(ਬੱਗਾ ਸੇਲਕੀਆਣਾ) ਲਸਾੜਾ/ਉੜਾਪੜ। ਅਨੇਕਾਂ ਗੀਤਾਂ ਦੀ ਸੁਰੀਲੀ ਗਾਇਕਾ ਸਰਬਜੀਤ ਮੱਟੂ ਵਲੋਂ ਹੁਣ ਤੱਕ ਅਨੇਕਾਂ ਧਾਰਮਿਕ ਅਤੇ ਕਲਚਰ ਗੀਤ ਸੰਗੀਤ ਦੀ ਮੰਡੀ ’ਚ ਭੇਜੇ ਤੇ ਸਰੋਤਿਆਂ ਵਲੋਂ ਉਨਾਂ ਸਾਰੇ ਗੀਤਾਂ ਨੂੰ ਬੜਾ ਮਾਣ ਸਤਿਕਾਰ ਦਿਤਾ ਤੇ ਹੁਣ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ 646ਵੇਂ ਪ੍ਰਕਾਸ਼ ਦਿਵਸ ਤੇ ਸਿੰਗਲ ਟਰੈਕ ‘ਆਏ ਗੁਰੂ ਰਵਿਦਾਸ’ ਰਿਕਾਰਡ ਕਰਵਾਇਆ। ਸਬੰਧੀ ਜਾਣਕਾਰੀ ਦਿੰਦੇ ਹੋਏ ਗਾਇਕਾ ਸਰਬਜੀਤ ਮੱਟੂ ਨੇ ਦੱਸਿਆ ਕਿ ਇਸ ਧਾਰਮਿਕ ਗੀਤ ਨੂੰ ਸੰਦੀਪ ਗਚਾ ਨੇ ਲਿਖਿਆ ਹੈ ਤੇ ਇਸ ਦਾ ਸੰਗੀਤ ਬੀਆਰ ਡੋਮਾਣਾ ਤੇ ਆਰ.ਡੀ. ਬੋਆਏ ਨੇ ਤਿਆਰ ਕੀਤਾ ਹੈ, ਇਸ ਦਾ ਫਿਲਮਾਕਣ ਮਨੀਸ਼ ਠੁਕਰਾਲ ਨੇ ਧਾਰਮਿਕ ਅਸਥਾਨਾ ਤੇ ਕੀਤਾ ਹੈ ਤੇ ਧਾਰਮਿਕ ਟਰੈਕ ਨੂੰ ਪ੍ਰਸਿੱਧ ਪ੍ਰਮੋਟਰ ਬਿੱਲ ਬਸਰਾ ਕਨੇਡਾ ਦੀ ਦੇਖ-ਰੇਖ ’ਚ ਸੰਗੀਤ ਜਗਤ ਦੀ ਪ੍ਰਸਿੱਧ ਕੰਪਨੀ ਕੇ ਕੇ ਮਿਊਜਿਕ ਦੇ ਲੇਬਲ ਤਹਿਤ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਨ ਤੇ ਸੰਗੀਤ ਜਗਤ ਦੀਆਂ ਮਿਸ਼ਨਰੀ ਸ਼ਖਸ਼ੀਅਤਾਂ ਵਲੋਂ ਸੰਗਤਾਂ ਦੇ ਸਨਮੁੱਖ ਕਰ ਦਿਤਾ ਜਾਵੇਗਾ। ਆਸ ਕਰਦੀ ਹਾਂ ਕਿ ਮੇਰੇ ਇਸ ਧਾਰਮਿਕ ਟਰੇਕ ਨੁੰ ਮੇਰੇ ।ਪਹਿਲਾ ਆਏ ਸਾਰੇ ਗੀਤਾਂ ਵਾਂਗ ਮਾਣ ਸਤਿਕਾਰ ਦੇਣਗੀਆਂ ਬਹੁਤ ਸਹਿਜੋਗ ਹੈ ਸਾਡੇ ਸਤਿਕਾਰਯੋਗ ਕਮਲ ਕਲੇਰ,ਗਾਇਕ ਰਾਜ ਦਦਰਾਲ,ਪ੍ਰੀਤ ਬੰਗੜ,ਹਰਭਜਨ ਸਿੰਘ ਸਿੱਧੂ ਤੇ ਸਾਰੌੀ ਟੀਮ ਦਾ ਧੰਨਵਾਦ ਏ ਜੋ ਸਮੇ ਸਮੇ ਤੇ ਬੜਾ ਸਹਿਜੋਗ ਦਿੰਦੇ ਹਨ।