯਾਤਰਾ ਦਾ ਸਵਾਗਤ ਅਤੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਿਲਾਪ ਬਹੁਤ ਇਤਿਹਾਸਕ ਸਮਾਂ ਸੀ ਜਿਸ ਨਾਲ ਸਮਾਜ ਨੂੰ ਸ਼ਾਂਤੀ , ਏਕਤਾ ਅਤੇ ਭਾਈਚਾਰੇ ਦਾ ਸੰਦੇਸ਼ ਮਿਲਦਾ ਹੈ। ਓਨਾਂ ਕਿਹਾ ਸਤਿਗੁਰਾਂ ਦੀ ਬਾਣੀ ਵੀ ਸਾਨੂੰ ਇਹੋ ਸੰਦੇਸ਼ ਦਿੰਦੀ ਹੈ, “ਸਭੈ ਸਾਂਝੀਵਾਲ ਸਦਾਇਨ ਤੁ ਕਿਸੈ ਨ ਦਿਸੈ ਬਾਹਰਾ ਜੀਓ” । ਓਨਾਂ ਸਮੁੱਚੀ ਸੰਗਤ ਨੂੰ ਬਾਣੀ ਦੇ ਲੜ ਲੱਗਣ ਦੀ ਅਪੀਲ ਕੀਤੀ। ਇਸ ਮੌਕੇ ਬਲਵੀਰ ਮਹੇ ਪ੍ਰਧਾਨ ਲੁਧਿਆਣਾ ਯੂਨਿਟ, ਪ੍ਰੀਤਮ ਦਾਸ ਮੱਲ ਕੌਮੀ ਪ੍ਰਧਾਨ ਸੇਵਾ ਦਲ, ਨਿਰਪਿੰਦਰ ਕੁਮਾਰ ਅਤੇ ਸੰਗਤਾਂ ਹਾਜਰ ਸਨ ।