(ਬਿਊਰੋ ਚੈਕ ਪੋਸਟ) ਜਲੰਧਰ। ਗਦਰੀ ਬਾਬਾ ਮੰਗੂ ਰਾਮ ਮੁੱਗੋਵਾਲੀਆ ਦਾ ਜਨਮ ਦਿਨ 14ਜਨਵਰੀ ਨੂੰ ਆਦਿ ਦੁਆਰਾ ਸਵਾਮੀ ਫਕੀਰ ਦਾਸ, ਪਿੰਡ ਰੁੜਕੀ ਜਿਲ੍ਹਾ ਜਲੰਧਰ ਵਿਖੇ ਬੜੀ ਧੂਮ ਧਾਮ ਨਾਲ ਸਵਾਮੀ ਫਕੀਰ ਦਾਸ ਸਮਾਧੀ ਆਦਿ ਦੁਆਰਾ ਵੈਲਫੈਅਰ ਟਰੱਸਟ (ਰਜਿ) ਪਿੰਡ ਰੁੜਕੀ ਵਲੋਂ ਮਨਾਇਆ ਗਿਆ। ਸਮਾਗਮ ਦੀ ਰਸਮੀ ਸੁਰੂਆਤ ਸਵਾਮੀ ਈਸਰ ਦਾਸ ਜੀ ਦੁਆਰਾ ਰਚਿਤ ਗ੍ਰੰਥ ‘ਸ੍ਰੀ ਆਦਿ ਪ੍ਰਕਾਸ ਰਤਨਾਕਰ’ ਜੀ ਦੀ ਬਾਣੀ ਦਾ ਪਾਠ ਕਰਕੇ ਕੀਤੀ ਗਈ ਅਤੇ ਗਿਆਨੀ ਹੁਸਨ ਲਾਲ ਜੀ ਦੇ ਕੀਰਤਨੀ ਜਥੇ ਵੱਲੋਂ ਬਾਣੀ ਦਾ ਕੀਰਤਨ ਕੀਤਾ ਗਿਆ। ਵਿਸੇਸ ਮਹਿਮਾਨ ਬੀਬੀ ਜਗਦੀਸ ਕੌਰ ਨੇ ਗਦਰੀ ਬਾਬਾ ਮੰਗੂ ਰਾਮ ਮੁੱਗੋਵਾਲੀਆ ਦੀ ਡਿਜੀਟਲ ਨਵੀਂ ਤਸਵੀਰ ਤੋਂ ਪਰਦਾ ਉਠਾਉਣ ਦੀ ਰਸਮ ਅਦਾ ਕੀਤੀ ਗਈ। ਸਮਾਰੋਹ ਵਿਚ ਪਹੁੰਚੇ ਮੁੱਖ ਮਹਿਮਾਨ ਸਤਵਿੰਦਰ ਮਦਾਰਾ, ਵਿਸੇਸ ਮਹਿਮਾਨ ਸੁਭਾਸ ਗੰਗੜ, ਗਦਰੀ ਬਾਬਾ ਮੰਗੂ ਰਾਮ ਮੁੱਗੋਵਾਲੀਆ ਜੀ ਦੇ ਪੜਪੋਤਾ ਜੀ ਡਾ. ਜਸਵੰਤ ਰਾਏ ਸਾਹਿਤਕਾਰ, ਕੁਲਦੀਪ ਦਭੇਟਾ ਸਾਹਿਤਕਾਰ, ਸੈਫਾਲੀ ਰਿਸਰਚਰ, ਸੋਢੀ ਰਾਣਾ ਪ੍ਰਗਤੀ ਕਲਾ ਕੇਂਦਰ ਲਾਂਦੜਾ (ਰਜਿ) ਪੁੱਜੇ। ਟਰੱਸਟ ਵੱਲੋਂ ਗਦਰੀ ਬਾਬਾ ਮੰਗੂ ਰਾਮ ਮੁੱਗੋਵਾਲੀਆ ਦੇ ਜੀਵਨ ਸੰਘਰਸ ਨੂੰ ਸਾਹਿਤਕ ਤੌਰ ਤੇ ਕਲਾ ਦੇ ਖੇਤਰ ਵਿਚ ਜਮੀਨੀ ਪੱਧਰ ਤੇ ਕੰਮ ਕਰਨ ਵਾਲੀਆਂ ਸਖਸੀਅਤਾਂ ਨੂੰ ਗਦਰੀ ਬਾਬਾ ਮੰਗੂ ਰਾਮ ਮੁੱਗੋਵਾਲੀਆ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸਨਮਾਨਿਤ ਕੀਤੀਆਂ ਸਖਸੀਅਤਾਂ ਵਿੱਚ ਕੁਲਪ੍ਰੀਤ ਰਾਣਾ (ਪ੍ਰਗਤੀ ਕਲਾ ਕੇਂਦਰ ਲਾਂਦੜਾ), ਕੁਲਦੀਪ ਚੰਦ ਦੁਭੇਟਾ, ਸੈਫਾਲੀ ਸੈਣੀ ਸਾਮਿਲ ਸਨ। ਗਾਇਕ ਹਰਨਾਮ ਸਿੰਘ ਬਹਿਬਲਪੁਰੀ ਨੇ ਲੋਕ ਸਾਜ ਤੂੰਬੀ ਨਾਲ ਰਚਨਾਵਾਂ ਗਾਇਨ ਕੀਤੀਆਂ। ਸਮਾਗਮ ਦੇ ਅੰਤ ਵਿਚ ਸੰਤ ਸੂਐਮ ਦਾਸ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਵਰਿੰਦਰ ਕੈਂਥ, ਮੈਡਮ ਜਗਦੀਸ ਕੌਰ, ਭਾਰਤ ਕੁਮਾਰ ਧਨੋਵਾਲੀ, ਮਨਜਿੰਦਰ ਸਿਆਣ, ਜਗਜੀਵਨ ਭਟੋਆ, ਅਮਰਜੀਤ ਸੈਂਪਲਾ ਨੂੰ ਵੀ ਵਿਸੇਸ ਤੌਰ ਤੇ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਡਾ. ਚਰਨਜੀਤ ਸਿੰਘ ਬਿਨਪਾਲਕੇ ਵਲੋਂ ਬਾਖੂਬੀ ਨਿਭਾਈ ਗਈ।