9 ਜਨਵਰੀ ਨੂੰ ਸੰਯੁਕਤ ਮੋਰਚੇ ਦੇ ਸੱਦੇ ਤੇ ਹੋਣ ਜਾ ਰਹੀ  ਮਹਾਂ ਪੰਚਾਇਤ ਵਿੱਚ ਸ਼ਾਮਿਲ ਹੋਣਗੇ ਵੱਡੇ ਕਾਫਲੇ  

Share and Enjoy !

Shares
ਲੌਂਗੋਵਾਲ (ਜਗਸੀਰ ਸਿੰਘ) :ਅੱਜ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਜ਼ਿਲ੍ਹਾ ਸੰਗਰੂਰ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਜਿਲਾ ਪ੍ਰਧਾਨ ਕਰਮ ਸਿੰਘ ਬਲਿਆਲ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਮੁੱਖ ਏਜੰਡਾ ਵਿਚਾਰਿਆ ਗਿਆ ਕਿ ਜੋ ਸੰਯੁਕਤ ਮੋਰਚੇ ਦੇ ਸੱਦੇ ਤੇ ਮੋਗਾ ਵਿਖੇ ਮਹਾ ਪੰਚਾਇਤ ਹੋਣ ਜਾ ਰਹੀ ਹੈ ਉਸ ਵਿੱਚ ਸ਼ਾਮਿਲ ਹੋਣ ਲਈ ਵੱਡੇ ਕਾਫਲੇ ਜ਼ਿਲ੍ਹਾ ਸੰਗਰੂਰ ਤੋਂ ਰਵਾਨਾ ਹੋਣਗੇ । ਜਿਲਾ ਜਰਨਲ ਸਕੱਤਰ ਸਤਨਾਮ ਸਿੰਘ ਕਿਲਾ ਭਰੀਆਂ ਨੇ ਕਿਹਾ ਹੈ ਕਿ ਬੀਜੇਪੀ ਸਰਕਾਰ ਜਦੋਂ ਤੋਂ ਸੱਤਾ ਦੇ ਵਿੱਚ ਆਈ ਹੈ ਇਹ ਸ਼ੁਰੂ ਤੋਂ ਕਿਸਾਨ ਵਿਰੋਧੀ ਬੀਜੇਪੀ ਸਰਕਾਰ ਨੇ 2020 ਵਿੱਚ ਤਿੰਨ ਕਾਲੇ ਕਾਨੂੰਨ ਲਿਆਂਦੇ ਜੋ ਕਿ ਸੰਯੁਕਤ ਮੋਰਚੇ ਨੇ ਆਮ ਲੋਕਾਂ ਦੇ ਸਹਿਯੋਗ ਨਾਲ 13 ਮਹੀਨੇ ਦਿੱਲੀ ਦੇ ਬਾਡਰਾਂ ਤੇ ਸੰਘਰਸ਼ ਲੜ ਕੇ ਰੱਦ ਕਰਵਾਏ ਹੁਣ ਦੁਬਾਰਾ ਕੌਮੀ ਖੇਤੀ ਮੰਡੀ ਕਰਨ ਦਾ ਜੋ ਖਰੜਾ ਲਿਆਂਦਾ ਉਸ ਨੂੰ ਸੰਯੁਕਤ ਮੋਰਚਾ ਰੱਦ ਕਰਦਾ ਹੈ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਨੂੰ ਤੁਰੰਤ ਕੈਬਨਟ ਸੱਦ ਕੇ ਰੱਦ ਕਰੇ। ਮੀਟਿੰਗ ਵਿੱਚ ਸ਼ਾਮਲ ਆਗੂ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਲਖਬੀਰ ਸਿੰਘ, ਜਿਲਾ ਆਗੂ ਸ਼ਮਸ਼ੇਰ ਸਿੰਘ, ਨਾਜਮ ਸਿੰਘ ਪੁੰਨਾਵਾਲ ਬਲਾਕ ਪ੍ਰਧਾਨ ,ਬਿੰਦਰਪਾਲ ਸਿੰਘ,ਗੁਰਧਿਆਨ ਸਿੰਘ, ਗੁਰਜੀਤ ਸਿੰਘ ,ਪਰਗਟ ਸਿੰਘ ਕਾਲਾ ਸਿੰਘ ਸਮੇਤ ਹੋਰ ਵੀ ਆਗੂ ਮੌਜੂਦ ਸਨ ।

About Post Author

Share and Enjoy !

Shares

Leave a Reply

Your email address will not be published. Required fields are marked *