– ਆਪਾਂ ਸਾਰੇ ਰਲ ਮਿਲ ਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਰਹਿਤ ਰੱਖੀਏ :- ਮੁੱਖ ਖੇਤੀਬਾੜੀ
– ਅਫ਼ਸਰ ਸਰਕਲ ਭੂੰਦੜੀ ਵਿਖੇ ਪੈਂਦੇ ਪਿੰਡਾਂ ਦੇ ਦੌਰੇ ਦੌਰਾਨ ਹੁਣ ਤੱਕ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀ ਕੋਈ ਘਟਨਾ ਨਹੀਂ ਪਾਈ ਡਾ ਮੰਡ ਦੀ ਕੀਤੀ ਸ਼ਲਾਘਾ
(ਮਨੀ ਰਸੂਲਪੁਰੀ) ਭੂੰਦੜੀ/ਜਗਰਾਉਂ। ਜ਼ਿਲੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ ਪ੍ਰਕਾਸ਼ ਸਿੰਘ ਜੀ ਵੱਲੋਂ ਸਰਕਲ ਭੂੰਦੜੀ ਬਲਾਕ-ਸਿਧਵਾਬੇਟ ਵਿਖੇ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਅੱਜ ਪੈਂਦੇ ਪਿੰਡਾਂ ਦਾ ਦੌਰਾ ਕੀਤਾ ਗਿਆ। ਮੁੱਖ ਖੇਤੀਬਾੜੀ ਅਫ਼ਸਰ ਡਾ ਪ੍ਰਕਾਸ਼ ਸਿੰਘ ਜੀ ਵੱਲੋਂ ਖੇਤਾਂ ਦੀ ਵਿਜ਼ਟ ਕਰਦਿਆਂ ਪਿੰਡ ਰਾਊਵਾਲ ਦੇ ਅਗਾਂਹ ਵਧੂ ਕਿਸਾਨ ਸ ਨਿਰਭੈ ਸਿੰਘ ਨਾਲ ਗੱਲਬਾਤ ਕੀਤੀ । ਕਿਸਾਨ ਨੇ ਦੱਸਿਆ ਕਿ ਅਸੀਂ 50 ਏਕੜ ਝੋਨੇ ਦੀ ਪਰਾਲੀ ਬਿਨਾਂ ਅੱਗ ਲਗਾਏ ਖੇਤਾਂ ਵਿਚ ਖਪਤ ਕਰਦੇ ਹਾਂ ਇਸ ਨਾਲ ਸਾਡੀਆ ਕੈਮੀਕਲ ਖਾਦਾਂ ਦੀ ਖਪਤ ਘੱਟੀ ਹੈ ਫ਼ਸਲਾ ਦਾ ਝਾੜ ਵਧਿਆ ਹੈ। ਖੇਤੀਬਾੜੀ ਅਫ਼ਸਰ ਵੱਲੋਂ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਪਾਂ ਸਾਰੇ ਰਲ ਮਿਲ ਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਰਹਿਤ ਰੱਖੀਏ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਖੇਤਾਂ ਵਿਚ ਖਪਤ ਕੀਤਾ ਜਾਵੇ। ਇਸ ਨਾਲ ਜਿੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ ਮਿੱਤਰ ਕੀੜੇ ਜੀਵਿਤ ਰਹਿੰਦੇ ਹਨ, ਕੈਮੀਕਲ ਖਾਦਾਂ ਦੀ ਵਰਤੋਂ ਘੱਟਦੀ ਹੈ ਅਤੇ ਫ਼ਸਲਾਂ ਦੇ ਝਾੜ ਵਿੱਚ ਵਾਧਾ ਹੁੰਦਾ ਹੈ।ਉਹਨਾਂ ਸਰਕਲ ਭੂੰਦੜੀ ਵਿਖੇ ਪੈਂਦੇ ਪਿੰਡਾਂ ਦੇ ਦੌਰੇ ਦੌਰਾਨ ਹੁਣ ਤੱਕ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀ ਕੋਈ ਘਟਨਾ ਨਹੀਂ ਪਾਈ ਗਈ ਇਸ ਸਬੰਧੀ ਕਿਸਾਨਾ ਦੀ ਅਤੇ ਮੇਹਨਤੀ ਖੇਤੀਬਾੜੀ ਵਿਸਥਾਰ ਅਫਸਰ ਡਾ ਸ਼ੇਰ ਅਜੀਤ ਸਿੰਘ ਮੰਡ ਦੀ ਸ਼ਲਾਘਾ ਕੀਤੀ।ਦੌਰੇ ਦੋਰਾਨ ਇਹਨਾਂ ਦੇ ਨਾਲ ਇੰਜੀਨੀਅਰ ਸ ਅਮਨਪ੍ਰੀਤ ਸਿੰਘ ਘਈ, ਕਿਸਾਨ ਸ ਬਲਵੰਤ ਸਿੰਘ , ਦਲਵਾਰਾ ਸਿੰਘ , ਮਨਜੀਤ ਸਿੰਘ ਕੋਟਮਾਨਾ, ਸਰਪੰਚ ਸ ਭਰਪੂਰ ਸਿੰਘ, ਸੈਕਟਰੀ ਭੁਪਿੰਦਰ ਸਿੰਘ, ਸੈਕਟਰੀ ਬੂਟਾ ਸਿੰਘ , ਪ੍ਰਭਪ੍ਰੀਤ ਸਿੰਘ, ਗੁਰਮਿੰਦਰ ਸਿੰਘ ਅਗਾਹਵਧੂ ਕਿਸਾਨ ਨੰਬਰਦਾਰ ਧਰਮ ਸਿੰਘ ਭਰੋਵਾਲ ਖੁਰਦ, ਅਗਾਹ ਵਧੂ ਕਿਸਾਨ ਦਲਜੀਤ ਸਿੰਘ ਭਰੋਵਾਲ ਖੁਰਦ, ਪ੍ਰਧਾਨ ਦਲਵਿੰਦਰ ਸਿੰਘ ਚੀਮਾ, ਕੁਲਵਿੰਦਰ ਸਿੰਘ ਚੀਮਾ, ਕਰਨਜੋਤ ਸਿੰਘ ਚੀਮਾ, ਪੰਚ ਸੁਖਪਾਲ ਸਿੰਘ ਸਾਲੂ ਚੀਮਾ ਠੁਲੇਦਾਰ ਸਰਜੀਤ ਸਿੰਘ ਭਰੋਵਾਲ ਅਤੇ ਇਸ ਤੋਂ ਇਲਾਵਾ ਸਰਕਲ ਭੂੰਦੜੀ ਦੇ ਅਗਾਂਹ ਵਧੂ ਕਿਸਾਨ ਭਰਾ ਹਾਜ਼ਰ ਸਨ|